ਰਾਕੇਸ਼ ਟਿਕੈਤ ਨੇ ਚੰਡੀਗੜ੍ਹ ਆ ਕੇ ਮਟਕਾ ਚੌਕ ਬੈਠੇ ਬਾਬਾ ਲਾਭ ਸਿੰਘ ਨੂੰ ਦਿਤੀ ਹੱਲਾ-ਸ਼ੇਰੀ
Published : Aug 12, 2021, 12:22 am IST
Updated : Aug 12, 2021, 12:22 am IST
SHARE ARTICLE
image
image

ਰਾਕੇਸ਼ ਟਿਕੈਤ ਨੇ ਚੰਡੀਗੜ੍ਹ ਆ ਕੇ ਮਟਕਾ ਚੌਕ ਬੈਠੇ ਬਾਬਾ ਲਾਭ ਸਿੰਘ ਨੂੰ ਦਿਤੀ ਹੱਲਾ-ਸ਼ੇਰੀ

ਚੰਡੀਗੜ੍ਹ, 11 ਅਗੱਸਤ (ਭੁੱਲਰ): ਪਿਛਲੇ ਕਈ ਮਹੀਨਿਆਂ ਤੋਂ ਕਿਸਾਨ ਮੋਰਚੇ ਦੀ ਹਮਾਇਤ ਵਿਚ ਬੈਠੇ ਬਜ਼ੁਰਗ ਨਿਹੰਗ ਬਾਬਾ ਲਾਭ ਸਿੰਘ ਦੀ ਦੂਰ-ਦੂਰ ਤਕ ਮਸ਼ਹੂਰੀ ਹੋ ਚੁਕੀ ਹੈ। ਉਨ੍ਹਾਂ ਨੂੰ ਹੱਲਾਸ਼ੇਰੀ ਦੇਣ ਲਈ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਰਾਕੇਸ਼ ਟਿਕੈਤ ਅੱਜ ਵਿਸ਼ੇਸ਼ ਤੌਰ ’ਤੇ ਦਿੱਲੀ ਤੋਂ ਚੰਡੀਗੜ੍ਹ ਮਟਕਾ ਚੌਕ ਪੁੱਜੇ। ਇਸ ਤੋਂ ਪਹਿਲਾਂ ਪਿਛਲੇ ਦਿਨੀ ਸੁਖਬੀਰ ਬਾਦਲ ਆਏ ਸਨ। ਇਹ ਚੌਕ ਹੁਣ ਮਟਕਾ ਚੌਕ ਦੀ ਥਾਂ ਬਾਬਾ ਲਾਭ ਸਿੰਘ ਚੌਕ ਨਾਲ ਮਸ਼ਹੂਰ ਹੋਣ ਲਗਾ ਹੈ। ਇਥੇ ਹਰ ਸ਼ਾਮ ਵੱਡੀ ਗਿਣਤੀ ਵਿਚ ਆਮ ਲੋਕ ਮੋਰਚੇ ਨਾਲ ਇਕਜੁਟਤਾ ਲਈ ਆਉਂਦੇ ਹਨ। 
ਅੱਜ ਟਿਕੈਤ ਦੇ ਇਥੇ ਪਹੁੰਚਣ ਦੀ ਖ਼ਬਰ ਮਿਲਣ ਤੇ ਵੱਡੀ ਗਿਣਤੀ ਵਿਚ ਲੋਕ ਆਪ ਮੂਹਰੇ ਹੀ ਇਕੱਠੇ ਹੋ ਗਏ ਅਤੇ ਉਨ੍ਹਾਂ ਵਿਚ ਟਿਕੈਤ ਨਾਲ ਸੈਲਫ਼ੀ ਦੀ ਦੌੜ ਲੱਗੀ ਰਹੀ। ਟਿਕੈਤ ਨੇ ਇਸ ਮੌਕੇ ਭਾਵੇਂ ਮੀਡੀਆ ਨਾਲ ਤਾਂ ਖ਼ਾਸ ਗੱਲਬਾਤ ਨਹੀਂ ਕੀਤੀ ਪਰ ਬਾਬਾ ਲਾਭ ਸਿੰਘ ਨੂੰ ਮਿਲੇ। ਉਨ੍ਹਾਂ ਬਾਬਾ ਜੀ ਦੇ ਇਰਾਦੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਦਾ ਜਿੰਦੇ ਜੀ ਬੁੱਤ ਬਣਾ ਕੇ ਇਥੇ ਲਾਇਆ ਜਾਵੇਗਾ। ਇਹ ਜ਼ਿੰਦਾ ਸ਼ਹੀਦ ਤੋਂ ਘੱਟ ਨਹੀਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਦਿ੍ਰੜ ਇਰਾਦੇ ਵਾਲੇ ਲੋਕਾਂ ਕਾਰਨ ਹੀ ਕਿਸਾਨ ਅੰਦੋਲਨ ਇੰਨਾ ਲੰਮਾ ਹੋਣ ਦੇ ਬਾਵਜੂਦ ਸਫ਼ਲਤਾ ਨਾਲ ਚਲ ਰਿਹਾ ਹੈ ਤੇ ਜਿੱਤ ਤਕ ਜਾਰੀ ਰਹੇਗਾ।    

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement