ਰਾਜਾ ਵੜਿੰਗ ਦਾ ਮਨਪ੍ਰੀਤ ਬਾਦਲ 'ਤੇ ਸ਼ਬਦੀ ਵਾਰ, ਲਗਾਏ ਕਾਂਗਰਸ ਦੀ ਪਿੱਠ 'ਚ ਛੁਰਾ ਮਾਰਨ ਦੇ ਦੋਸ਼ 
Published : Jul 12, 2021, 4:37 pm IST
Updated : Jul 12, 2021, 4:37 pm IST
SHARE ARTICLE
Raja Warring, Manpreet Badal
Raja Warring, Manpreet Badal

ਅਕਾਲੀਆਂ ਨਾਲ ਮਿਲੇ ਹੋਣ ਦੇ ਵੀ ਲਗਾਏ ਦੋਸ਼

ਚੰਡੀਗੜ੍ਹ : ਗਿੱਦੜਬਾਹਾ ਤੋਂ ਵਿਧਾਇਕ ਰਾਜਾ ਵੜਿੰਗ ਨੇ ਖ਼ਜਾਨਾ ਮੰਤਰੀ ਮਨਪ੍ਰੀਤ ਬਾਦਲ 'ਤੇ ਤਿੱਖੇ ਨਿਸ਼ਾਨੇ ਸਾਧੇ ਹਨ ਤੇ ਉਹਨਾਂ ਵਿਚਾਲੇ ਚੱਲ ਰਿਹਾ ਵਿਵਾਦ ਵਧਦਾ ਹੀ ਜਾ ਰਿਹਾ ਹੈ। ਦਰਅਸਲ ਰਾਜਾ ਵੜਿੰਗ ਨੇ ਫੇਸਬੁੱਕ ’ਤੇ ਇਕ ਤਸਵੀਰ ਸ਼ੇਅਰ ਕੀਤੀ ਹੈ ਅਤੇ ਮਨਪ੍ਰੀਤ ਬਾਦਲ ’ਤੇ ਅਕਾਲੀ ਦਲ ਨਾਲ ਮਿਲੇ ਹੋਣ ਦੇ ਗੰਭੀਰ ਦੋਸ਼ ਲਗਾਏ ਹਨ। ਰਾਜਾ ਵੜਿੰਗ ਨੇ ਆਖਿਆ ਕਿ ਅੱਜ ਇਹ ਜਾਣ ਕੇ ਮਨ ਦੁਖੀ ਹੋਇਆ ਕਿ ਅਕਾਲੀ ਦਲ ਦੀ ਮਿਲੀ ਭੁਗਤ ਨਾਲ ਕਾਂਗਰਸ ਪਾਰਟੀ ਵਿਚ ਮੌਜੂਦ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਸ਼ਰੇਆਮ ਅਕਾਲੀ ਦਲ ਦੇ ਲੋਕਾਂ ਨੂੰ 15-15 ਲੱਖ ਦੇ ਚੈੱਕ ਦੇ ਕੇ ਹੌਂਸਲਾ ਹਫਜ਼ਾਈ ਕਰ ਰਹੇ ਹਨ। 

ਉਹਨਾਂ ਕਿਹਾ ਮਨਪ੍ਰੀਤ ਬਾਦਲ ਜੀ ਇਹ ਤੁਹਾਡੇ ਉਹੀ ਤਾਇਆ ਜੀ ਦੇ ਅਕਾਲੀ ਦਲ ਵਾਲੇ ਹਨ, ਜਿਨ੍ਹਾਂ ਨੂੰ ਛੱਡ ਕੇ ਮੰਤਰੀ ਜੀ ਤੁਸੀ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਏ ਸੀ। ਸਭ ਕੁਝ ਤਾਂ ਦੇ ਦਿੱਤਾ ਤੁਹਾਨੂੰ ਕਾਂਗਰਸ ਪਾਰਟੀ ਨੇ ਫਿਰ ਕਿਉਂ ਕਿਸ ਗੱਲ ਤੋਂ ਪਾਰਟੀ ਦੀ ਪਿੱਠ ਵਿਚ ਛੁਰਾ ਮਾਰ ਰਹੇ ਹੋ। ਯਾਦ ਰੱਖਣਾ ਕਾਂਗਰਸ ਵਿਚ ਰਹਿ ਕੇ ਅਕਾਲੀ ਦਲ ਦੀ ਸਪੋਰਟ ਕਰਨਾ ਤੁਹਾਡਾ ਰਾਜਨੀਤਕ ਜੀਵਨ ਤਬਾਹ ਕਰ ਦੇਵੇਗਾ ਅਤੇ ਪੰਜਾਬੀ ਇਸ ਗੱਲ ਨੂੰ ਭੁੱਲਣਗੇ ਨਹੀਂ ।

Photo

ਰਾਜਾ ਵੜਿੰਗ ਨੇ ਅੱਗੇ ਆਖਿਆ ਕਿ ਪਿਛਲੇ 4 ਸਾਲ ਦੇ ਤੁਹਾਡੇ ਵਿੱਤ ਮੰਤਰੀ ਦੇ ਤੌਰ ’ਤੇ ਕੀਤੇ ਕੰਮਾਂ ਨੇ ਪੰਜਾਬ ਦੇ ਹਰ ਵਰਗ ਨੂੰ ਕਾਂਗਰਸ ਸਰਕਾਰ ਦੇ ਵਿਰੁੱਧ ਧਰਨੇ ਮੁਜ਼ਾਹਰੇ ਕਰਨ ਲਈ ਮਜ਼ਬੂਰ ਕਰ ਦਿੱਤਾ। ਕੱਲ੍ਹ ਹੀ ਤੁਹਾਡੇ ਹਲਕੇ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਪੰਜਾਬ ਦੇ ਮੁਲਾਜ਼ਮ ਤੁਹਾਡਾ ਵਿਰੋਧ ਕਰ ਕੇ ਗਏ ਹਨ। ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਵੀ ਹੁਣ ਤੁਹਾਡੀ 75-25 ਵਾਲੀ ਖੇਡ ਸਮਝ ਆਉਣ ਲੱਗ ਪਈ ਹੈ। ਹੁਣ ਇਸ ਤੋਂ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਬਚਣ ਦੀ ਜ਼ਰੂਰਤ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement