ਦਿੱਲੀ ’ਚ ਵਾਹਨਾਂ ਸਬੰਧੀ ਨਵੇਂ ਨਿਯਮ ਲਾਗੂ
Published : Jun 12, 2021, 12:19 am IST
Updated : Jun 12, 2021, 12:19 am IST
SHARE ARTICLE
image
image

ਦਿੱਲੀ ’ਚ ਵਾਹਨਾਂ ਸਬੰਧੀ ਨਵੇਂ ਨਿਯਮ ਲਾਗੂ

ਰਫ਼ਤਾਰ ਸਬੰਧੀ ਨਿਯਮਾਂ ਦੀ ਉਲੰਘਣਾ ’ਤੇ ਹੋਵੇਗੀ ਸਖ਼ਤ ਕਾਰਵਾਈ
 

ਨਵੀਂ ਦਿੱਲੀ, 11 ਜੂਨ : ਰਾਸ਼ਟਰੀ ਰਾਜਧਾਨੀ ਦਿੱਲੀ ’ਚ ਹੁਣ ਤੁਹਾਨੂੰ ਵਾਹਨ ਚਲਾਉਂਦੇ ਸਮੇਂ ਜ਼ਿਆਦਾ ਸਾਵਧਾਨੀ ਵਰਤਨ ਦੀ ਲੋੜ ਪਵੇਗੀ। ਕੇਂਦਰ ਸਰਕਾਰ ਨੇ ਵੀਰਵਾਰ ਨੂੰ ਦਿੱਲੀ ’ਚ ਗੱਡੀਆਂ ਦੀ ਨਵੀਂ ਸਪੀਡ ਲਿਮਟ ਤੈਅ ਕਰ ਦਿਤੀ ਹੈ ਅਤੇ ਜੇਕਰ ਕੋਈ ਇਸ ਲਿਮਟ ਦਾ ਉਲੰਘਣ ਕਰਦਾ ਹੈ ਤਾਂ ਉਸ ਨੂੰ ਹੁਣ ਭਾਰੀ ਜੁਰਮਾਨਾ ਦੇਣਾ ਪਵੇਗਾ। ਦਿੱਲੀ ਟ੍ਰੈਫਿਕ ਪੁਲਿਸ ਦੁਆਰਾ ਜਾਰੀ ਕੀਤੀ ਗਈ ਨਵੀਂ ਨੋਟੀਫਿਕੇਸ਼ਨ ਮੁਤਾਬਕ, ਜ਼ਿਆਦਾਤਰ ਸੜਕਾਂ ’ਤੇ ਕਾਰ, ਜੀਪ, ਟੈਕਸੀ ਅਤੇ ਐਪ ’ਤੇ ਆਧਾਰਿਤ ਕੈਬਸ ਲਈ ਸਪੀਡ ਲਿਮਟ 50 ਤੋਂ 70 ਕਿਲੋਮੀਟਰ ਪ੍ਰਤੀ ਘੰਟਾ ਤੈਅ ਕੀਤੀ ਗਈ ਹੈ। ਜਦਕਿ ਦੋ ਪਹੀਆ ਵਾਹਨਾਂ (ਮੋਟਰਸਾਈਕਲ ਅਤੇ ਸਕੂਟਰ) ਦੀ ਸਪੀਡ ਲਿਮਟ 50-60 ਕਿਲੋਮੀਟਰ ਪ੍ਰਤੀ ਘੰਟਾ ਤੈਅ ਕੀਤੀ ਗਈ ਹੈ। ਇਸ ਤੋਂ ਇਲਾਵਾ ਬੱਸ, ਟੈਂਪੂ ਅਤੇ ਤਿੰਨ ਪਹੀਆ ਵਾਹਨਾਂ ਲਈ 30 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਲਿਮਟ ਤੈਅ ਕਰ ਦਿਤੀ ਗਈ ਹੈ। 
  ਫਲਾਈਓਵਰ ਅਤੇ ਦਿੱਲੀ-ਗੁਰੂਗ੍ਰਾਮ ਬਾਰਡਰ ’ਤੇ ਹੁਣ ਕਾਰਾਂ 70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਤੋਂ ਜ਼ਿਆਦਾ ਤੇਜ ਨਹੀਂ ਚਲਾਉਣ ਦਿਤੀਆਂ ਜਾਣਗੀਆਂ, ਜਦਕਿ ਦੋ ਪਹੀਆ ਵਾਹਨਾਂ ਲਈ 60 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਤੈਅ ਕੀਤੀ ਗਈ ਹੈ। ਇਸ ਤੋਂ ਇਲਾਵਾ ਬਾਰਪੁਲਾ ਫਲਾਈਓਵਰ ’ਤੇ ਕਾਰ ਅਤੇ ਬਾਈਕ ਦੋਵਾਂ ਲਈ ਸਪੀਡ ਲਿਮਟ 60 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ, ਉਥੇ ਹੀ ਰਿੰਗ ਰੋਡ ਤੋਂ ਆਜਾਦਪੁਰ ਅਤੇ ਚਾਂਦਨੀ ਚੌਂਕ ਤੋਂ ਹੁੰਦੇ ਹਏ ਮਾਡਲ ਟਾਊਨ ਜਾਂਦੇ ਸਮੇਂ ਕਾਰ ਅਤੇ ਬਾਈਕ ਦੋਵਾਂ ਦੀ ਸਪੀਡ ਲਿਮਟ 50 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ। ਏਅਰਪੋਰਟ ਵਾਲੇ ਰੋਡ ’ਤੇ ਕਾਰ ਅਤੇ ਬਾਈਕ ਦੋਵਾਂ ਲਈ ਸਪੀਡ ਲਿਮਟ 60 ਕੋਲਮੀਟਰ ਪ੍ਰਤੀ ਘੰਟਾ ਤੈਅ ਕੀਤੀ ਗਈ ਹੈ। ਰਿਹਾਇਸੀ ਅਤੇ ਵਪਾਰਕ ਮਾਰਕੀਟ ਦੇ ਅੰਦਰ ਦੀਆਂ ਸੜਕਾਂ ’ਤੇ ਕਾਰ ਅਤੇ ਬਾਈਕ ਦੀ ਸਪੀਡ ਲਿਮਟ 30 ਕਿਲੋਮਟੀਰ ਪ੍ਰਤੀ ਘੰਟਾ ਰਹੇਗੀ। ਜੇਕਰ ਤੁਸੀਂ ਇਨ੍ਹਾਂ ਨਿਯਮਾਂ ਦਾ ਉਲੰਘਣ ਕਰਦੇ ਹੋਏ ਫੜੇ ਜਾਂਦੇ ਹੋ ਤਾਂ ਤੁਹਾਡੇ ’ਤੇ ਭਾਰੀ ਜੁਰਮਾਨਾ ਲੱਗ ਸਕਦਾ ਹੈ।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement