ਬਠਿੰਡਾ ਜੇਲ ’ਚ ਬੰਦ ਹਵਾਲਾਤੀ ਦੀ ਬੀਮਾਰੀ ਕਾਰਨ ਮੌਤ  
Published : Jun 12, 2020, 10:59 am IST
Updated : Jun 12, 2020, 10:59 am IST
SHARE ARTICLE
File Photo
File Photo

ਸਥਾਨਕ ਕੇਂਦਰੀ ਜੇਲ ਵਿਚ ਨਸ਼ਾ ਤੱਸਕਰੀ ਮਾਮਲੇ ’ਚ ਸਜ਼ਾ ਕੱਟ ਰਹੇ ਇੱਕ ਹਵਾਲਾਤੀ ਦੀ ਬੀਮਾਰੀ ਕਾਰਨ ਮੌਤ ਹੋਣ ਦੀ

ਬਠਿੰਡਾ, 11 ਜੂਨ (ਸੁਖਜਿੰਦਰ ਮਾਨ) : ਸਥਾਨਕ ਕੇਂਦਰੀ ਜੇਲ ਵਿਚ ਨਸ਼ਾ ਤੱਸਕਰੀ ਮਾਮਲੇ ’ਚ ਸਜ਼ਾ ਕੱਟ ਰਹੇ ਇੱਕ ਹਵਾਲਾਤੀ ਦੀ ਬੀਮਾਰੀ ਕਾਰਨ ਮੌਤ ਹੋਣ ਦੀ ਸੂਚਨਾ ਹੈ।  ਮ੍ਰਿਤਕ ਹਵਾਲਾਤੀ ਦੀ ਪਛਾਣ ਬਲਵਿੰਦਰ ਸਿੰਘ (38) ਪੁੱਤਰ ਜਗਤਾਰ ਸਿੰਘ ਵਾਸੀ ਫ਼ਾਜ਼ਿਲਕਾ ਵਜੋਂ ਹੋਈ। ਪਤਾ ਲੱਗਿਆ ਕਿ ਮ੍ਰਿਤਕ ਹਵਾਲਾਤੀ ਗੁਰਦੇ ਦੀ ਬਿਮਾਰੀ ਨਾਲ ਪੀੜਤ ਸੀ, ਜਿਸਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਜੇਲ ਅਧਿਕਾਰੀਆਂ ਮੁਤਾਬਕ ਉਸਦਾ ਇਲਾਜ ਦੌਰਾਨ ਹੀ ਦੌਰਾ ਪੈਣ ਕਾਰਨ ਮੌਤ ਹੋ ਗਈ। ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਿਦਾਇਤਾਂ ’ਤੇ ਅੱਜ ਜੂਡੀਸ਼ੀਅਲ ਮੈਜਿਸਟ੍ਰੇਟ ਦੀ ਦੇਖਰੇਖ ਵਿਚ ਸਿਵਲ ਹਸਪਤਾਲ ਦੇ ਤਿੰਨ ਡਾਕਟਰਾਂ ਦੇ ਬੋਰਡ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਵਾਰ ਮੈਂਬਰਾਂ ਹਵਾਲੇ ਕਰ ਦਿਤਾ ਹੈ।

ਮਾਮਲੇ ਦੀ ਪੜਤਾਲ ਕਰ ਰਹੇ ਥਾਣਾ ਕੈਂਟ ਦੇ ਏ.ਐਸ.ਆਈ. ਬਿੰਦਰ ਸਿੰਘ ਨੇ ਦਸਿਆ ਕਿ ਹਵਾਲਾਤੀ ਬਲਵਿੰਦਰ ਸਿੰਘ ਨੂੰ ਥਾਣਾ ਸਦਰ ਜਲਾਲਾਬਾਦ ਪੁਲਿਸ ਨੇ ਕਰੀਬ ਇਕ ਸਾਲ ਪਹਿਲਾ ਨਸ਼ਾ ਤਸਕਰੀ ਕਰਨ ਦੇ ਆਰੋਪ ਵਿਚ ਗ੍ਰਿਫ਼ਤਾਰ ਕੀਤਾ ਸੀ। ਜਿਸਤੋਂ ਬਾਅਦ ਬਠਿੰਡਾ ਜੇਲ ਵਿਚ ਬੰਦ ਸੀ। ਉਨ੍ਹਾਂ ਦਸਿਆ ਕਿ ਹਵਾਲਾਤੀ ਗੁਰਦੇ ਦੀ ਬੀਮਾਰੀ ਨਾਲ ਪੀੜਤ ਸੀ, ਜਿਸਦਾ ਇਲਾਜ ਚਲ ਰਿਹਾ ਸੀ। ਬੀਤੀ ਬੁਧਵਾਰ ਨੂੰ ਉਸਦੀ ਹਾਲਤ ਖ਼ਰਾਬ ਹੋਣ ’ਤੇ ਸਿਵਲ ਹਸਪਤਾਲ ਬਠਿੰਡਾ ਵਿਚ ਦਾਖ਼ਲ ਕਰਵਾਇਆ ਗਿਆ ਸੀ। ਜਿਥੇ ਉਸਦੀ ਮੌਤ ਹੋ ਗਈ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement