ਨਜਾਇਜ਼ ਕਬਜੇ ਚੋਂ ਛਡਾਈ 57 ਬੀਘੇ,16 ਵੀਸਵੇ ਪੰਚਾਇਤੀ ਜ਼ਮੀਨ, ਪੰਚਾਇਤ ਤੇ ਲੋਕਾਂ ਚ ਖੁਸ਼ੀ ਦਾ ਮਾਹੌਲ
Published : Jun 12, 2020, 10:31 am IST
Updated : Jun 12, 2020, 10:33 am IST
SHARE ARTICLE
Photo
Photo

ਅਦਾਲਤੀ ਫੈਸਲੇ ਤੋਂ ਸਾਢੇ ਪੰਜ ਸਾਲ ਬਾਅਦ 57 ਬਿੱਘੇ 15 ਵੀਸਵੇ ਪੰਚਾਇਤੀ ਜ਼ਮੀਨ ਨਜਾਇਜ਼ ਕਬਜੇ ਤੋਂ ਮੁਕਤ ਹੋਈ।

ਡੇਰਾਬਸੀ : ਸਮਗੋਲੀ ਪਿੰਡ ਵਿਚ ਉਸ ਸਮੇਂ ਪੰਚਾਇਤ ਅਤੇ ਲੋਕਾਂ ਵਿਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ, ਜਦੋਂ ਅਦਾਲਤੀ ਫੈਸਲੇ ਤੋਂ ਸਾਢੇ ਪੰਜ ਸਾਲ ਬਾਅਦ 57 ਬਿੱਘੇ 15 ਵੀਸਵੇ ਪੰਚਾਇਤੀ ਜ਼ਮੀਨ ਨਜਾਇਜ਼ ਕਬਜੇ ਤੋਂ ਮੁਕਤ ਹੋਈ। ਕਬਜਾ ਮੁਕਤ ਹੋਈ ਇਸ ਜਮੀਨ ਦੀ ਬੋਲੀ ਕਰ ਹੁਣ ਪੰਚਾਇਤ ਆਪਣੀ ਆਮਦਨ ਵਿਚ ਵਾਧਾ ਕਰ ਸਕਦੀ ਹੈ।

FarmerPhoto

ਦੱਸ ਦੱਈਏ ਕਿ ਪਿੰਡ ਸਮਗੋਲੀ ਦੀ ਸ਼ਾਮਲਾਟ ਦੇ ਜਮੀਨ 106 ਬਿੱਘੇ ਅਤੇ 7 ਵਿਸਵੇ ਤੇ ਅਲੱਗ-ਅਲੱਗ ਵਿਅਕਤੀਆਂ ਦਾ ਕਬਜਾ ਸੀ। ਜਿਸ ਤੋਂ ਬਾਅਦ ਇਸ ਸਬੰਧੀ ਜ਼ਿਲਾ ਵਿਕਾਸ ਅਤੇ ਪੰਚਾਇਤ ਅਫਸਰ ਐਸਏਐਸ ਨਗਰ ਦੀ ਅਦਾਲਤ ਵਿਚ ਦਾਇਰ ਕੀਤੀ ਗਈ ਸੀ। ਜਿਸ ਤੋਂ ਬਾਅਦ ਅਦਾਲਤ ਦੇ ਵੱਲੋਂ ਗ੍ਰਾਮ ਪੰਚਾਇਤ ਦੇ ਹੱਕ ਵਿਚ ਫੈਸਲਾ ਮਿਤੀ 9.12.2014 ਨੂੰ ਕਰ ਦਿੱਤਾ ਸੀ।

FarmerPhoto

ਉਧਰ ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਏਡੀਸੀ ਮੁਹਾਲੀ ਅੰਸ਼ਿਕਾ ਜੈਨ  ਨੇ ਦੱਸਿਆ ਕਿ ਉਚ ਆਦਾਲਤ ਦੇ ਵੱਲੋਂ ਮਿਤੀ: 3.6.2015 ਨੂੰ ਕਬਜਾ ਲੈਣ ਲਈ ਵਰੰਟ ਕਬਜ਼ਾ ਜ਼ਾਰੀ ਕੀਤਾ ਸੀ। ਜਿਸ ਤੋਂ ਬਾਅਦ ਮਿਤੀ 10.6.2020 ਨੂੰ ਮਾਲ ਵਿਭਾਗ ਦੀ ਹਾਜ਼ਰੀ ਵਿਚ ਅਤੇ ਪੁਲਿਸ ਸਮੇਤ ਨਜਾਇਜ਼ ਕਬਜੇਦਾਰਾਂ ਤੋਂ ਉਕਤ ਜਮੀਨ ਵਿਚੋਂ 57 ਬਿੱਘੇ, 16 ਵਿਸਵੇ ਦਾ ਕਬਜਾ ਗ੍ਰਾਮ ਪੰਚਾਇਤ ਨੂੰ ਦਵਾਇਆ ਗਿਆ।

photophoto

ਇਸ ਤੋਂ ਇਲਾਵਾ ਬਾਕੀ ਜਮੀਨ ਗੈਰ-ਮੁਮਕੀਨ ਹੈ ਜਿਸ ਚ ਵਾਟਰ-ਵਰਕ, ਸਕੂਲ, ਸ਼ਮਸ਼ਾਨਘਾਟ ਅਤੇ ਖੂਹ ਆਦਿ ਹਨ। ਜਿਸ ਦਾ ਕਬਜਾ ਗ੍ਰਾਮ ਪੰਚਾਇਤ ਦੇ ਕੋਲ ਪਹਿਲਾਂ ਤੋਂ ਹੀ ਹੈ।

FarmerPhoto

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement