11ਵੀਂ ਸਾਇੰਸ ਅਤੇ 12ਵੀਂ ਹਿਊਮੈਨਟੀਜ਼ ਦੇ ਪਾਠਕ੍ਰਮ ਵੀ ਡੀ.ਡੀ. ਪੰਜਾਬੀ ਚੈਨਲ ਤੋਂ ਸ਼ੁਰੂ
Published : Jun 12, 2020, 8:06 am IST
Updated : Jun 12, 2020, 8:06 am IST
SHARE ARTICLE
File Photo
File Photo

ਪੰਜਾਬ ਸਰਕਾਰ ਨੇ ਸਕੂਲੀ ਵਿਦਿਆਰਥੀਆਂ ਦੀ ਪੜ੍ਹਾਈ ਦੇ ਪ੍ਰਬੰਧਾਂ ਨੂੰ ਹੋਰ ਪੁਖ਼ਤਾ ਕਰਨ ਦੇ ਵਾਸਤੇ

ਚੰਡੀਗੜ੍ਹ, 11 ਜੂਨ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਸਰਕਾਰ ਨੇ ਸਕੂਲੀ ਵਿਦਿਆਰਥੀਆਂ ਦੀ ਪੜ੍ਹਾਈ ਦੇ ਪ੍ਰਬੰਧਾਂ ਨੂੰ ਹੋਰ ਪੁਖ਼ਤਾ ਕਰਨ ਦੇ ਵਾਸਤੇ ਦੂਰਦਰਸ਼ਨ ਦੇ ਪੰਜਾਬੀ ਚੈਨਲ ਤੋਂ ਪਹਿਲਾਂ ਹੀ ਵੱਖ-ਵੱਖ ਜਮਾਤਾਂ ਲਈ ਚੱਲ ਰਹੀ ਪੜ੍ਹਾਈ ਵਿਚ ਹੋਰ ਵਾਧਾ ਕਰਦੇ ਹੋਏ ਹੁਣ 11ਵੀਂ ਸਾਇੰਸ ਅਤੇ 12ਵੀਂ ਹਿਊਮੈਨਟੀਜ਼ ਦੇ ਪਾਠਕ੍ਰਮ ਵੀ ਡੀ.ਡੀ. ਪੰਜਾਬੀ ਚੈਨਲ ਤੋਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਅੱਜ ਇਥੇ ਸਕੂਲ ਸਿਖਿਆ ਵਿਭਾਗ ਦੇ ਇਕ ਬੁਲਾਰੇ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ 11ਵੀਂ ਦੀ ਸਾਇੰਸ ਅਤੇ 12ਵੀਂ ਦੀ ਹਿਊਮੈਨਟੀਜ਼ ਦੇ ਪਾਠਕ੍ਰਮ ਭਲਕੇ 12 ਜੂਨ 2020 ਤੋਂ ਵੀ ਡੀ.ਡੀ. ਪੰਜਾਬੀ 'ਤੇ ਸ਼ੁਰੂ ਕੀਤੇ ਜਾਣਗੇ।

File PhotoFile Photo

ਗੌਰਤਲਬ ਹੈ ਕਿ ਸਕੂਲ ਸਿਖਿਆ ਵਿਭਾਗ ਨੇ ਟੀ.ਵੀਂ ਰਾਹੀਂ ਵਿਦਿਆਰਥੀਆਂ ਨੂੰ ਪੜ੍ਹਾਈ ਕਰਵਾਉਣ ਲਈ 20 ਅਪ੍ਰੈਲ 2020 ਤੋਂ 6ਵੀਂ, 8ਵੀਂ ਅਤੇ 12ਵੀਂ ਦੀਆਂ ਜਮਾਤਾਂ ਦੇ ਵਿਦਿਆਰਥੀਆਂ ਲਈ ਸਵੈਮ ਪ੍ਰਭਾ  ਅਤੇ ਡੀ.ਡੀ. ਪੰਜਾਬੀ ਚੈਨਲ ਰਾਹੀਂ ਤੀਜੀ, ਚੌਥੀ, ਪੰਜਵੀਂ, ਨੌਵੀਂ ਅਤੇ ਦਸਵੀਂਂ ਲਈ ਪਹਿਲਾਂ ਹੀ ਲੈਕਚਰ ਪ੍ਰਸਾਰਿਤ ਕੀਤੇ ਜਾ ਰਹੇ ਹਨ। ਬੁਲਾਰੇ ਅਨੁਸਾਰ ਹੁਣ ਸਕੂਲ ਸਿਖਿਆ ਵਿਭਾਗ 11ਵੀਂ ਸਾਇੰਸ ਅਤੇ 12ਵੀਂ ਹਿਊਮੈਨਟੀਜ਼ ਦੇ ਪਠਕ੍ਰਮ ਵੀ ਡੀ.ਡੀ. ਪੰਜਾਬੀ ਚੈਨਲ 'ਤੇ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਤਾਲਾਬੰਦੀ ਕਾਰਨ ਪੜ੍ਹਾਈ ਵਿਚ ਕੋਈ ਮੁਸ਼ਕਲ ਨਾ ਆਵੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement