ਕਿਸ਼ਤੀ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ 13 ਹੋਈ
ਜਗਰਾਉਂ : ਵਰਿੰਦਾਵਨ ਕਿਸ਼ਤੀ ਹਾਦਸੇ ਦੌਰਾਨ ਮਾਰੇ ਗਏ ਰਿਸ਼ਭ ਸ਼ਰਮਾ ਜਗਰਾਉਂ ਅਤੇ ਡਿੰਕੀ ਲੁਧਿਆਣਾ ਦੀਆਂ ਲਾਸ਼ਾ ਵੀ ਬਰਾਮਦ ਹੋ ਗਈਆਂ ਹਨ। ਜ਼ਿਕਰਯੋਗ ਹੈ ਕਿ ਰਿਸ਼ਭ ਸ਼ਰਮਾ ਪੁੱਤਰ ਉਮੇਸ਼ ਸ਼ਰਮਾ ਘਟਨਾ ਵਾਲੇ ਦਿਨ ਤੋਂ ਹੀ ਲਾਪਤਾ ਚਲ ਰਿਹਾ ਸੀ ਤੇ ਉਮੇਸ਼ ਸ਼ਰਮਾ ਨੇ ਸ਼ੋਸ਼ਲ ਮੀਡੀਆ ਰਾਹੀਂ ਵਰਿੰਦਾਵਨ ਦੇ ਪ੍ਰਸ਼ਾਸਨ 'ਤੇ ਸਵਾਲ ਚੁੱਕੇ ਸਨ। ਇਹੀ ਨਹੀਂ ਉਹ ਵੀਡੀਓ ਰਾਹੀਂ ਧਾਹਾਂ ਮਾਰ ਕੇ ਰੋਂਦਿਆਂ ਕਹਿ ਰਿਹਾ ਸੀ ਮੇਰਾ ਪੁੱਤ ਬਚਾ ਲਵੋ...ਹਾਏ ਰੱਬਾ ਮੇਰਾ ਪੁੱਤ ਮੋੜ ਦਿਓ । ਉਸ ਤੋਂ ਬਾਅਦ ਲਗਾਤਾਰ ਪ੍ਰਸ਼ਾਸਨ ਵਲੋਂ ਬਚਾਅ ਕਾਰਜ ਜ਼ਾਰੀ ਸਨ ਪ੍ਰੰਤੂ ਅੱਜ ਇਹ ਮਨਹੂਸ ਖ਼ਬਰ ਸਾਹਮਣੇ ਆ ਗਈ ਅਤੇ ਰਿਸ਼ਭ ਸ਼ਰਮਾ ਜਗਰਾਉਂ ਅਤੇ ਡਿੰਕੀ ਲੁਧਿਆਣਾ ਦੀਆਂ ਲਾਸ਼ਾਂ ਵੀ ਬਰਾਮਦ ਹੋ ਗਈਆਂ । ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਨ੍ਹਾਂ ਲਾਸ਼ਾਂ ਨੂੰ ਪੋਸਟ ਮਾਰਟ ਤੋਂ ਬਾਅਦ ਜਗਰਾਉਂ ਅਤੇ ਲੁਧਿਆਣਾ ਭੇਜਿਆ ਜਾਵੇਗਾ। ਜ਼ਿਕਰਯੋਗ ਕਿ ਕਿਸ਼ਤੀ ਹਾਦਸੇ ਦੌਰਾਨ ਜਾਨ ਗੁਆਉਣ ਵਾਲੇ ਵਿਅਕਤੀਟਾਂ ਦੀ ਗਿਣਤੀ ਵਧ ਕੇ 13 ਹੋ ਗਈ ਹੈ।
