ਫ਼ਿਲੀਪੀਨਜ਼ ’ਚ ਆਗਾਟੋਨ ਤੂਫ਼ਾਨ ਦਾ ਕਹਿਰ, 14 ਲੋਕਾਂ ਦੀ ਮੌਤ
Published : Apr 12, 2022, 11:41 pm IST
Updated : Apr 12, 2022, 11:41 pm IST
SHARE ARTICLE
image
image

ਫ਼ਿਲੀਪੀਨਜ਼ ’ਚ ਆਗਾਟੋਨ ਤੂਫ਼ਾਨ ਦਾ ਕਹਿਰ, 14 ਲੋਕਾਂ ਦੀ ਮੌਤ

ਮਨੀਲਾ, 12 ਅਪ੍ਰੈਲ : ਫ਼ਿਲੀਪੀਨਜ਼ ਵਿਚ ਤੂਫ਼ਾਨ ਆਗਾਟੋਨ ਕਾਰਨ ਜ਼ਮੀਨ ਖਿਸਕਣ ਕਾਰਨ ਘੱਟ ਤੋਂ ਘੱਟ 14 ਲੋਕਾਂ ਦੀ ਮੌਤ ਹੋ ਗਈ ਹੈ। ਸੀ. ਐਨ. ਐਨ. ਨੇ ਫ਼ਿਲੀਪੀਨਜ਼ ਦੇ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਦਸਿਆ ਕਿ ਦੇਸ਼ ਦੇ ਵੱਖ-ਵੱਖ ਇਲਾਕਿਆਂ ਤੋਂ ਤੂਫ਼ਾਨ ਵਿਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਮੀਡੀਆ ਮੁਤਾਬਕ ਸਿਟੀ ਡਿਜ਼ਾਸਟਰ ਰਿਸਕ ਰਿਡਕਸ਼ਨ ਐਂਡ ਮੈਨੇਜਮੈਂਟ ਦਫ਼ਤਰ ਦੀ ਤਾਜ਼ਾ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਫ਼ਿਲੀਪੀਨਜ਼ ਦੇ ਪੂਰਬੀ ਤੱਟ ਦੇ 3 ਵੱਖ-ਵੱਖ ਸ਼ਹਿਰਾਂ ਵਿਚ 14 ਲੋਕ ਮ੍ਰਿਤਕ ਪਾਏ ਗਏ ਹਨ ਜਦਕਿ 6 ਲੋਕ ਲਾਪਤਾ ਦੱਸੇ ਗਏ ਹਨ ਅਤੇ 16 ਜ਼ਖ਼ਮੀ ਹੋਏ ਹਨ। ਉਨ੍ਹਾਂ ਦਸਿਆ ਕਿ ਤੂਫ਼ਾਨ ਕਾਰਨ 7 ਪਿੰਡਾਂ ਦੇ 100 ਤੋਂ ਜ਼ਿਆਦਾ ਪਰਵਾਰਾਂ ਨੂੰ ਸੁਰੱਖਿਅਤ ਸਥਾਨਾਂ ’ਤੇ ਪਹੁੰਚਾਇਆ ਗਿਆ ਹੈ। ਆਗਾਟੋਨ ਤੂਫ਼ਾਨ ਐਤਵਾਰ ਨੂੰ ਦੇਸ਼ ਦੇ ਪੂਰਬੀ ਤੱਟ ਨਾਲ ਟਕਰਾਇਆ ਸੀ। ਇਸ ਤੋਂ ਬਾਅਦ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚਲੀਆਂ। ਤੇਜ਼ ਮੀਂਹ ਕਾਰਨ ਪੂਰਬੀ ਸਮਰ ਸੂਬੇ ਸਮੇਤ ਗਈ ਖੇਤਰਾਂ ਵਿਚ ਜ਼ਮੀਨ ਖਿਸਕ ਗਈ। (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement