ਪੰਜਾਬੀ ਯੂਨੀਵਰਸਿਟੀ ਪਟਿਆਲਾ ‘ਚ 13 ਮਾਰਚ ਨੂੰ ਨੌਜਵਾਨ ਕਲਾਕਾਰਾਂ ਵਲੋਂ ਕਲਾ ਪ੍ਰਦਰਸ਼ਨੀ
Published : Mar 12, 2019, 6:05 pm IST
Updated : Mar 12, 2019, 6:05 pm IST
SHARE ARTICLE
 Panjang Art Exhibition 2019
Panjang Art Exhibition 2019

ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਸ ਦੌਰਾਨ ਕਲਾ ਗਲਿਆਰੇ ਤੇ ਅਜਾਇਬਘਰ ਦੇ ਦਰਵਾਜੇ ਹਰ ਵਿਦਿਆਰਥੀ,ਕਲਾ ਪ੍ਰੇਮੀ ਤੇ ਆਮ ਲੋਕਾਂ ਨੂੰ ਜੀ ਆਇਆਂ ਨੂੰ ਕਹਿਣ ਲਈ ਖੁੱਲ੍ਹੇ ਰਹਿਣਗੇ

ਪਟਿਆਲਾ: ਪੰਜਾਬ ਦੇ ਨੌਜਵਾਨ ਕਲਾਕਾਰਾਂ ਵਲੋਂ “ਪੰਜਰੰਗ ਕਲਾ ਪ੍ਰਦਰਸ਼ਨੀ 2019” ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ 13 ਮਾਰਚ ਤੋਂ ਲਾਈ ਜਾ ਰਹੀ ਹੈ। ਦੋ ਸਾਲ ਪਹਿਲਾਂ ਜਦੋਂ ਇਨ੍ਹਾਂ ਨੌਜਵਾਨ ਕਲਾਕਾਰਾਂ ਨੇ ਇਹ ਪ੍ਰਦਰਸ਼ਨੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਕਲਾ ਗਲਿਆਰੇ ਤੇ ਅਜਾਇਬ ਘਰ ਵਿਚ ਲਾਈ ਸੀ ਤਾਂ ਇਸ ਨੂੰ ਬਹੁਤ ਉਤਸ਼ਾਹਪੁਰਨ ਹੁੰਗਾਰਾ ਮਿਲਿਆ ਸੀ। ਇਸ ਤੋਂ ਬਾਅਦ ਇਸ ਵਾਰ ਦੀ ਕਲਾ ਪ੍ਰਦਰਸ਼ਨੀ ਹੋਰ ਵੀ ਵੱਡੇ ਪੱਧਰ ਉੱਤੇ ਲਾਈ ਜਾ ਰਹੀ ਹੈ ਜਿਸ ਵਿਚ ਨੌਜਵਾਨ ਕਲਾਕਾਰਾਂ ਵਲੋਂ ਬੀਤੇ ਦੋ ਸਾਲਾਂ ਦੌਰਾਨ ਤਿਆਰ ਕੀਤੀਆਂ ਨਵੀਆਂ ਕਲਾਕ੍ਰਿਤਾਂ ਵਿਖਾਈਆਂ ਜਾਣਗੀਆਂ।

ਕਲਾ ਗਲਿਆਰੇ ਤੇ ਅਜਾਇਬਘਰ ਦੀ ਮੁੱਖ ਪ੍ਰਬੰਧਕ ਡਾ. ਅੰਬਾਲਿਕਾ ਸੂਦ ਜੈਕਬ ਨੇ ਦੱਸਿਆ ਕਿ ਪੰਜਰੰਗ ਕਲਾ ਪ੍ਰਦਰਸ਼ਨੀ ਦਾ ਉਦਘਾਟਨ 13 ਮਾਰਚ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪਕੁਲਪਤੀ ਡਾ. ਬੀ.ਐਸ. ਘੁੰਮਣ ਵਲੋਂ ਕੀਤਾ ਜਾਵੇਗਾ ਅਤੇ ਇਹ ਪ੍ਰਦਰਸ਼ਨੀ 29 ਮਾਰਚ ਤੱਕ ਜਾਰੀ ਰਹੇਗੀ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਸ ਦੌਰਾਨ ਕਲਾ ਗਲਿਆਰੇ ਤੇ ਅਜਾਇਬਘਰ ਦੇ ਦਰਵਾਜੇ ਹਰ ਵਿਦਿਆਰਥੀ, ਕਲਾ ਪ੍ਰੇਮੀ ਤੇ ਆਮ ਲੋਕਾਂ ਨੂੰ ਜੀ ਆਇਆਂ ਨੂੰ ਕਹਿਣ ਲਈ ਖੁੱਲ੍ਹੇ ਰਹਿਣਗੇ ਅਤੇ ਦਫਤਰੀ ਸਮੇਂ ਦੌਰਾਨ ਕੋਈ ਵੀ ਇਥੇ ਆ ਕੇ ਇਨ੍ਹਾਂ ਕਲਾਕ੍ਰਿਤਾਂ ਨੂੰ ਵੇਖ ਕੇ ਅਨੰਦਤ ਹੋ ਸਕੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement