ਰਾਜਨੀਤੀਵਾਨਾਂ ਨੂੰ ਅਪਣੀਆਂ ਉਂਗਲਾਂ ਤੇ ਨਚਾਉਣ ਦੇ ਰੌਂਅ ’ਚ ਹੈ ਸੌਦਾ ਸਾਧ
Published : Feb 12, 2022, 12:02 am IST
Updated : Feb 12, 2022, 12:02 am IST
SHARE ARTICLE
image
image

ਰਾਜਨੀਤੀਵਾਨਾਂ ਨੂੰ ਅਪਣੀਆਂ ਉਂਗਲਾਂ ਤੇ ਨਚਾਉਣ ਦੇ ਰੌਂਅ ’ਚ ਹੈ ਸੌਦਾ ਸਾਧ

ਸਿਰਸਾ, 11 ਫ਼ਰਵਰੀ (ਸੁਰਿੰਦਰ ਪਾਲ ਸਿੰਘ) : ਸਿਰਸਾ ਡੇਰਾ ਮੁਖੀ ਗੁਰਮੀਤ ਨੂੰ 21 ਦਿਨ ਦੀ ਫਰਲੋ ਮਿਲਣ ਦੇ ਬਾਅਦ ਯੂਪੀ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਸਰਗਰਮੀਆਂ ਤੇਜ਼ੀ ਨਾਲ ਵਧੀਆਂ ਹਨ। ਡੇਰੇ ਦਾ ਰਾਜਨੀਤਕ ਵਿੰਗ ਹੁਣ ਸਰਗਰਮ ਹੋ ਗਿਆ ਹੈ ਅਤੇ ਉਸਦੀ 15 ਮੈਂਬਰੀ ਕਮੇਟੀ ਉਮੀਦਵਾਰਾਂ ਦਾ ਫ਼ੀਡਬੈਕ ਲੈਣ ਵਿਚ ਜੁੱਟ ਗਈ ਹੈ। 
ਸੂਤਰ ਦਸਦੇ ਹਨ ਕਿ ਪੰਜਾਬ ਦੀਆਂ ਚੋਣਾਂ ਤੋ ਠੀਕ 2 ਦਿਨ ਪਹਿਲਾਂ ਡੇਰਾ ਅਪਣੇ ਪੱਤੇ ਖੋਲ੍ਹੇਗਾ ਅਤੇ ਫ਼ੈਸਲਾ ਕਰੇਗਾ ਕਿ ਕਿਸ ਪਾਰਟੀ ਜਾਂ ਉਮੀਦਵਾਰ ਦਾ ਸਮਰਥਨ ਕਰਨਾ ਹੈ। ਸੂਤਰ ਦਸਦੇ ਹਨ ਕਿ ਫ਼ੈਸਲੇ ਤੋ ਪਹਿਲਾਂ ਰਾਜਨੀਤਕ ਵਿੰਗ ਦੀ ਡੇਰਾ ਮੁਖੀ ਨਾਲ ਵਿਸ਼ੇਸ਼ ਮੀਟਿੰਗ ਹੋਵੇਗੀ ਅਤੇ ਇਹ ਮੀਟਿੰਗ ਗੁਰੂਗਰਾਮ ਜਾਂ ਹੋਰ ਡੇਰੇ ਤੇ ਹੋਣੀ ਸੰਭਵ ਹੈ। ਸੰਨ 2007 ਵਿਚ ਡੇਰੇ ਦੇ ਰਾਜਨੀਤਕ ਵਿੰਗ ਦਾ ਗਠਨ ਕੀਤਾ ਗਿਆ ਸੀ ਜਿਸ ਵਿਚ ਡੇਰਾ ਮੁਖੀ ਦੇ ਖ਼ਾਸਮ-ਖ਼ਾਸ ਵਿਅਕਤੀਆ ਨੂੰ ਸ਼ਾਮਲ ਕੀਤਾ ਜਾਂਦਾ ਰਿਹਾ ਹੈ ਅਤੇ ਇਸ ਸਮੇਂ ਇਸ ਦੇ ਰਾਸ਼ਟਰੀ ਪੱਧਰ ਤੇ ਚੈਅਰਮੈਨ ਰਾਮ ਸਿੰਘ ਹਨ ਜਿਸ ਦੇ ਬਾਅਦ ਹਰ ਰਾਜ ਦਾ ਅਪਣਾ ਇਕ-ਇਕ ਰਾਜਨੀਤਕ ਵਿੰਗ ਹੈ ਜੋ ਰਾਸ਼ਟਰੀ ਪੱਧਰ ਤੇ ਸਿਰਸਾ ਡੇਰੇ ਨੂੰ ਰਿਪੋਰਟ ਕਰਦਾ ਹੈ ਅਤੇ ਰਾਜ ਪੱਧਰ ਦੇ ਵਿੰਗ ਵਿਚ 15 ਮੈਂਬਰ ਹੁੰਦੇ ਹਨ। ਹੁਣ ਪੰਜਾਬ ਵਿਚ 20 ਫ਼ਰਵਰੀ ਨੂੰ ਵੋਟਾਂ ਪੈਣੀਆਂ ਹਨ। ਅਜਿਹੇ ਵਿਚ ਰਾਜਨੇਤਾਵਾਂ ਦੀਆਂ ਨਜ਼ਰਾਂ ਇਸ ਗੱਲ ਤੇ ਟਿਕੀਆਂ ਹਨ ਕਿ ਡੇਰਾ ਸਿਰਸਾ ਕਿਸ ਦਾ ਸਮਰਥਨ ਕਰੇਗਾ। ਉਂਝ ਖੱਬੀਆਂ ਪਾਰਟੀਆਂ ਨੂੰ ਛੱਡ ਪੰਜਾਬ ਚੋਣਾਂ ਵਿਚ ਸਮਰਥਨ ਲੈਣ ਲਈ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਉਮੀਦਵਾਰ ਸਿਰਸਾ ਡੇਰੇ ਵਿਚ ਆ ਕੇ ਹਾਜ਼ਰੀ ਦਰਜ਼ ਕਰਾ ਚੁੱਕੇ ਹਨ। ਨੇੜਲੇ ਸੂਤਰ ਇਹ ਵੀ ਦਸਦੇ ਹਨ ਕਿ ਡੇਰੇ ਦਾ ਰਾਜਨੀਤਕ ਵਿੰਗ ਰਾਜਨੀਤੀਵਾਨਾਂ ਤੋਂ ਵੀ ਅੱਗੇ ਜਾ ਕੇ ਸੋਚਦਾ ਹੈ ਅਤੇ ਡੇਰੇ ਦੇ ਰਾਜਨੀਤਕ ਵਿੰਗ ਨੂੰ ਰਾਜਨੀਤੀਵਾਨਾਂ ਨੂੰ ਉਗਲਾਂ ਤੇ ਨਚਾਉਣ ਦਾ ਵਲ ਚੰਗੀ ਤਰਾਂ ਆਉਂਦਾ ਹੈ। ਕਿਉਂਕੀ ਡੇਰੇ ਦਾ ਰਾਜਨੀਤਕ ਵਿੰਗ ਵਿਚ ਰਾਜਨੀਤੀ ਦੀ ਪਰਪੱਕ ਅਤੇ ਅਗਾਊਂ ਸੂਝ ਵਾਲੇ ਵਿਅਕਤੀ ਸ਼ਾਮਲ ਹਨ। 
ਤਸਵੀਰ-ਡੇਰਾ ਮੁਖੀ ਰਾਜਨੀਤੀਵਾਨਾਂ ਸੰਗ

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement