ਲੋਕਾਂ ਦੀ ਤਾਕਤ ਦੋ-ਚਾਰ ਕਮਰਿਆਂ 'ਚ ਬੰਦ ਨਹੀਂ ਹੋਣ ਦੇਵਾਂਗਾ : ਸਮਿਤ ਸਿੰਘ ਮਾਨ
Published : Feb 12, 2022, 5:42 pm IST
Updated : Feb 12, 2022, 5:42 pm IST
SHARE ARTICLE
Samit Singh Mann
Samit Singh Mann

ਮੇਰੀ ਰਾਜਨੀਤੀ ਦਾ ਇੱਕੋ ਇੱਕ ਮਕਸਦ - ਲੋਕਾਂ ਦੀ ਤਾਕਤ ਲੋਕਾਂ ਤੱਕ ਵਾਪਸ ਲੈ ਕੇ ਆਉਣਾ ਹੈ।

 

ਚੰਡੀਗੜ੍ਹ - ਅਮਰਗੜ੍ਹ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਮਿਤ ਸਿੰਘ ਮਾਨ ਨੇ ਅੱਜ ਅਮਰਗੜ੍ਹ ਹਲਕੇ ਦੇ ਵੱਖ ਵੱਖ ਪਿੰਡਾਂ ਵਿਚ ਜਾ ਕੇ ਨੁੱਕੜ ਬੈਠਕਾਂ ਕੀਤੀਆਂ। ਅੱਜ ਉਨ੍ਹਾਂ ਨੇ ਲਾਡੇਵਾਲ, ਧੀਰੋ ਮਾਜਰਾ, ਭੂਮਸੀ, ਜਲਾਲਗੜ੍ਹ, ਚੌਂਦਾ, ਬੁਰਜ ਬਘੇਲ ਸਿੰਘ ਵਾਲਾ, ਸਲਾਰ ਅਤੇ ਝੱਲ ਪਿੰਡ ਜਾ ਕੇ ਨੁੱਕੜ ਬੈਠਕਾਂ ਕੀਤੀਆਂ। ਪਿੰਡ ਧੀਰੋ ਮਾਜਰਾ ਵਿਖੇ ਲੋਕਾਂ ਨਾਲ ਵਿਚਾਰ ਸਾਂਝਾ ਕਰਦਿਆਂ ਉਨ੍ਹਾਂ ਕਿਹਾ ਪੰਜਾਬ ਦੀਆਂ ਜਿੰਨੀਆਂ ਸਮੱਸਿਆਵਾਂ ਹਨ, ਉਨ੍ਹਾਂ ਦੀ ਜੜ੍ਹ ਮਾਫ਼ੀਆ ਰਾਜ ਅਤੇ ਲੋਕਾਂ ਦੀ ਤਾਕਤ ਦਾ ਦੋ-ਚਾਰ ਕਮਰਿਆਂ ਵਿਚ ਬੰਦ ਹੋ ਜਾਣਾ ਹੈ।

Samit Singh MannSamit Singh Mann

ਜਿਨ੍ਹਾਂ ਚਿਰ ਕੈਪਟਨ-ਬਾਦਲ ਰਾਜ ਦੁਆਰਾ ਚੰਡੀਗੜ੍ਹ ਦੇ ਕੁੱਝ ਕਮਰਿਆਂ ਵਿਚ ਬੰਦ ਕਰ ਦਿੱਤੀਆਂ ਗਈਆਂ ਪੰਚਾਇਤਾਂ ਅਤੇ ਸਥਾਨਕ ਸਰਕਾਰਾਂ ਦੀ ਤਾਕਤ ਲੋਕਾਂ ਤੱਕ ਵਾਪਸ ਨਹੀਂ ਆਉਂਦੀ ਉਨਾ ਚਿਰ ਵਿਕਾਸ ਨਹੀਂ ਹੋ ਸਕਦਾ। ਮੇਰੀ ਰਾਜਨੀਤੀ ਦਾ ਇੱਕੋ ਇੱਕ ਮਕਸਦ ਹੈ, ਲੋਕਾਂ ਦੀ ਤਾਕਤ ਲੋਕਾਂ ਤੱਕ ਵਾਪਸ ਲੈ ਕੇ ਆਉਣਾ ਹੈ।

Samit Singh MannSamit Singh Mann

ਇਸ ਲਈ ਮੇਰਾ ਮੰਨਣਾ ਹੈ ਕਿ ਇਲਾਕੇ ਦੀ ਅਗਵਾਈ ਮੈਂ ਨਹੀਂ ਸਗੋ ਇਲਾਕੇ ਦੇ ਲੋਕਾਂ ਨੇ ਕਰਨੀ ਹੈ। ਉਹ ਆਪਣੇ ਪਿੰਡਾਂ ਅਤੇ ਸ਼ਹਿਰਾਂ ਵਿਚ ਜਿਸ ਤਰ੍ਹਾਂ ਦਾ ਵਿਕਾਸ ਚਾਹੁੰਦੇ ਹਨ ਉਹ ਅੱਗੇ ਲੱਗ ਕੇ ਮੈਨੂੰ ਦੱਸਣ ਅਤੇ ਇਲਾਕੇ ਦਾ ਵਿਕਾਸ ਕਰਨ ਵਿਚ ਮੇਰਾ ਮਾਰਗ ਦਰਸ਼ਨ ਕਰਨ। ਇਸ ਮੌਕੇ ਜੱਸੀ ਮੰਨਵੀ, ਪਿੰਡ ਦੇ ਸਰਪੰਚ, ਪੰਚ, ਵੱਡੀ ਗਿਣਤੀ ਵਿਚ ਪਿੰਡ ਵਾਸੀ ਮੌਜੂਦ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement