ਚੀਫ਼ ਜਸਟਿਸ ਤਕ ਪੁੱਜਾ ਜੇਲ 'ਚ ਬੰਦ ਨੌਦੀਪ ਕੌਰ ਦਾ ਮੁੱਦਾ, ਬਾਜਵਾ ਨੇ ਚਿੱਠੀ ਲਿਖ ਕੇ ਦਖ਼ਲ ਮੰਗਿਆ
Published : Feb 12, 2021, 2:04 am IST
Updated : Feb 12, 2021, 2:04 am IST
SHARE ARTICLE
image
image

ਚੀਫ਼ ਜਸਟਿਸ ਤਕ ਪੁੱਜਾ ਜੇਲ 'ਚ ਬੰਦ ਨੌਦੀਪ ਕੌਰ ਦਾ ਮੁੱਦਾ, ਬਾਜਵਾ ਨੇ ਚਿੱਠੀ ਲਿਖ ਕੇ ਦਖ਼ਲ ਮੰਗਿਆ

ਚੰਡੀਗੜ੍ਹ, 11 ਫ਼ਰਵਰੀ (ਸੱਤੀ): ਹਰਿਆਣਾ ਪੁਲਿਸ ਵਲੋਂ ਗਿ੍ਫ਼ਤਾਰ ਕਰ ਕੇ ਜੇਲ ਪਹੁੰਚਾਈ ਦਲਿਤ ਲੜਕੀ ਦੀ ਰਿਹਾਈ ਲਈ ਲੋਕ-ਲਹਿਰ ਬਣਨੀ ਸ਼ੁਰੂ ਹੋ ਗਈ ਹੈ | ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਨੌਦੀਪ ਕੌਰ ਦੇ ਹੱਕ ਵਿਚ ਖੜਨ ਦੀ ਤਫਸੀਲ ਲੰਮੀ ਹੁੰਦੀ ਜਾ ਰਹੀ ਹੈ | 
ਹੁਣ ਸੀਨੀਅਰ ਕਾਂਗਰਸੀ ਆਗੂ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਨੌਦੀਪ ਕੌਰ ਦੇ ਹੱਕ ਵਿਚ ਹਾਅ ਦਾ ਨਾਹਰਾ ਮਾਰਿਆ ਹੈ | ਮਜ਼ਦੂਰਾਂ ਦੇ ਹੱਕ ਵਿਚ ਆਵਾਜ਼ ਉਠਾਉਣ ਵਾਲੀ 23 ਸਾਲਾ ਦੀ ਦਲਿਤ ਲੜਕੀ ਨੌਦੀਪ ਕੌਰ ਨੂੰ  ਗਿ੍ਫ਼ਤਾਰ ਕਰਨ ਤੋਂ ਬਾਅਦ ਉਸ ਨਾਲ ਹੋ ਰਹੀ ਹਿੰਸਾ ਦੇ ਮਾਮਲੇ ਵਿਚ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ  ਪੱਤਰ ਲਿਖ ਕੇ ਇਸ ਮਾਮਲੇ ਵਿਚ ਖ਼ੁਦ ਅਖ਼ਤਿਆਰੀ ਨੋਟਿਸ ਲੈ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ | ਚੀਫ਼ ਜਸਟਿਸ ਨੂੰ  ਲਿਖੇ ਪੱਤਰ ਵਿਚ ਉਨ੍ਹਾਂ ਕਿਹਾ ਕਿ ਨੌਦੀਪ ਕੌਰ ਨੂੰ  ਹਰਿਆਣਾ ਪੁਲਿਸ ਨੇ 12 ਜਨਵਰੀ ਨੂੰ  ਗਿ੍ਫ਼ਤਾਰ ਕੀਤਾ ਸੀ | ਉਸ ਸਮੇਂ ਨੌਦੀਪ ਕੌਰ ਸਿੰਘੂ ਬਾਰਡਰ 'ਤੇ ਖੇਤੀ ਕਾਨੂੰਨਾਂ ਦਾ ਸ਼ਾਂਤੀਪੂਰਵਕ ਵਿਰੋਧ ਕਰ ਰਹੀ ਸੀ | ਉਸ ਦੀ ਆਵਾਜ਼ ਨੂੰ  ਦਬਾਉਣ ਅਤੇ ਹੋਰਾਂ ਨੂੰ  ਡਰਾਉਣ ਦੇ ਮਕਸਦ ਨਾਲ ਹਰਿਆਣਾ ਪੁਲਿਸ ਨੇ ਨੌਦੀਪ ਕੌਰ ਵਿਰੁਧ ਝੂਠੇ ਅਤੇ ਮਨਘੜਤ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਸੀ | ਬਾਜਵਾ ਨੇ ਕਿਹਾ ਕਿ ਉਕਤ ਪੀੜਤ ਲੜਕੀ ਦੇ ਪ੍ਰਵਾਰਕ ਮੈਂਬਰ ਅਤੇ ਉਸ ਦੇ ਸਾਥੀ ਲਗਾਤਾਰ ਦੋਸ਼ ਲਗਾ ਰਹੇ ਹਨ ਕਿ ਲੜਕੀ 'ਤੇ ਹਿਰਾਸਤ ਦੌਰਾਨ ਪੁਲਿਸ ਵਲੋਂ ਅੱਤਿਆਚਾਰ ਅਤੇ ਜਿਨਸੀ ਹਿੰਸਾ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਇਸ ਮੌਕੇ ਇਹ ਲੜਕੀ ਸੋਨੀਪਤ ਜੇਲ ਵਿਚ ਨਜ਼ਰਬੰਦ ਹੈ ਜਿਸ ਨੂੰ  ਉਥੇ ਦੀ ਸਰਕਾਰ ਦੇ ਇਸ਼ਾਰੇ 'ਤੇ ਪ੍ਰੇਸ਼ਾਨ ਕਰਨ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ | ਉਨ੍ਹਾਂ ਕਿਹਾ ਕਿ ਲੋਕਤੰਤਰ ਪ੍ਰਣਾਲੀ ਵਾਲੇ ਇਸ ਦੇਸ਼ ਵਿਚ ਪੁਲਿਸ ਵਲੋਂ ਸਾਰੀ ਕਾਰਵਾਈ ਗੁਪਤ ਰੱਖੀ ਜਾ ਰਹੀ ਹੈ ਅਤੇ ਐਫ਼. ਆਈ. ਆਰ. ਦੀ ਕਾਪੀ ਵੀ ਵੈੱਬਸਾਈਟ ਉਪਰ ਅਪਲੋਡ ਨਹੀਂ ਕੀਤੀ ਗਈ |
ਬਾਜਵਾ ਨੇ ਚੀਫ਼ ਜਸਟਿਸ ਨੂੰ  ਅਪੀਲ ਕੀਤੀ ਹੈ ਕਿ ਉਹ ਖ਼ੁਦ ਅਖ਼ਤਿਆਰੀ ਨੋਟਿਸ ਲੈਣ ਅਤੇ ਨੌਦੀਪ ਕੌਰ ਨੂੰ  ਅਗਲੀ ਪੜਤਾਲ ਦੌਰਾਨ ਜਾਂ ਜਦੋਂ ਤਕ ਉਸ ਦੀ ਜ਼ਮਾਨਤ ਨਹੀਂ ਹੁੰਦੀ, ਉਸ ਨੂੰ  ਪੰਜਾਬ ਦੀ

All Images

image

imageਕਿਸੇ ਜੇਲ ਵਿਚ ਤਬਦੀਲ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਹਾਈ ਕੋਰਟ ਨੂੰ  ਉਹ ਇਹ ਵੀ ਅਪੀਲ ਕਰਦੇ ਹਨ ਕਿ ਇਸ ਕੇਸ ਦੀ ਜਾਂਚ ਦੀ ਨਿਗਰਾਨੀ ਕੀਤੀ ਜਾਵੇ ਅਤੇ ਉਸ ਨੂੰ  ਇਨਸਾਫ਼ ਦਵਾਇਆ ਜਾਵੇ |

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement