ਸ਼੍ਰੋਮਣੀ ਕਮੇਟੀ ਦੀ ਧੜੇਬੰਦੀ ਉੱਚ ਪੱਧਰ ਤੇ ਉਭਰੀ? 
Published : Feb 12, 2021, 1:44 am IST
Updated : Feb 12, 2021, 1:44 am IST
SHARE ARTICLE
image
image

ਸ਼੍ਰੋਮਣੀ ਕਮੇਟੀ ਦੀ ਧੜੇਬੰਦੀ ਉੱਚ ਪੱਧਰ ਤੇ ਉਭਰੀ? 


ਬੀਬੀ ਜਗੀਰ ਕੌਰ ਨੇ ਸੁਖਬੀਰ ਬਾਦਲ ਨੂੰ  ਧਮਕੀ ਦੇ ਕੇ ਪ੍ਰਧਾਨਗੀ ਲਈ

ਅੰਮਿ੍ਤਸਰ, 11 ਫ਼ਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ): ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਸ ਵੇਲੇ ਧੜੇਬੰਦੀ ਉੱਚ ਪੱਧਰ ਤੇ ਉੱਭਰੀ ਹੈ  | ਪ੍ਰਾਪਤ ਜਾਣਕਾਰੀ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਇਸ ਵਾਰ ਸ਼੍ਰੋਮਣੀ ਕਮੇਟੀ ਵਿਚ ਦੁਆਬੇ ਪ੍ਰਧਾਨ ਤੋਂ ਲਿਆਉਣਾ ਚਾਹੁੰਦੇ ਸਨ ਜਿਸ ਦਾ ਬਕਾਇਦਾ ਐਲਾਨ ਹੋਣ ਵਾਲਾ ਸੀ ਤੇ ਇਸ ਗੱਲ ਦੀ ਭਿਣਕ ਮਹਿਲਾ ਨੇਤਾ ਨੂੰ  ਪੈ ਗਈ ਜੋ ਬੜੇ ਲੰਮੇ ਸਮੇਂ ਤੋਂ ਇਹ ਅਹੁਦਾ ਹਾਸਲ ਕਰਨ ਲਈ ਯਤਨਸ਼ੀਲ ਸੀ ਤੇ ਉਸ ਨੇ ਜੁਅਰਤ ਵਿਖਾਉਂੁਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਨੂੰ  ਧਮਕੀ ਦਿਤੀ ਕਿ ਮੈਂ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਲਈ ਤਿਆਰ ਹਾਂ, ਜਿਸ ਨੂੰ  ਪ੍ਰਧਾਨ ਬਣਾਉਣਾ ਜੇ ਬਣਾ ਲਉ | ਇਹ ਮਸਲਾ ਗੰਭੀਰ ਹੋਣ 'ਤੇ ਪਾਰਟੀ ਦਾ ਅਕਸ ਪਹਿਲਾਂ ਹੀ ਲੋਕਾਂ ਵਿਚ ਡਿਗਿਆ ਹੋਣ ਕਾਰਨ, ਇਹ ਮਸਲਾ ਘਾਗ ਸਿਆਸਤਦਾਨ ਸ. ਪ੍ਰਕਾਸ਼ ਸਿੰਘ ਬਾਦਲ ਦੇ ਦਰਬਾਰ ਵਿਚ ਪੁੱਜਣ ਤੇ ਉਨ੍ਹਾਂ ਦਖ਼ਲਅੰਦਾਜ਼ੀ ਕਰਦਿਆਂ ਮਹਿਲਾ ਨੇਤਾ ਨੂੰ  ਪ੍ਰਧਾਨ ਬਣਾਉਣ ਦੇ ਆਦੇਸ਼ ਦਿਤੇ | 
ਦੂਸਰੇ ਪਾਸੇ ਪਾਰਟੀ  ਪ੍ਰਧਾਨ ਨੇ ਅਪਣੀ ਪ੍ਰਧਾਨਗੀ ਦੀ ਤਾਕਤ ਵਿਖਾਉਂਦਿਆਂ ਦੋਆਬੇ ਦੇ ਨੇਤਾ ਤੇ ਸ਼੍ਰੋਮਣੀ ਕਮੇਟੀ ਮੈਂਬਰ ਨੂੰ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਹਿਮ ਅਹੁਦਾ ਆਨਰੇਰੀ ਰੂਪ ਵਿਚ ਦਵਾ ਕੇ ਸਿਆਸੀ ਹਿਸਾਬ ਕਿਤਾਬ ਪੂਰਾ ਕਰਨ ਦੀ ਕੋਸ਼ਿਸ਼ ਕੀਤੀ  | ਪੰਥਕ ਹਲਕਿਆਂ ਅਨੁਸਾਰ ਇਸ ਵੇਲੇ ਮਹਾਨ ਸੰਸਥਾ ਤੇ ਉੱਚ ਅਹੁਦਿਆਂ ਦੀ ਵਾਗਡੋਰ ਪਿਉ-imageimageਪੁੱਤ ਦੇ ਹੱਥਾਂ ਵਿਚ ਹੈ ਜਿਸ ਦਾ ਅੱਗੇ ਜਾ ਕੇ ਅਸਰ ਕੀ ਪੈਂਦਾ ਹੈ ਇਸ ਨੂੰ  ਬਾਰੀਕੀ ਨਾਲ ਪੰਥਕ ਹਲਕਿਆਂ ਵਿਚ ਵੇਖਿਆ ਜਾ ਰਿਹਾ ਹੈ |

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement