ਕੋਵਿਡ-19 ਟੀਕਾਕਰਨ ਖ਼ਤਮ ਹੋਣ ਤੋਂ ਬਾਅਦ ਲਾਗੂ ਕੀਤਾ ਜਾਵੇਗਾ ਸੀ.ਏ.ਏ.: ਸ਼ਾਹ
Published : Feb 12, 2021, 2:16 am IST
Updated : Feb 12, 2021, 2:16 am IST
SHARE ARTICLE
image
image

ਕੋਵਿਡ-19 ਟੀਕਾਕਰਨ ਖ਼ਤਮ ਹੋਣ ਤੋਂ ਬਾਅਦ ਲਾਗੂ ਕੀਤਾ ਜਾਵੇਗਾ ਸੀ.ਏ.ਏ.: ਸ਼ਾਹ


ਮਾਤੂਆ ਦੇ ਗੜ੍ਹ ਵਿਚ ਇਕ ਰੈਲੀ ਨੂੰ  ਕੀਤਾ ਸੰਬੋਧਨ

ਠਾਕੁਰਨਗਰ (ਬੰਗਾਲ), 11 ਫ਼ਰਵਰੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ  ਕਿਹਾ ਕਿ ਪਛਮੀ ਬੰਗਾਲ ਦੇ ਮਾਤੂਆ ਭਾਈਚਾਰੇ ਸਣੇ ਸੀਏਏ ਅਧੀਨ ਸ਼ਰਨਾਰਥੀਆਂ ਨੂੰ  ਭਾਰਤੀ ਨਾਗਰਿਕਤਾ ਦੇਣ ਦੀ ਪ੍ਰਕਿਰਿਆ ਕੋਵਿਡ -19 ਟੀਕਾਕਰਨ ਦੇ ਖ਼ਤਮ ਹੋਣ ਤੋਂ ਬਾਅਦ ਸ਼ੁਰੂ ਹੋ ਜਾਵੇਗੀ | ਉਨ੍ਹਾਂ ਵਿਰੋਧੀ ਧਿਰ 'ਤੇ ਸੋਧੇ ਨਾਗਰਿਕਤਾ ਕਾਨੂੰਨ ਨੂੰ  ਲੈ ਕੇ ਘੱਟ ਗਿਣਤੀ ਭਾਈਚਾਰੇ ਨੂੰ  ਗੁਮਰਾਹ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇਸ ਦੇ ਲਾਗੂ ਹੋਣ ਨਾਲ ਭਾਰਤੀ ਘੱਟ ਗਿਣਤੀਆਂ ਦੀ ਨਾਗਰਿਕਤਾ ਪ੍ਰਭਾਵਤ ਨਹੀਂ ਹੋਵੇਗੀ |
ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਨੇ 2018 ਵਿਚ ਵਾਅਦਾ ਕੀਤਾ ਸੀ ਕਿ ਉਹ ਇਕ ਨਵਾਂ ਨਾਗਰਿਕਤਾ ਕਾਨੂੰਨ ਲਿਆਏਗੀ ਅਤੇ 2019 ਵਿਚ ਭਾਜਪਾ ਦੇ ਸੱਤਾ ਵਿਚ ਆਉਂਦਿਆਂ ਹੀ ਇਹ ਵਾਅਦਾ ਪੂਰਾ ਹੋ ਗਿਆ |
ਉਨ੍ਹਾਂ ਕਿਹਾ ਕਿ ਕੋਵਿਡ -19 ਮਹਾਂਮਾਰੀ ਕਾਰਨ ਇਹ 2020 ਵਿਚ ਲਾਗੂ ਨਹੀਂ ਹੋ ਸਕਿਆ | ਉਨ੍ਹਾਂ ਕਿਹਾ ਕਿ ਮਮਤਾ ਦੀਦੀ ਨੇ ਕਿਹਾ ਕਿ ਅਸੀਂ ਗ਼ਲਤ ਵਾਅਦਾ ਕੀਤਾ ਹੈ | 
ਉਨ੍ਹਾਂ ਨੇ ਸੀਏਏ ਦਾ ਵਿਰੋਧ ਕਰਨਾ ਸ਼ੁਰੂ ਕਰ ਦਿਤਾ ਹੈ ਅਤੇ ਕਹਿੰਦੀ ਹੈ ਕਿ ਉਹ ਇਸ ਨੂੰ  ਕਦੇ ਲਾਗੂ ਨਹੀਂ ਹੋਣ ਦੇਵੇਗੀ | ਭਾਜਪਾ ਹਮੇਸ਼ਾ ਅਪਣੇ ਵਾਅਦੇ ਪੂਰੇ ਕਰਦੀ ਹੈ | ਅਸੀਂ ਇਹ ਕਾਨੂੰਨ ਲੈ ਕੇ ਆਏ ਹਾਂ ਅਤੇ ਸ਼ਰਨਾਰਥੀਆਂ ਨੂੰ  ਨਾਗਰਿਕਤਾ ਮਿਲੇਗੀ | (ਪੀਟੀਆਈ)

 ਉਨ੍ਹਾਂ ਨੇ ਮਾਤੂਆ ਭਾਈਚਾਰੇ ਦੇ ਗੜimageimage੍ਹ ਵਿਚ ਇਕ ਰੈਲੀ ਨੂੰ  ਸੰਬੋਧਨ ਕਰਦਿਆਂ ਕਿਹਾ ਕਿ ਕੋਵਿਡ-19 ਦੀ ਟੀਕਾਕਰਨ ਦੀ ਪ੍ਰਕਿਰਿਆ ਖ਼ਤਮ ਹੋਣ ਤੋਂ ਬਾਅਦ ਸੀਏਏ ਅਧੀਨ ਨਾਗਰਿਕਤਾ ਦੇਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ | (ਪੀਟੀਆਈ) 

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement