ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਲਈ 8 ਕਰੋੜ ਤੋਂ ਵੱਧ ਦੀ ਗ੍ਰਾਂਟ ਜਾਰੀ
Published : Jan 12, 2021, 12:06 am IST
Updated : Jan 12, 2021, 12:06 am IST
SHARE ARTICLE
image
image

ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਲਈ 8 ਕਰੋੜ ਤੋਂ ਵੱਧ ਦੀ ਗ੍ਰਾਂਟ ਜਾਰੀ


ਚੰਡੀਗੜ੍ਹ, 11 ਜਨਵਰੀ (ਸੱਤੀ): ਪੰਜਾਬ ਸਕੂਲ ਸਿਖਿਆ ਵਿਭਾਗ ਨੇ ਸਕੂਲਾਂ ਵਿਚ ਪੜ੍ਹ ਰਹੀਆਂ ਲੜਕੀਆਂ ਦੀ ਸਿਹਤ ਸੰਭਾਲ ਲਈ ਅਹਿਮ ਕਦਮ ਚੁੱਕਦੇ ਹੋਏ ਸਿਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਪ੍ਰਵਾਨਗੀ ਤੋਂ ਬਾਅਦ ਸੂਬੇ ਭਰ ਦੇ 2521 ਹਾਈ ਅਤੇ ਸੀਨੀਅਰ ਸੈਕੰਡਰੀ ਸਰਕਾਰੀ ਸਕੂਲਾਂ ਲਈ 8 ਕਰੋੜ 6 ਲੱਖ 72 ਹਜ਼ਾਰ ਰੁਪਏ ਦੀ ਗ੍ਰਾਂਟ ਜਾਰੀ ਕਰ ਦਿਤੀ ਗਈ ਹੈ | 
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੱਤਰ ਸਕੂਲ ਸਿਖਿਆ ਕਿ੍ਸ਼ਨ ਕੁਮਾਰ ਨੇ ਦਸਿਆ ਕਿ ਇਸ ਗ੍ਰਾਂਟ ਨਾਲ ਲੜਕੀਆਂ ਦੀ ਸਿਹਤ ਸੰਭਾਲ ਲਈ ਸੈਨਟਰੀ ਪੈਡ ਵੈਂਡਿੰਗ ਅਤੇ ਇਨਸਨਰੇਟਰ ਮਸ਼ੀਨਾਂ ਸਥਾਪਿਤ ਕੀਤੀਆਂ ਜਾਣਗੀਆਂ | ਇਸ ਸਕੀਮ ਹੇਠ ਹਰ ਸਕੂਲ ਨੂੰ 32 ਹਜ਼ਾਰ  ਦੀ ਗ੍ਰਾਂਟ ਪ੍ਰਾਪਤ ਹੋਵੇਗੀ | ਸਿਖਿਆ ਸਕੱਤਰ ਨੇ ਦਸਿਆ ਕਿ ਸੂਬੇ ਦੇ ਸਕੂਲਾਂ ਵਿਚ ਪੜ੍ਹ ਰਹੀਆਂ ਲੜਕੀਆਂ ਦੀ ਸਿਹਤ ਸੰਭਾਲ ਲਈ ਸਿਖਿਆ ਵਿਭਾਗ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਸਕੂਲਾਂ ਵਿਚ ਸੈਨਟਰੀ ਪੈਡ ਵੈਂਡਿੰਗ ਅਤੇ ਇਨਸ਼ਨਰੇਟਰ ਮਸ਼ੀਨਾਂ ਉਪਲਬਧ ਕਰਵਾਉਣਾ ਇਕ ਮਹੱਤਵਪੂਰਨ ਕਦਮ ਹੈ | 
ਸਿਖਿਆ ਵਿਭਾਗ ਦੇ ਬੁਲਾਰੇ ਅਨੁਸਾਰ ਅੰਮਿ੍ਤਸਰ ਲਈ 50.88 ਲੱਖ, ਬਰਨਾਲਾ ਲਈ 20.48 ਲੱਖ, ਬਠਿੰਡਾ ਲਈ 52.48 ਲੱਖ, ਫ਼ਰੀਦਕੋਟ ਲਈ 18.24 ਲੱਖ, ਫ਼ਤਿਹਗੜ੍ਹ ਸਾਹਿਬ ਲਈ 16.64 ਲੱਖ, ਫ਼ਾਜ਼ਿਲਕਾ ਲਈ 41.60 ਲੱਖ, ਫ਼ਿਰੋਜ਼ਪੁਰ ਲਈ 28.80 ਲੱਖ, ਗੁਰਦਾਸਪੁਰ ਲਈ 46.40 ਲੱਖ, ਹੁਸ਼ਿਆਰਪੁਰ ਲਈ 48.32 ਲੱਖ, ਜਲੰਧਰ ਲਈ 56.96 ਲੱਖ, ਕਪੂਰਥਲਾ ਲਈ 20.48 ਲੱਖ, ਲੁਧਿਆਣਾ ਲਈ 72.64 ਲੱਖ, ਮਾਨਸਾ ਲਈ 32.32 ਲੱਖ, ਮੋਗਾ ਲਈ 37.76 ਲੱਖ, ਐਸ.ਏ.ਐਸ. ਨਗਰ ਲਈ 26.56 ਲੱਖ, ਸ੍ਰੀ ਮੁਕਤਸਰ ਸਾਹਿਬ ਲਈ 32.64 ਲੱਖ, ਸ਼ਹੀਦ ਭਗਤ ਸਿੰਘ ਨਗਰ ਲਈ 18.24 ਲੱਖ, ਪਠਾਨਕੋਟ ਲਈ 21.12 ਲੱਖ, ਪਟਿਆਲਾ ਲਈ 56.32 ਲੱਖ, ਰੂਪਨਗਰ ਲਈ 20.80 ਲੱਖ, ਸੰਗਰੂਰ ਲਈ 54.08 ਲੱਖ ਅਤੇ ਤਰਨਤਾਰਨ ਲਈ 32.96 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ |imageimage

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement