ਅਮਰੀਕੀ ਸੈਨੇਟਰ ਨੇ ਸ਼ਹੀਦ ਸਿੱਖ ਪੁਲਿਸ ਅਧਿਕਾਰੀ ਧਾਲੀਵਾਲ ਦੀ ਕੀਤੀ ਤਾਰੀਫ਼
Published : Dec 11, 2020, 12:37 am IST
Updated : Dec 11, 2020, 12:37 am IST
SHARE ARTICLE
image
image

ਅਮਰੀਕੀ ਸੈਨੇਟਰ ਨੇ ਸ਼ਹੀਦ ਸਿੱਖ ਪੁਲਿਸ ਅਧਿਕਾਰੀ ਧਾਲੀਵਾਲ ਦੀ ਕੀਤੀ ਤਾਰੀਫ਼

ਵਾਸ਼ਿੰਗਟਨ, 10 ਦਸੰਬਰ : ਹਿਊਸਟਨ ਵਿਚ ਇਕ ਸਾਲ ਪਹਿਲਾਂ ਡਿਊਟੀ ਦੌਰਾਨ ਅਪਣੀ ਜਾਨ ਗਵਾਉਣ ਵਾਲੇ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੀ ਅਪਣੇ ਫ਼ਰਜ਼ ਦੇ ਪ੍ਰਤੀ ਵਚਨਬੱਧਤਾ ਲਈ ਅਮਰੀਕੀ ਸੈਨੇਟਰ ਟੇਡ ਕਰੂਜ਼ ਨੇ ਪ੍ਰਸ਼ੰਸਾ ਕੀਤੀ।
ਉਹਨਾ ਕਿਹਾ ਕਿ ਉਹ ਇਕ ਨਾਇਕ ਸਨ ਅਤੇ ਉਹਨਾਂ ਦਾ ਬਲੀਦਾਨ ਹੋਰ ਧਾਰਮਕ ਘੱਟ ਗਿਣਤੀਆਂ ਦੀਆਂ ਪੀੜ੍ਹੀਆਂ ਨੂੰ ਕਾਨੂੰਨ ਲਾਗੂ ਵਾਲੀ ਏਜੰਸੀ ਵਿਚ ਸੇਵਾ ਕਰਨ ਲਈ ਪ੍ਰੇਰਿਤ ਕਰੇਗਾ। ਸੈਨੇਟਰ ਕਰੂਜ਼ ਦੀ ਇਹ ਟਿੱਪਣੀ ਅਮਰੀਕੀ ਸੈਨੇਟ ਵਲੋਂ ਸਰਬ ਸੰਮਤੀ ਨਾਲ ਧਾਲੀਵਾਲ ਦੇ ਨਾਂ 'ਤੇ ਹਿਊਸਟਨ ਵਿਚ ਇਕ ਡਾਕਘਰ ਦਾ ਨਾਂ ਰਖਣ ਦੇ ਲਈ ਇਕ ਬਿੱਲ ਪਾਸ ਕਰਨ ਦੇ ਬਾਅਦ ਆਈ। ਟੈਕਸਾਸ ਦੇ ਅਮਰੀਕੀ ਸੈਨੇਟਰ ਕਰੂਜ਼ ਨੇ ਕਿਹਾ,''ਧਾਲੀਵਾਲ ਅਪਣੇ ਵਿਸ਼ਵਾਸ, ਅਪਣੇ ਪ੍ਰਵਾਰ ਅਤੇ ਦਇਆ ਦੇ ਨਾਲ ਦੂਜਿਆਂ ਦੀ ਸੇਵਾ ਕਰਨ ਦੇ ਲਈ ਵਚਨਬੱਧ ਸਨ।'' ਜ਼ਿਕਰਯੋਗ ਹੈ ਕਿ 27 ਦਸੰਬਰ 2019 ਨੂੰ 42 ਸਾਲਾ ਪੁਲਿਸ ਅਧਿਕਾਰੀ ਧਾਲੀਵਾਲ ਦੀ ਟ੍ਰੈਫ਼ਿਕ ਡਿਊਟੀ ਦੌਰਾਨ ਮੌਤ ਹੋ ਗਈ ਸੀ। (ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement