ਨੌਜਵਾਨਾਂ ਦੇ ਸਿਰ ਚੜ੍ਹ ਬੋਲ ਰਿਹੈ ਕਿਸਾਨੀ ਸੰਘਰਸ਼, ਕਾਰ 'ਤੇ ਲਿਖ ਦਿਤੇ ਨਾਹਰੇ
Published : Dec 11, 2020, 6:53 am IST
Updated : Dec 11, 2020, 6:53 am IST
SHARE ARTICLE
image
image

ਨੌਜਵਾਨਾਂ ਦੇ ਸਿਰ ਚੜ੍ਹ ਬੋਲ ਰਿਹੈ ਕਿਸਾਨੀ ਸੰਘਰਸ਼, ਕਾਰ 'ਤੇ ਲਿਖ ਦਿਤੇ ਨਾਹਰੇ

ਨਵੀਂ ਦਿੱਲੀ, 10 ਦਸੰਬਰ (ਲਾਕੇਸ਼ ਤ੍ਰਿਖਾ) : ਦਿੱਲੀ ਵਿਖੇ ਚੱਲ ਰਿਹਾ ਕਿਸਾਨੀ ਸੰਘਰਸ਼ ਦਾ ਜਨੂੰਨ ਨੌਜਵਾਨਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਨੌਜਵਾਨ ਗੇੜੀ-ਰੂਟ ਦੀ ਥਾਂ ਹੁਣ ਦਿੱਲੀ ਵਲ ਜਾਣਾ ਪਸੰਦ ਕਰਦੇ ਹਨ। ਦਿੱਲੀ ਧਰਨੇ 'ਚ ਪਹੁੰਚੇ ਇਕ ਨੌਜਵਾਨ ਨੇ ਅਪਣੀ ਕਾਰ 'ਤੇ ਪੇਟ ਨਾਲ 'ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ' ਦਾ ਨਾਹਰਾ ਲਿਖ ਕੇ ਵਿਲੱਖਣ ਮਿਸਾਲ ਪੈਦਾ ਕੀਤੀ ਹੈ।
  ਨੌਜਵਾਨ ਮੁਤਾਬਕ ਉਹ ਧਰਨੇ 'ਚ ਸ਼ਾਮਲ ਹੋਣ ਲਈ ਦਿੱਲੀ ਰਵਾਨਾ ਹੋਣ ਵੇਲੇ ਕਿਸਾਨ ਯੂਨੀਅਨ ਦੇ ਝੰਡੇ ਜਾਂ ਸਟਿੱਕਰ ਦੀ ਭਾਲ ਵਿਚ ਸੀ ਜੋ ਉਸ ਨੂੰ ਕੋਸ਼ਿਸ਼ਾਂ ਕਰਨ 'ਤੇ ਵੀ ਮਿਲ ਨਹੀਂ ਸਕਿਆ। ਇਸ ਤੋਂ ਬਾਅਦ ਉਸ ਦੇ ਦਿਮਾਗ਼ ਵਿਚ ਪੇਟ ਨਾਲ ਗੱਡੀ 'ਤੇ ਨਾਅਰਾ ਲਿਖਣ ਦਾ ਫੁਰਨਾ ਫੁਰਿਆ। ਪਿਛਲੇ 8 ਦਿਨਾਂ ਤੋਂ ਧਰਨੇ 'ਚ ਪਹੁੰਚੇ ਇਸ ਨੌਜਵਾਨ ਮੁਤਾਬਕ ਉਸ ਨੂੰ ਇਸ ਲਈ ਪਿਤਾ ਦੀਆਂ ਝਿੜਕਾਂ ਵੀ ਸਹਿਣੀਆਂ ਪਈਆਂ ਪਰ ਹੁਣ ਜਦੋਂ ਲੋਕ ਉਸ ਦੀ ਗੱਡੀ ਨਾਲ ਸੈਲਫ਼ੀਆਂ ਖਿੱਚਦੇ ਹਨ ਤਾਂ ਉਸ ਨੂੰ ਬਹੁਤ ਚੰਗਾ ਲੱਗਦਾ ਹੈ।     ਕਾਬਲੇਗੌਰ ਹੈ ਕਿ ਪੰਜਾਬ ਦੇ ਨੌਜਵਾਨਾਂ ਅੰਦਰ ਦਿੱਲੀ ਵਿਖੇ ਚੱਲ ਰਹੇ ਧਰਨੇ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਨੌਜਵਾਨ ਵੱਡੀ ਗਿਣਤੀ 'ਚ ਧਰਨੇ 'ਚ ਪਹੁੰਚ ਕੇ ਲੰਗਰ ਸਮੇਤ ਹੋਰ ਸੇਵਾਵਾਂ 'ਚ ਸੇਵਾ ਨਿਭਾਅ ਰਹੇ ਹਨ। ਕਿਸਾਨੀ ਸੰਘਰਸ਼ ਨੇ ਪੰਜਾਬੀਆਂ ਅੰਦਰ ਭਾਈਚਾਰਕ ਸਾਂਝ ਨੂੰ ਵਧਾਉਣ ਦਾ ਕੰਮ ਕੀਤਾ ਹੈ। ਖ਼ਬਰਾਂ ਮੁਤਾਬਕ ਦਿੱਲੀ ਧਰਨੇ 'ਚ ਜਾਣ ਵੇਲੇ ਲੋਕ ਰਸਦਾਂ ਭੇਜਣ ਸਮੇਤ ਹੋਰ ਚੀਜ਼ਾਂ-ਵਸਤਾਂ ਵੀ ਸਾਂਝੀਆਂ ਕਰ ਰਹੇ ਹਨ।
  ਮੀਡੀਆ ਰਿਪੋਰਟ ਮੁਤਾਬਕ ਇਕ ਕਿਸਾਨ ਆਗੂ ਅਪਣੇ ਮੋਟਰ ਸਾਈਕਲ 'ਤੇ ਦਿੱਲੀ ਰਿਹਾ ਸੀ। ਪਿੰਡ ਦੇ ਕਿਸਾਨ ਨੇ ਦਿੱਲੀ ਜਾਣ ਲਈ ਅਪਣੀ ਬਲੈਰੋ ਗੱਡੀ ਦੀਆਂ ਚਾਬੀਆਂ ਉਸ ਆਗੂ ਨੂੰ ਸੌਂਪ ਕੇ ਧਰਨੇ 'ਚ ਯੋਗਦਾਨ ਪਾਇਆ। ਪਿੰਡਾਂ ਵਿਚੋਂ ਨੌਜਵਾਨ ਰਸਦ ਸਮੇਤ ਦੂਜੀਆਂ ਵਸਤਾਂ ਨਾਲ ਦਿੱਲੀ ਵੱਲ ਕੂਚ ਕਰ ਰਹੇ ਹਨ। ਪਿੰਡਾਂ ਵਿਚ ਲੋਕਾਂ ਵਲੋਂ ਆਮ ਮੁਹਾਰੇ ਪੈਸੇ ਇਕੱਠੇ ਕਰ ਕੇ ਧਰਨੇ 'ਚ ਮਦਦ ਲਈ ਭੇਜੀ ਜਾ ਰਹੇ ਹਨ। ਧਰਨੇ 'ਚ ਤਿਲ-ਫੁਲ ਭੇਂਟਾ ਦੇ ਕੇ ਲੋਕ ਧੰਨ-ਭਾਗ ਸਮਝ ਰਹੇ ਹਨ।  

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement