ਰਾਏਕੋਟ ਵਿਚ ਦਲਿਤ ਭਾਈਚਾਰੇ ਵਲੋਂ ਦਿਤੇ ਪੰਜਾਬ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ
Published : Oct 11, 2020, 1:44 am IST
Updated : Oct 11, 2020, 1:44 am IST
SHARE ARTICLE
image
image

ਰਾਏਕੋਟ ਵਿਚ ਦਲਿਤ ਭਾਈਚਾਰੇ ਵਲੋਂ ਦਿਤੇ ਪੰਜਾਬ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ

ਰਾਏਕੋਟ, 10 ਅਕਤੂਬਰ (ਜਸਵੰਤ ਸਿੰਘ ਸਿੱਧੂ) : ਉੱਤਰ ਪ੍ਰਦੇਸ਼ ਦੇ ਹਾਥਰਸ ਵਿਚ 19 ਸਾਲਾ ਦਲਿਤ ਲੜਕੀ ਨਾਲ ਸਮੂਹਕ ਜਬਰ-ਜਨਾਹ ਦਾ ਸ਼ਿਕਾਰ ਪੀੜਤਾ ਦੇ ਪਰਵਾਰ ਨੂੰ ਇਨਸਾਫ਼ ਦਿਵਾਉਣ ਲਈ ਦਲਿਤ ਭਾਈਚਾਰੇ ਵਲੋਂ ਪੰਜਾਬ ਬੰਦ ਦੇ ਸੱਦੇ 'ਤੇ ਸਥਾਨਕ ਸ਼ਹਿਰ ਦੇ ਪ੍ਰਮੁੱਖ ਬਜ਼ਾਰ ਸਮੇਤ ਸਾਰੀਆ ਦੁਕਾਨਾ ਸਵੇਰੇ 11 ਵਜੇ ਤਕ ਬੰਦ ਰੱਖੀਆਂ ਗਈਆਂ।
ਇਸ ਮੌਕੇ ਦਲਿਤ ਸਮਾਜ ਦੇ ਆਗੂਆਂ ਦਵਿੰਦਰ ਬੌਬੀ ਗਿੱਲ, ਮਿੰਟੂ ਨਾਹਰ, ਸੁਰਿੰਦਰ ਸਿੰਘ ਸਪਰਾ ਸਾਬਕਾ ਕਂੌਸਲਰ ਨੇ ਕਿਹਾ ਕਿ ਯੂਪੀ ਵਿਚ ਯੋਗੀ ਸਰਕਾਰ ਦੇ ਕਾਰਜਕਾਲ ਦੌਰਾਨ ਹਤਿਆਵਾਂ ਅਤੇ ਲੜਕੀਆਂ ਨਾਲ ਬਲਾਤਕਾਰ ਆਮ ਜਿਹੀ ਗੱਲ ਹੋ ਗਈ ਹੈ, ਉੱਚ ਜਾਤੀ ਦੇ ਅਪਰਾਧਕ ਲੋਕਾਂ ਦੇ ਹੌਸਲੇ ਇੰਨੇ ਵੱਧ ਚੁੱਕੇ ਹਨ ਕਿ ਸਰਕਾਰ ਦੀ ਪੁਸ਼ਤ ਪਨਾਹੀ ਹੋਣ ਕਾਰਨ ਉਹ ਅਪਰਾਧ ਕਰਨਾ ਆਪਣੀ ਸ਼ਾਨ ਸਮਝਦੇ ਹਨ। ਯੂਪੀ ਵਿਚ ਆਏ ਦਿਨ ਕੋਈ ਨਾ ਕੋਈ ਘਟਨਾਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਵਾਪਰਦੀ ਰਹਿੰਦੀ ਹੈ,  ਪਰ ਤਾਜ਼ਾ ਘਟਨਾ ਹਾਥਰਸ ਵਾਲੀ ਘਟਨਾ ਨੇ ਸਰਕਾਰ ਤੇ ਇਨਸਾਨੀਅਤ ਦਾ ਜਨਾਜ਼ਾ ਹੀ ਕੱਢ ਕੇ ਰੱਖ ਦਿਤਾ ਹੈ।
ਇਸ ਮੌਕੇ ਲਲਿਤ ਘਾਰੂ, ਮੁਹੰਮਦ ਇਮਰਾਨ, ਬਬਲਾ ਗਿੱਲ, ਪ੍ਰਕਾਸ਼ ਸਹੋਤਾ, ਵਿੱਕੀ, ਹੈਪੀ ਤਲਵੰਡੀ, ਰਵੀ ਭੰਗਾਣੀ, ਰਾਜਾ ਗਿੱਲ, ਸਾਹਿਲ ਸਹੋਤਾ ਆਦਿ ਹਾਜ਼ਰ ਸਨ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement