ਸਰਕਾਰੀ ਹਸਪਤਾਲ ਇਕ ਵਾਰੀ ਫਿਰ ਆਇਆ ਸੁਰਖ਼ੀਆਂ 'ਚ
Published : Oct 11, 2020, 5:43 am IST
Updated : Oct 11, 2020, 5:43 am IST
SHARE ARTICLE
image
image

ਸਰਕਾਰੀ ਹਸਪਤਾਲ ਇਕ ਵਾਰੀ ਫਿਰ ਆਇਆ ਸੁਰਖ਼ੀਆਂ 'ਚ

ਐਮਰਜੈਂਸੀ ਦੇ ਸਾਹਮਣੇ ਪਾਰਕਿੰਗ 'ਚ ਮਹਿਲਾ ਨੇ ਬੱਚੀ ਨੂੰ ਦਿਤਾ ਜਨਮ
 

ਮੋਗਾ, 10 ਅਕਤੂਬਰ (ਅਮਜਦ ਖ਼ਾਨ): ਅੱਜ ਮੋਗਾ ਦਾ ਸਰਕਾਰੀ ਹਸਪਤਾਲ ਉਸ ਵੇਲੇ ਇਕ ਵਾਰੀ ਫ਼ਿਰ ਸੁਰਖੀਆਂ 'ਚ ਆਇਆ ਜਦੋਂ 24 ਸਾਲਾ ਗਰਭਵਤੀ ਮਹਿਲਾ ਨੇ ਹਸਪਤਾਲ ਦੀ ਐਮਰਜੈਂਸੀ ਦੇ ਬਿਲਕੁਲ ਸਾਹਮਣੇ ਬਣੀ ਕਾਰ ਪਾਰਕਿੰਗ 'ਚ ਫ਼ਰਸ਼ 'ਤੇ ਪ੍ਰਵਾਸੀ ਮਜ਼ਦੂਰ ਮਹਿਲਾ ਨੇ ਬੱਚੀ ਨੂੰ ਜਨਮ ਦਿਤਾ। ਰੋਸ ਵਿਚ ਆਏ ਪਰਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਵਿਰੁਧ ਰੋਸ ਜਾਹਰ ਕੀਤਾ।
  ਸਰਕਾਰੀ ਹਸਪਤਾਲ ਮੋਗਾ ਵਿਚ ਗਰਭਵਤੀ ਔਰਤ ਦੇ ਘਰਵਾਲੇ ਸਰਵਨ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਉਹ ਭੱਠੇ ਉਤੇ ਮਜ਼ਦੁਰੀ ਕਰਦੇ ਹਨ। ਅੱਜ ਸਵੇਰੇ 5 ਵਜੇ ਕਰੀਬ ਉਸ ਦੀ ਪਤਨੀ ਅੰਕੀਤਾ (24) ਜੋ ਗਰਭਵਤੀ ਸੀ ਨੂੰ ਡਲਿਵਰੀ ਲਈ ਲੈ ਕੇ ਆਏ ਸਨ। ਉਸ ਨੇ ਦਸਿਆ ਕਿ ਜਦੋਂ ਇਸ ਸਬੰਧੀ ਗਾਇਨੀ ਡਾਕਟਰ ਨੂੰ ਦਸਿਆ ਤਾਂ ਉਨ੍ਹਾਂ ਨੇ ਅੰਕੀਤਾ ਨੂੰ ਫ਼ਰੀਦਕੋਟ ਵਿਖੇ ਰੈਫ਼ਰ ਕਰ ਦਿਤਾ ਗਿਆ ਪਰ ਡਾਕਰਟ ਵਲੋਂ ਕੋਈ ਕੇਅਰ ਨਾ ਕੀਤੀ ਗਈ ਪੌਣੇ ਘੰਟੇ ਦੇ ਕਰੀਬ ਪਾਰਕਿੰਗ ਵਿਚ ਹੀ ਉਸ ਦੀ ਘਰਵਾਲੀ ਤੜਪਤੀ ਰਹੀ ਤੇ ਕਾਰ ਪਾਰਕਿੰਗ 'ਚ ਹੀ ਬੱਚੀ ਨੂੰ ਜਨਮ ਦਿਤਾ। ਅਫ਼ਸੋਸ ਦੀ ਗੱਲ ਇਹ ਰਹੀ ਕਿ ਬੱਚੀ ਦੇ ਜਨਮ ਦੌਰਾਨ ਹੋਈ ਬਲੀਡਿੰਗ ਨੂੰ ਕੁੱਤਿਆਂ ਨੇ ਚੱਟਿਆ। ਗਰਭਵਤੀ ਮਹਿਲਾ ਦੇ ਭਰਾ ਵਰਿੰਦਰ ਨੇ ਦਸਿਆ ਕਿ ਹਸਪਤਾਲ ਦੇ ਸਟਾਫ਼ ਵਲੋਂ ਉਨ੍ਹਾਂ ਨਾਲ ਕੁੱਟਮਾਰ ਵੀ ਕੀਤੀ ਗਈ। ਉਨ੍ਹਾਂ ਸਰਕਾਰਾਂ ਤੋਂ ਮੰਗ ਕਰਦਿਆ ਕਿਹਾ ਕਿ ਇਕ ਪਾਸੇ ਗਰਭਵਤੀ ਔਰਤਾਂ ਦੇ ਇਲਾਜ ਨੂੰ ਲੈ ਇਕ ਪਾਸੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਜੋ ਕੇ ਅਸਲ ਸਚਾਈ ਤੋਂ ਕੋਹਾ ਦੂਰ ਹੈ।

ਤਸਵੀਰ ਨੰਬਰ : 10 ਮੋimageimageਗਾ 1

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement