ਗੋਹਾ-ਮਲਬਾ ਸੁੱਟਣ ਨੂੰ ਲੈ ਕੇ ਹੋਈ ਝੜਪ, ਲੁਧਿਆਣਾ ਦੀ ਸੁਰਜੀਤ ਕਾਲੋਨੀ 'ਚ ਦੋ ਧਿਰਾਂ ਨੇ ਵਰ੍ਹਾਈਆਂ ਇਕ ਦੂਜੇ 'ਤੇ ਡਾਂਗਾਂ 
Published : Sep 11, 2022, 12:24 pm IST
Updated : Sep 11, 2022, 12:24 pm IST
SHARE ARTICLE
Clash over littering
Clash over littering

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।   

 

ਲੁਧਿਆਣਾ - ਪੰਜਾਬ ਦੇ ਲੁਧਿਆਣਾ ਵਿਚ ਗੋਬਰ ਅਤੇ ਮਲਬਾ ਸੁੱਟਣ ਨੂੰ ਲੈ ਕੇ ਦੋ ਧਿਰਾਂ ਵਿਚ ਜ਼ਬਰਦਸਤ ਝੜਪ ਹੋ ਗਈ। ਦੋਵਾਂ ਧਿਰਾਂ ਨੇ ਇੱਕ ਦੂਜੇ 'ਤੇ ਲਾਠੀਆਂ ਵਰ੍ਹਾਈਆਂ। ਇਸ 'ਚ 6 ਲੋਕ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ। 
ਸੁਰਜੀਤ ਕਲੋਨੀ ਵਿਚ ਹੋਈ ਇਸ ਝੜਪ ਦੀ ਵੀਡੀਓ ਵੀ ਸਾਹਮਣੇ ਆਈ ਹੈ।

ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਕਿਸ ਤਰ੍ਹਾਂ ਦੋਵੇਂ ਧਿਰਾਂ ਇਕ ਦੂਜੇ 'ਤੇ ਲਾਠੀਆਂ ਨਾਲ ਹਮਲਾ ਕਰ ਰਹੀਆਂ ਹਨ। ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲਾ ਸ਼ਾਂਤ ਕਰਵਾਇਆ। ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜ਼ਖ਼ਮੀਆਂ ਵਿਚ ਇੱਕ ਧਿਰ ਦੀ ਪਛਾਣ ਜਰਨੈਲ ਸਿੰਘ, ਜਸਬੀਰ ਕੌਰ, ਸੰਦੀਪ, ਮੰਜੂ ਦੇਵੀ ਅਤੇ ਦੂਜੇ ਪੱਖ ਦੀ ਅਸ਼ਵਨੀ ਤੇ ਮਿੰਟੂ ਵਜੋਂ ਹੋਈ ਹੈ। ਜ਼ਖਮੀਆਂ ਨੂੰ ਬਾਅਦ 'ਚ ਇਲਾਜ ਲਈ ਘਰ ਭੇਜ ਦਿੱਤਾ ਗਿਆ। 

ਜਰਨੈਲ ਸਿੰਘ ਨੇ ਦੱਸਿਆ ਕਿ ਦੂਜੇ ਪੱਖ ਵਾਲੇ ਡੇਅਰੀ ਦਾ ਕੰਮ ਕਰਦੇ ਹਨ। ਉਹ ਆਪਣੀ ਡੇਅਰੀ ਦਾ ਗੋਬਰ ਸੀਵਰੇਜ ਵਿਚ ਸੁੱਟ ਦਿੰਦੇ ਸਨ, ਜੋ ਕਿ ਫਿਰ ਸੜਕ 'ਤੇ ਆ ਜਾਂਦਾ ਸੀ। ਇਸ ਕਾਰਨ ਪੈਦਲ ਚੱਲਣ ਵਾਲੇ ਲੋਕਾਂ ਨੂੰ ਆਉਣ-ਜਾਣ ਵਿਚ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼ਨੀਵਾਰ ਨੂੰ ਉਹ ਗੋਬਰ 'ਤੇ ਮਲਬਾ ਸੁੱਟ ਰਹੇ ਸੀ ਤਾਂਕਿ ਚੱਲਣ ਲਈ ਰਸਤਾ ਮਿਲ ਸਕੇ। ਇਸ ਦੌਰਾਨ ਦੂਜੇ ਪੱਖ ਨੇ ਆ ਕੇ ਉਹਨਾਂ ’ਤੇ ਹਮਲਾ ਕਰ ਦਿੱਤਾ। ਉਸ ਦੀ ਪਤਨੀ, ਬੇਟੀ ਅਤੇ ਹੋਰ ਜ਼ਖਮੀ ਹੋ ਗਏ। 

ਉੱਥੇ ਹੀ ਦੂਜੇ ਪੱਖ ਦੇ ਅਸ਼ਵਨੀ ਨੇ ਦੋਸ਼ ਲਾਇਆ ਕਿ ਪਹਿਲੇ ਪੱਖ ਵਾਲੇ ਸੜਕ ’ਤੇ ਆ ਕੇ ਮਲਬਾ ਖਿਲਾਰਦੇ ਸਨ। ਇਸ ਕਾਰਨ ਕਈ ਲੋਕ ਡਿੱਗਣ ਤੋਂ ਵਾਲ-ਵਾਲ ਬਚੇ ਹਨ। ਜਦੋਂ ਉਹ ਉਨ੍ਹਾਂ ਨੂੰ ਮਲਬਾ ਸੁੱਟਣ ਤੋਂ ਰੋਕਣ ਗਏ ਤਾਂ ਸਾਰਿਆਂ ਨੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।   

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement