ਹੁਣ ਵਿਰਾਸਤੀ ਗਲੀ ਵਿਚ ਲੱਗੇ ਗੁੰਬਦ ਵੀ ਡਿਗਣੇ ਹੋਏ ਸ਼ੁਰੂ
Published : Sep 11, 2020, 8:06 am IST
Updated : Sep 11, 2020, 8:06 am IST
SHARE ARTICLE
 FILE PHOTO
FILE PHOTO

ਅਕਾਲੀ ਦਲ ਦੀ ਸਰਕਾਰ ਦੇ ਕਾਰਜਕਾਲ ਦੇ ਆਖ਼ਰੀ ਸਾਲਾਂ ਵਿਚ ਅੰਮ੍ਰਿਤਸਰ ਵਿਚ ਤਿਆਰ ਕਰਵਾਈ ਗਈ ਸੀ ਵਿਰਾਸਤੀ ਗਲੀ

ਅੰਮ੍ਰਿਤਸਰ: ਅਕਾਲੀ ਦਲ ਦੀ ਸਰਕਾਰ ਦੇ ਕਾਰਜਕਾਲ ਦੇ ਆਖ਼ਰੀ ਸਾਲਾਂ ਵਿਚ ਅੰਮ੍ਰਿਤਸਰ ਵਿਚ ਤਿਆਰ ਕਰਵਾਈ ਗਈ ਵਿਰਾਸਤੀ ਗਲੀ ਤੇ ਲੱਗੇ ਪੱਥਰਾਂ ਦੇ ਖ਼ਰਾਬ ਹੋਣ ਤੇ ਟੁਟ ਜਾਣ ਦੀਆਂ ਖ਼ਬਰਾਂ ਤਾਂ ਚਰਚਾ ਵਿਚ ਸਨ, ਹੁਣ ਵਿਰਾਸਤੀ ਗਲੀ ਵਿਚ ਲੱਗੇ ਗੁੰਬਦ ਵੀ ਡਿਗਣੇ ਸ਼ੁਰੂ ਹੋ ਗਏ ਹਨ।

photophoto

ਸ੍ਰੀ ਦਰਬਾਰ ਸਾਹਿਬ ਦੇ ਐਨ ਨੇੜੇ ਸ਼ਨੀ ਮੰਦਰ ਦੇ ਸਾਹਮਣੇ ਸਥਿਤ ਘੰਟਾਘਰ ਮਾਰਕੀਟ ਦੀ ਛੱਤ 'ਤੇ ਬਣਿਆ ਇਕ ਗੁੰਬਦ ਅਚਾਨਕ ਅਪਣੇ ਆਪ ਡਿੱਗ ਪਿਆ। ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਬਣੀ ਵਿਰਾਸਤੀ ਗਲੀ ਵਿਚ ਸਥਿਤ ਇਸ ਮਾਰਕੀਟ ਵਿਚ 250 ਦੇ ਕਰੀਬ ਦੁਕਾਨਾਂ ਤੇ ਪੁਲਿਸ ਚੌਕੀ ਗਲਿਆਰਾ ਵੀ ਸਥਿਤ ਹੈ।  

Darbar SahibDarbar Sahib

ਅੱਜ ਸ਼ਾਮ ਕਰੀਬ 4 ਵਜੇ ਅਚਾਨਕ ਇਹ ਗੁੰਬਦ ਡਿੱਗ ਪੈਣ ਤੋਂ ਬਾਅਦ ਦੁਕਾਨਦਾਰਾਂ ਦੇ ਮਨਾਂ ਵਿਚ ਦਹਿਸ਼ਤ ਦਾ ਮਾਹੌਲ ਹੈ ਕਿਉਂਕਿ ਵਿਰਾਸਤੀ ਗਲੀ ਵਿਚ ਥਾਂ-ਥਾਂ ਬਣੇ ਬਾਕੀ ਗੁੰਬਦਾਂ ਦੇ ਹੇਠੋਂ ਹਰ ਰੋਜ਼ ਹਜ਼ਾਰਾਂ ਲੋਕ ਲੰਘਦੇ ਹਨ।

Sukhbir BadalSukhbir Badal

ਇਸ ਘਟਨਾ ਕਾਰਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਚਰਚਾ ਚਲ ਪਈ ਕਿ ਵਿਰਾਸਤੀ ਗਲੀ ਵਿਚ ਵਰਤਿਆ ਗਿਆ ਸਮਾਨ ਘਟੀਆ ਮਿਆਰ ਦਾ ਸੀ। ਕਿਹਾ ਜਾਂਦਾ ਹੈ ਕਿ ਵਿਰਾਸਤੀ ਗਲੀ ਵਿਚ ਜੋ ਸਮਾਨ ਵਰਤਿਆ ਗਿਆ ਹੈ ਉਹ ਗ਼ੈਰ ਮਿਆਰੀ ਤੇ ਸਰਕਾਰੀ ਮਾਪਦੰਡ ਪੂਰੇ ਨਹੀਂ ਕਰਦਾ।

ਇਸ ਨੂੰ ਲੈ ਕੇ ਵਿਰਾਸਤੀ ਗਲੀ ਦੇ ਨਿਰਮਾਣ ਸਮੇਂ ਵੀ ਰੌਲਾ ਪਿਆ ਸੀ ਪਰ ਕੋਈ ਸੁਣਵਾਈ ਨਹੀਂ ਹੋਈ। ਅਕਾਲੀ ਸਰਕਾਰ ਨੇ ਇਸ ਵਿਰਾਸਤੀ ਗਲੀ ਦਾ ਨਿਰਮਾਣ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਲਾਭ ਲੈਣ ਲਈ ਕਰਵਾਇਆ ਸੀ ਪਰ ਅਜਿਹਾ ਨਾ ਹੋ ਸਕਿਆ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement