ਕੌਮੀ ਅਤੇ ਸੂਬਾ ਪਧਰੀ ਬਹਾਦਰੀ ਐਵਾਰਡ ਲਈ ਕੁਸੁਮ ਦੇ ਨਾਮ ਦੀ ਕੀਤੀ ਜਾਵੇਗੀ ਸਿਫ਼ਾਰਸ਼ : ਡਿਪਟੀ ਕਮਿਸ਼ਨਰ
Published : Sep 11, 2020, 1:56 am IST
Updated : Sep 11, 2020, 1:56 am IST
SHARE ARTICLE
image
image

ਕੌਮੀ ਅਤੇ ਸੂਬਾ ਪਧਰੀ ਬਹਾਦਰੀ ਐਵਾਰਡ ਲਈ ਕੁਸੁਮ ਦੇ ਨਾਮ ਦੀ ਕੀਤੀ ਜਾਵੇਗੀ ਸਿਫ਼ਾਰਸ਼ : ਡਿਪਟੀ ਕਮਿਸ਼ਨਰ

ਜਲੰਧਰ, 10 ਸਤੰਬਰ (ਲਖਵਿੰਦਰ ਸਿੰਘ ਲੱਕੀ) : ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਵਲੋਂ ਅੱਜ 15 ਸਾਲਾ ਕੁਸੁਮ ਜਿਸ ਵਲੋਂ 30 ਅਗੱਸਤ ਨੂੰ ਦੀਨ ਦਿਆਲ ਉਪਾਧਿਆਏ ਨਗਰ ਵਿਖੇ ਦੋ ਮੋਟਰ ਸਾਈਕਲ ਸਵਾਰ ਝਪਟਮਾਰਾਂ ਵਿਚੋਂ ਇਕ ਵਲੋਂ ਉਸ ਦੇ ਗੁੱਟ ਨੂੰ ਗੰਭੀਰ ਜ਼ਖ਼ਮੀ ਕਰਨ ਦੇ ਬਾਵਜੂਦ ਉਸ ਨੇ ਇਕ ਲੁਟੇਰੇ ਨੂੰ ਕਾਬੂ ਕਰਨ ਵਿਚ ਦਿਖਾਈ ਬੇਮਿਸਾਲ ਬਹਾਦਰੀ ਸਦਕਾ ਇਕ ਲੱਖ ਰੁਪਏ ਦਾ ਚੈੱਕ ਭੇਟ ਕੀਤਾ ਗਿਆ।
ਕੁਸੁਮ ਦੇ ਹੌਸਲੇ ਅਤੇ ਦ੍ਰਿੜ ਸੰਕਲਪ ਨੂੰ ਸਲਾਮ ਕਰਦਿਆਂ ਡਿਪਟੀ ਕਮਿਸ਼ਨਰ ਵਲੋਂ ਹੋਰਨਾਂ ਲੜਕੀਆਂ ਨੂੰ ਪ੍ਰੇਰਤ ਕਰਨ ਵਾਸਤੇ 'ਬੇਟੀ ਬਚਾਉ, ਬੇਟੀ ਪੜ੍ਹਾਉ' ਪ੍ਰੋਗਰਾਮ ਤਹਿਤ ਬ੍ਰਾਂਡ ਅੰਬੈਸਡਰ ਵਜੋਂ ਉਸ ਦੇ ਨਾਮ ਦਾ ਮੈਸਕੋਟ ਵੀ ਜਾਰੀ ਕੀਤਾ ਗਿਆ। ਕੁਸੁਮ ਜੋ ਕਿ ਪੂਰੇ ਉਤਸ਼ਾਹ ਵਿਚ ਸੀ, ਡਿਪਟੀ ਕਮਿਸ਼ਨਰ ਦਫ਼ਤਰ ਅਪਣੇ ਪਿਤਾ ਸਾਧੂ ਰਾਮ ਅਤੇ ਮਾਤਾ ਰਾਜ ਕੁਮਾਰੀ ਨਾਲ ਪਹੁੰਚਣ 'ਤੇ ਡਿਪਟੀ ਕਮਿਸ਼ਨਰ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਦਸਿਆ ਕਿ ਕੁਸੁਮ ਅਤੇ ਉਸ ਦੇ ਪਰਵਾਰ 'ਤੇ  ਜ਼ਿਲ੍ਹੇ ਨੂੰ ਬਹੁਤ ਮਾਣ ਹੈ ਅਤੇ ਇਹ ਤਾਂ ਉਸ ਵਲੋਂ ਦਿਖਾਈ ਗਈ ਬਹਾਦੁਰੀ ਦਾ ਸਨਮਾਨ ਹੈ। ਉਨ੍ਹਾਂ ਦਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੌਮੀ ਅਤੇ ਸੂਬਾ ਪਧਰੀ ਬਹਾਦੁਰੀ ਐਵਾਰਡ ਲਈ ਕੁਸੁਮ ਦੇ ਨਾਮ ਦੀ ਸਿਫਾਰਸ਼ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਦਫ਼ਤਰ ਨੂੰ ਭੇਜੀ ਗਈ ਹੈ। ਸ੍ਰੀ ਥੋਰੀ ਨੇ ਦਸਿਆ ਕਿ ਕੁਸੁਮ ਨੇ ਇਹ ਸਿੱਧ ਕਰ ਦਿਤਾ ਹੈ ਕਿ ਜੇਕਰ ਲੜਕੀਆਂ ਨੂੰ ਅੱਗੇ ਵੱਧਣ ਦੇ ਸਮਾਨ ਮੌਕੇ ਪ੍ਰਦਾਨ ਕੀਤੇ ਜਾਣ ਤਾਂ ਉਹ ਹਰ ਕਾਮਯਾਬੀ ਦੀ ਬੁਲੰਦੀ ਨੂੰ ਹਾਸਲ ਕਰ ਸਕਦੀਆਂ ਹਨ।
 ਉਨ੍ਹਾਂ ਦੱਸਿਆ ਕਿ ਕੁਸੁਮ ਦੇ ਮਾਤਾ-ਪਿਤਾ ਨੇ ਉਸ ਨੂੰ ਐਨ.ਸੀ.ਸੀ.ਅਤੇ ਤਾਇਕਵਾਂਡੋ ਲਈ ਪ੍ਰੇਰਿਤ ਕੀਤਾ, ਜਿਸ ਦੇ ਸਿੱਟੇ ਵਜੋਂ ਉਹ ਲੁੱਟ-ਖੋਹ ਦੀ ਘਟਨਾ ਦੌਰਾਨ ਦ੍ਰਿੜ ਹੌਸਲੇ ਨਾਲ ਲੁਟੇਰਿਆਂ ਦਾ ਸਾਹਮਣਾ ਕਰ ਸਕੀ।  ਡਿਪਟੀ ਕਮਿਸਨਰ ਵਲੋਂ ਕੁਸੁਮ ਨੂੰ ਪੁਲਿਸ ਅਫ਼ਸਰ ਬਣਨ ਦੇ ਦੇਖੇ ਗਏ ਸੁਪਨੇ ਨੂੰ ਪੂਰਾ ਕਰਨ ਵਿੱਚ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ।

ਫੋਟੋ ਨੂੰ : 11 ਖਬਰ ਨੂੰ : 11

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement