ਪਾਰਟੀ ਮੈਨੂੰ ਨਕਾਰਾ ਸਮਝੇਗੀ ਤਾਂ ਪਾਰਟੀ ਛੱਡ ਸਕਦਾ ਹਾਂ ਪਰ ਭਾਜਪਾ ਵਿਚ ਸ਼ਾਮਲ ਨਹੀਂ ਹੋਵਾਂਗਾ,
Published : Jun 11, 2021, 6:39 am IST
Updated : Jun 11, 2021, 6:39 am IST
SHARE ARTICLE
image
image

ਪਾਰਟੀ ਮੈਨੂੰ ਨਕਾਰਾ ਸਮਝੇਗੀ ਤਾਂ ਪਾਰਟੀ ਛੱਡ ਸਕਦਾ ਹਾਂ ਪਰ ਭਾਜਪਾ ਵਿਚ ਸ਼ਾਮਲ ਨਹੀਂ ਹੋਵਾਂਗਾ, ਇਹ ਮੇਰੀ ਲਾਸ਼ ਨਾਲ ਹੀ ਹੋ ਸਕਦੈ : ਸਿੱਬਲ

ਇਹ ਮੇਰੀ ਲਾਸ਼ ਨਾਲ ਹੀ ਹੋ ਸਕਦੈ : ਸਿੱਬਲ

ਨਵੀਂ ਦਿੱਲੀ, 10 ਜੂਨ : ਕਾਂਗਰਸ ਪਾਰਟੀ ਵਿਚ ਸੰਗਠਨਾਤਮਕ ਪੱਧਰ 'ਤੇ ਥੋੜ੍ਹੇ ਬਹੁਤ ਪ੍ਰਵਰਤਨ ਦੀ ਮੰਗ ਨੂੰ  ਲੈ ਕੇ ਪਿਛਲੇ ਸਾਲ ਸੋਨੀਆ ਗਾਂਧੀ ਨੂੰ  ਚਿੱਠੀ ਲਿਖਣ ਵਾਲੇ 23 ਆਗੂਆਂ ਦੇ ਸਮੂਹ ਵਿਚ ਸ਼ਾਮਲ ਪ੍ਰਮੁੱਖ ਆਗੂ ਕਪਿਲ ਸਿੱਬਲ ਨੇ ਸਾਬਕਾ ਕੇਂਦਰੀ ਮੰਤਰੀ ਜੀਤਿਨ ਪ੍ਰਸਾਦ 'ਤੇ ਨਿਸ਼ਾਨਾ ਵਿਨ੍ਹਦਿਆਂ ਵੀਰਵਾਰ ਨੂੰ  ਕਿਹਾ ਕਿ ਉਨ੍ਹਾਂ ਦਾ ਭਾਜਪਾ ਵਿਚ ਜਾਣਾ 'ਪ੍ਰਸਾਦ ਦੀ ਰਾਜਨੀਤੀ ਹੈ' | ਸਿੱਬਲ ਨੇ ਇਹ ਵੀ ਕਿਹਾ ਕਿ ਜੇਕਰ ਜੀਵਨ ਵਿਚ ਕਿਸੇ ਮੋੜ 'ਤੇ ਕਾਂਗਰਸ ਨੇ ਉਨ੍ਹਾਂ ਨੂੰ  ਪੂਰੀ ਤਰ੍ਹਾਂ ਨਕਾਰਾ ਵੀ ਮੰਨ ਲਿਆ ਤਾਂ ਵੀ ਉਹ ਪਾਰਟੀ ਛੱਡਣ 'ਤੇ ਵਿਚਾਰ ਕਰ ਸਕਦੇ ਹਨ, ਪਰ ਕਦੇ ਭਾਜਪਾ ਵਿਚ ਸ਼ਾਮਲ ਨਹੀਂ ਹੋਣਗੇ ਕਿਉਂਕਿ ਅਜਿਹਾ ਉਨ੍ਹਾਂ ਦੀ ਲਾਸ਼ ਨਾਲ ਹੀ ਕੀਤਾ ਜਾ ਸਕਦਾ ਹੈ |
ਸਾਬਕਾ ਕੇਂਦਰੀ ਮੰਤਰੀ ਸਿੱਬਲ ਨੇ ਕਿਹਾ ਕਿ ਪੱਤਰ ਲਿਖਣ ਵਾਲੇ ਆਗੂਆਂ ਨੇ ਜੋ ਮੁੱਦੇ ਚੁਕੇ ਸਨ, ਜੇਕਰ ਉਨ੍ਹਾਂ 'ਤੇ ਲੀਡਰਸ਼ਿਪ ਦੀ ਪ੍ਰਤੀਕਿਰਿਆ ਤੋਂ ਨਾਖ਼ੁਸ਼ ਹੋ ਕੇ ਜੀਤਿਨ ਪ੍ਰਸਾਦ ਪਾਰਟੀ ਤੋਂ ਅਲੱਗ ਹੋਏ ਹਨ ਤਾਂ ਇਹ ਉਨ੍ਹਾਂ ਦਾ ਨਿਜੀ ਫ਼ੈਸਲਾ ਸੀ, ਪਰ ਉਹ ਭਾਜਪਾ ਵਿਚ ਕਿਉਂ ਗਏ? ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿਤਾ,''ਭਲਾ ਪ੍ਰਸਾਦ ਦੀ ਰਾਜਨੀਤੀ'' ਤੋਂ ਇਲਾਵਾ ਉਨ੍ਹਾਂ ਦੇ ਇਸ ਕਦਮ ਦਾ ਕੀ ਠੋਸ ਆਧਾਰ ਹੋ ਸਕਦਾ ਹੈ? ਅਸੀਂ ਦੇਸ਼ ਭਰ ਵਿਚ ਅਜਿਹਾ ਹੁੰਦਾ ਦੇਖਿਆ ਹੈ |''
  'ਸਮੂਹ-23' ਦੇ ਆਗੂਆਂ ਵਲੋਂ ਸੁਝਾਏ ਸੁਧਾਰਾਂ 'ਤੇ ਅਮਲ ਨਾ ਹੋਣ ਬਾਰੇ ਪੁੱਛੇ ਜਾਣ 'ਤੇ ਸਿੱਬਲ ਨੇ ਕਿਹਾ ਕਿ ਇਹ ਪਾਰਟੀ ਲੀਡਰਸ਼ਿਪ ਦਾ ਫ਼ੈਸਲਾ ਹੈ ਅਤੇ ਫਿਲਹਾਲ ਉਹ ਇਸ 'ਤੇ ਕੁਝ ਟਿਪਣੀ ਨਹੀਂ ਕਰਨਗੇ |'' ਸਿੱਬਲ ਨੇ ਕਿਹਾ,''ਜਦੋਂ ਤਕ ਅਸੀਂ ਕਾਂਗਰਸ ਵਿਚ ਹਾਂ ਅਤੇ ਕਾਂਗਰਸ ਦੀ ਵਿਚਾਰਧਾਰਾ ਨੂੰ  ਅਪਣਾਈ ਬੈਠੇ ਹਾਂ ਉਦੋਂ ਤਕ ਅਸੀਂ 22 ਆਗੂ (ਜੋ 23 ਸਨ) ਅਤੇ ਕਈ ਦੂਜੇ ਵੀ ਕਾਂਗਰਸ ਨੂੰ  ਮਜ਼ਬੂਤ ਕਰਨ ਲਈ ਮੁੱਦੇ ਚੁਕਦੇ ਰਹਾਂਗੇ |'' 
ਉਨ੍ਹਾਂ ਕਿਹਾ ਕਿ ਜੇ ਕਿਸੇ ਮੋੜ 'ਤੇ ਲੀਡਰਸ਼ਿਪ ਮੈਨੂੰ ਕਹਿੰਦੀ ਹੈ ਕਿ ਹੁਣ ਤੇਰੀ ਜ਼ਰੂਰਤ ਨਹੀਂ ਹੈ ਤਾਂ ਮੈਂ ਫ਼ੈਸਲਾ ਕਰਾਂਗਾ ਕਿ ਮੈਨੂੰ ਕੀ ਕਰਨਾ ਹੈ | ਪਰ ਕਦੇ ਵੀ ਭਾਜਪਾ ਵਿਚ ਨਹੀਂ ਜਾਵਾਂਗਾ, ਇਹ ਸਿਰਫ਼ ਮੇਰੀ ਲਾਸ਼ ਨਾਲ ਹੋ ਸਕਦਾ ਹੈ |     (ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement