ਸੂਬੇ ਦੀਆਂ ਜੇਲਾਂ ਵਿਚ ਸੈਨੇਟਰੀ ਨੈਪਕਿਨ ਵੰਡੇ
Published : Jun 11, 2020, 9:00 am IST
Updated : Jun 11, 2020, 9:00 am IST
SHARE ARTICLE
File Photo
File Photo

ਮਹਿਲਾ ਕੈਦੀਆਂ ਨੂੰ ਮਾਹਵਾਰੀ ਸਬੰਧੀ ਸਵੱਛਤਾ ਪ੍ਰਤੀ ਪ੍ਰੇਰਿਤ ਕਰਨ ਦੇ ਮੱਦੇਨਜ਼ਰ ਪੰਜਾਬ ਦੀਆਂ ਸਾਰੀਆਂ

ਚੰਡੀਗੜ੍ਹ, 10 ਜੂਨ (ਸਪੋਕਸਮੈਨ ਸਮਾਚਾਰ ਸੇਵਾ) : ਮਹਿਲਾ ਕੈਦੀਆਂ ਨੂੰ ਮਾਹਵਾਰੀ ਸਬੰਧੀ ਸਵੱਛਤਾ ਪ੍ਰਤੀ ਪ੍ਰੇਰਿਤ ਕਰਨ ਦੇ ਮੱਦੇਨਜ਼ਰ ਪੰਜਾਬ ਦੀਆਂ ਸਾਰੀਆਂ ਜੇਲਾਂ ਜਿਥੇ ਮਹਿਲਾ ਕੈਦੀਆਂ ਨੂੰ ਰਖਿਆ ਜਾਂਦਾ ਹੈ, ਵਿਚ ਸੈਨੇਟਰੀ ਨੈਪਕਿਨ ਵੰਡੇ ਗਏ। ਇਹ ਨੇਕ ਪਹਿਲ ਲੁਧਿਆਣਾ ਦੇ ਸ੍ਰੀਮਤੀ ਅਮਨਪ੍ਰੀਤ, ਆਈਆਰਐਸ ਦੁਆਰਾ ਕੀਤੀ ਗਈ ਜੋ ਇਸ ਵੇਲੇ ਨਵੀਂ ਦਿੱਲੀ ਵਿਖੇ ਸੰਯੁਕਤ ਕਮਿਸ਼ਨਰ, ਆਮਦਨ ਕਰ ਵਜੋਂ ਤਾਇਨਾਤ ਹਨ। ਇਹ ਕਾਰਜ ਪ੍ਰਿਆਲ ਭਾਰਦਵਾਜ ਦੁਆਰਾ ਚਲਾਈ ਜਾ ਰਹੀ ਐਨਜੀਓ ਸੰਗਿਨੀ ਸਹੇਲੀ ਦੀ ਸਹਾਇਤਾ ਨਾਲ ਪੂਰਾ ਕੀਤਾ ਗਿਆ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਜੇਲ ਵਿਭਾਗ ਦੇ ਇਕ ਬੁਲਾਰੇ ਨੇ ਦਸਿਆ ਕਿ ਸ੍ਰੀਮਤੀ ਅਮਨਪ੍ਰੀਤ ਵਲੋਂ ਕੀਤੀ ਗਈ ਇਸ ਵਿਲੱਖਣ ਅਤੇ ਨੇਕ ਪਹਿਲ ਦਾ ਉਦੇਸ਼ ਕੋਰੋਨਾਵਾਇਰਸ ਸੰਕਟ ਦੇ ਮੱਦੇਨਜ਼ਰ ਜਾਗਰੂਕਤਾ ਪੈਦਾ ਕਰਨਾ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਰਹਿ ਰਹੀਆਂ ਪ੍ਰਵਾਸੀ, ਲੋੜਵੰਦ ਅਤੇ ਗ਼ਰੀਬ ਮਹਿਲਾਵਾਂ ਨੂੰ ਮੁਫ਼ਤ ਸੈਨੇਟਰੀ ਪੈਡ ਵੰਡਣਾ ਹੈ। 

ਸ੍ਰੀਮਤੀ ਅਮਨਪ੍ਰੀਤ ਨੇ ਜੇਲ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਅਤੇ ਏ.ਡੀ.ਜੀ.ਪੀ. ਜੇਲਾਂ, ਪੰਜਾਬ ਆਈ.ਪੀ.ਐਸ ਪ੍ਰਵੀਨ ਕੇ. ਸਿਨਹਾ ਦਾ ਸਹਿਯੋਗ ਲਈ ਤਹਿ ਦਿਲੋਂ ਧਨਵਾਦ ਕੀਤਾ।  ਉਨ੍ਹਾਂ ਸੈਨੇਟਰੀ ਨੈਪਕਿਨ ਦੀ ਸਮੇਂ ਸਿਰ ਵੰਡ ਅਤੇ ਸਰਗਰਮ ਸਹਿਯੋਗ ਲਈ ਪੰਜਾਬ ਜੇਲ ਟ੍ਰੇਨਿੰਗ ਸਕੂਲ ਪਟਿਆਲਾ ਦੇ ਆਰ.ਕੇ. ਸ਼ਰਮਾ  ਅਤੇ ਮੁਕੇਸ਼ ਕੁਮਾਰ ਸ਼ਰਮਾ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement