ਦਿੱਲੀ ਦੀਆਂ ਹੱਦਾਂ ਜੋੜਨ ਵਾਲੇ ਹਾਈਵੇਅ ਕਿਸਾਨਾਂ ਨੇ 24 ਘੰਟੇ ਲਈ ਕੀਤੇ ਜਾਮ
Published : Apr 11, 2021, 6:59 am IST
Updated : Apr 11, 2021, 6:59 am IST
SHARE ARTICLE
image
image

ਦਿੱਲੀ ਦੀਆਂ ਹੱਦਾਂ ਜੋੜਨ ਵਾਲੇ ਹਾਈਵੇਅ ਕਿਸਾਨਾਂ ਨੇ 24 ਘੰਟੇ ਲਈ ਕੀਤੇ ਜਾਮ

ਪੰਜਾਬ, ਹਰਿਆਣਾ ਵਿਚੋਂ ਵੱਡੀ ਗਿਣਤੀ ਵਿਚ ਪੁੱਜੇ ਲੋਕ ਕੇ.ਐਮ.ਪੀ. ਜਾਮ ਕਰਨ ਲਈ

ਚੰਡੀਗੜ੍ਹ, 10 ਅਪ੍ਰੈਲ (ਭੁੱਲਰ): ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕੁੰਡਲੀ ਮਨੇਸਰ ਪਲਵਲ ਕੇ.ਐਮ.ਪੀ. ਹਾਈਵੇ ਅਤੇ ਕੁੰਡਲੀ ਗਾਜ਼ੀਆਬਾਦ ਪਲਵਲ ਕੇ.ਜੀ.ਪੀ. ਹਾਈਵੇ ਨੂੰ  24 ਘੰਟਿਆਂ ਲਈ ਜਾਮ ਕਰ ਦਿਤਾ ਗਿਆ | ਇਹ ਰਸਤਾ ਦਿੱਲੀ ਦੀਆਂ ਹੱਦਾਂ ਨੂੰ  ਜੋੜਦਾ ਹੈ | ਸਵੇਰ ਤੋਂ ਹੀ ਕਿਸਾਨ ਹਾਈਵੇ 'ਤੇ ਪਹੁੰਚਣੇ ਸ਼ੁਰੂ ਹੋ ਗਏ | ਇਸ ਸੜਕ ਨੂੰ  ਰੋਕਣ ਲਈ ਆਸ ਪਾਸ ਦੇ ਇਲਾਕਿਆਂ ਦੇ ਲੋਕਾਂ ਸਮੇਤ ਵੱਡੀ ਗਿਣਤੀ ਵਿਚ ਨੌਜਵਾਨ ਅਤੇ ਔਰਤਾਂ ਪੰਜਾਬ ਅਤੇ ਹਰਿਆਣਾ ਤੋਂ ਪਹੁੰਚੀਆਂ | 
ਕਿਸਾਨ ਆਗੂਆਂ ਨੇ ਅੱਜ ਦੇ ਜਾਮ ਨੂੰ  ਚੇਤਾਵਨੀ ਵਜੋਂ ਪੇਸ਼ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ  ਨਹੀਂ ਮੰਨਦੀ ਤਾਂ ਸਰਕਾਰ 'ਤੇ ਦਬਾਅ ਇਸ ਤਰ੍ਹਾਂ ਅਤੇ ਹੋਰ ਤਰੀਕਿਆਂ ਨਾਲ ਵਧਾਇਆ ਜਾਵੇਗਾ | ਸਵੇਰ ਤੋਂ ਹੀ ਕਿਸਾਨਾਂ ਨੇ ਗਾਜ਼ੀਪੁਰ ਸਰਹੱਦ ਅਤੇ ਡਾਸਨਾ ਪਲਾਜ਼ਾ ਨੂੰ  ਜਾਮ ਕਰ ਦਿਤਾ ਸੀ | ਇਸ ਹਾਈਵੇ 'ਤੇ ਕਿਸਾਨਾਂ ਨੇ ਲੰਗਰ-ਪਾਣੀ ਦਾ ਪ੍ਰਬੰਧ ਵੀ ਕੀਤਾ | ਟਿਕਰੀ ਬਾਰਡਰ 'ਤੇ ਪ੍ਰਦਰਸਨ ਕਰ ਰਹੇ ਕਿਸਾਨਾਂ ਨੇ ਵੀ ਕੇਐਮਪੀ ਨੂੰ  ਜਾਮ ਕੀਤਾ ਅਤੇ ਸਟੇਜ ਲਗਾਈ | ਸਿੰਘੂ ਬਾਰਡਰ 'ਤੇ ਅੰਦੋਲਨ ਕਰ ਰਹੇ ਕਿਸਾਨਾਂ ਦੀ ਅਗਵਾਈ ਵਿਚ ਤਿੰਨ ਥਾਵਾਂ 'ਤੇ ਕੇ.ਐਮ.ਪੀ. ਜਾਮ ਹੋਇਆ |  ਅੱਜ ਕਿਸਾਨਾਂ ਦਾ ਇਹ ਪ੍ਰੋਗਰਾਮ ਪੂਰੀ ਤਰ੍ਹਾਂ ਸ਼ਾਂਤਮਈ ਰਿਹਾ, ਆਮ ਲੋਕਾਂ ਦੇ ਪੂਰਨ ਸਹਿਯੋਗ ਸਦਕਾ ਕਿਸਾਨਾਂ ਦਾ ਇਹ ਪ੍ਰੋਗਰਾਮ ਸਫ਼ਲ ਸਾਬਤ ਹੋ ਰਿਹਾ ਹੈ | ਸਰਕਾਰ ਨੇ ਹਮੇਸ਼ਾ ਹੀ ਕਿਸਾਨਾਂ ਦੇ ਅੰਦੋਲਨ ਨੂੰ  ਹਿੰਸਕ ਢੰਗ ਨਾਲ ਪ੍ਰਦਰਸ਼ਤ ਕੀਤਾ ਹੈ | ਅੱਜ ਹਰਿਆਣਾ ਪੁਲਿਸ ਨੇ ਰੇਵਾਸਨ ਮੇਵਾਤ ਵਿਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ  ਗਿ੍ਫ਼ਤਾਰ ਕਰ ਲਿਆ ਗਿਆ |  ਹਾਲਾਂਕਿ ਬਾਅਦ ਵਿਚ ਇਨ੍ਹਾਂ ਆਗੂਆਂ ਨੂੰ  ਕਿਸਾਨਾਂ ਦੇ ਦਬਾਅ ਹੇਠ ਛੱਡ ਦਿਤਾ ਗਿਆ | ਕੱੁਝ ਕਿਸਾਨਾਂ ਨਾਲ ਮਾਰਕੁੱਟ ਵੀ ਕੀਤੀ ਗਈ | ਅਸੀਂ ਹਰਿਆਣਾ ਪੁਲਿਸ ਦੇ ਇਸ ਵਤੀਰੇ ਦੀ ਸimageimageਖ਼ਤ ਨਿੰਦਾ ਕਰਦੇ ਹਾਂ | ਕਿਸਾਨ ਪਹਿਲਾਂ ਵੀ ਪੁਲਿਸ ਦੇ ਹਮਲਿਆਂ ਤੋਂ ਡਰੇ ਨਹੀਂ ਸੀ ਅਤੇ ਅੱਗੇ ਵੀ ਨਹੀਂ ਡਰਨਗੇ | 

14 ਅਪ੍ਰੈਲ ਨੂੰ  ਹਰਿਆਣਾ ਦੇ ਮੁੱਖ ਮੰਤਰੀ ਨੇ ਕਿਸਾਨਾਂ ਅਤੇ ਮਜ਼ਦੂਰਾਂ ਵਿਚ ਟਕਰਾਅ ਪੈਦਾ ਕਰਨ ਦੇ ਮਕਸਦ ਨਾਲ ਸਿੰਘੂ ਸਰਹੱਦ ਨੇੜੇ ਇਕ ਪ੍ਰੋਗਰਾਮ ਰੱਖਿਆ ਹੈ | ਇਸ ਨਾਲ ਹੀ ਹਰਿਆਣਾ ਦੇ ਉਪ ਮੁੱਖ ਮੰਤਰੀ ਨੇ ਕੈਥਲ ਵਿਚ ਇਕ ਪ੍ਰੋਗਰਾਮ ਵੀ ਆਯੋਜਤ ਕੀਤਾ ਹੈ |  ਕਲ ਨੂੰ  ਸਮਾਜ ਸੁਧਾਰਕ ਮਹਾਤਮਾ ਜੋਤਿਬਾ ਫੂਲੇ ਜਯੰਤੀ ਦਿੱਲੀ ਦੇ ਮੋਰਚਿਆਂ 'ਤੇ ਮਨਾਇਆ ਜਾਵੇਗਾ |  ਜੋਤਿਬਾ ਫੂਲੇ ਇਕ ਮਹਾਨ ਸਮਾਜ ਸੁਧਾਰਕ ਸਨ |  ਕਲ ਉਨ੍ਹਾਂ ਦੇ ਸਨਮਾਨ ਵਿਚ ਸ਼ੋਸ਼ਣ ਮੁਕਤ ਸਮਾਜ ਲਈ ਪ੍ਰੋਗਰਾਮ ਹੋਣਗੇ |     
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement