'ਸਿਰਫ਼ ਖ਼ਦਸ਼ਾ ਕਿ ਅਖ਼ਬਾਰਾਂ ਕੋਰੋਨਾ ਵਾਇਰਸ ਲਿਜਾ ਸਕਦੀਆਂ ਹਨ'
Published : Apr 11, 2020, 7:09 am IST
Updated : Apr 11, 2020, 7:09 am IST
SHARE ARTICLE
File Photo
File Photo

ਨਾਗਰਿਕਾਂ ਦੇ ਸੂਚਨਾ ਦੇ ਅਧਿਕਾਰ ਨੂੰ ਪ੍ਰਤੀਬੰਧਤ ਨਹੀਂ ਕੀਤਾ ਜਾ ਸਕਦਾ, ਮਦਰਾਸ ਹਾਈ ਕੋਰਟ ਵਲੋਂ ਪ੍ਰਿੰਟ ਮੀਡੀਆ ਨੂੰ ਦਿਤੀ ਛੋਟ ਵਿਰੁਧ ਪਟੀਸ਼ਨ ਖ਼ਾਰਜ

ਚੰਡੀਗੜ੍ਹ  (ਨੀਲ ਭਲਿੰਦਰ ਸਿੰਘ): ਮਦਰਾਸ ਹਾਈ ਕੋਰਟ ਨੇ ਦੇਸ਼ਪਧਰੀ ਲਾਕਡਾਊਨ ਕਾਰਨ ਪ੍ਰਿੰਟ ਮੀਡੀਆ ਨੂੰ ਦਿਤੀ ਗਈ ਛੋਟ ਵਿਰੁਧ ਦਾਇਰ ਇਕ ਪਟੀਸ਼ਨ ਨੂੰ ਖ਼ਾਰਜ ਕਰਦੇ ਹੋਏ ਕਿਹਾ ਕਿ ਸਿਰਫ਼ ਇਹ ਖਦਸ਼ਾ ਹੋਣਾ ਕਿ ਅਖ਼ਬਾਰਾਂ ਕੋਰੋਨਾ ਵਾਇਰਸ ਲਿਜਾ ਸਕਦੀਆਂ ਹਨ,  ਨਾਗਰਿਕਾਂ ਦੇ ਸੂਚਨਾ ਦੇ ਅਧਿਕਾਰ 'ਤੇ ਪਾਬੰਦੀ ਲਾਉਣ ਦਾ ਆਧਾਰ ਨਹੀਂ ਹੋ ਸਕਦਾ। ਹਾਈ ਕੋਰਟ ਦੇ ਦੋਹਰੇ ਬੈਂਚ ਨੇ ਕਿਹਾ ਕਿ ਸਿਰਫ਼ ਖਦਸ਼ਾ ਜਾਂ ਘੱਟ ਤੋਂ  ਘੱਟ ਸੰਭਾਵਨਾ, ਅਖ਼ਬਾਰਾਂ ਦੇ ਪ੍ਰਕਾਸ਼ਨ ਉੱਤੇ ਰੋਕ ਲਾਉਣ ਦਾ ਆਧਾਰ ਨਹੀਂ ਹੋ ਸਕਦੀ ਕਿਉਂਕਿ ਇਹ ਸਿਰਫ਼ ਪ੍ਰਕਾਸ਼ਕ, ਸੰਪਾਦਕ ਹੀ ਨਹੀਂ ਸਗੋਂ ਪਾਠਕਾਂ ਦੇ ਵੀ ਭਾਰਤ ਦੇ ਸੰਵਿਧਾਨ ਦੁਆਰਾ ਅਨੁਛੇਦ 19 (1) (ਏ) ਦੇ ਤਹਿਤ ਗਾਰੰਟੀਕ੍ਰਿਤ ਮੌਲਕ ਅਧਿਕਾਰਾਂ ਦੇ ਉਲੰਘਣਾ ਦੇ ਬਰਾਬਰ ਹੋਵੇਗਾ।

File photoFile photo

ਪਟੀਸ਼ਨਰ ਵਲੋਂ ਪੇਸ਼ ਵੱਖ ਵੱਖ ਜਾਂਚ ਰੀਪੋਰਟਾਂ ਵਿਚ ਦਾਅਵਾ ਕੀਤਾ ਗਿਆ ਸੀ ਕਿ ਕਾਗ਼ਜ਼, ਖ਼ਾਸਕਰ ਸਮਾਚਾਰ ਪੱਤਰ ਕੋਰੋਨਾ ਵਾਇਰਸ ਦੇ ਸੰਭਾਵਿਕ ਵਾਹਕ ਹੋ ਸਕਦੇ ਹਨ। ਅਪਣੇ ਦਾਅਵਿਆਂ ਨੂੰ ਸਾਬਤ ਕਰਨ ਲਈ ਪਟੀਸ਼ਨਰ ਨੇ 'ਦ ਨਿਊ ਇੰਗਲੈਂਡ ਜਰਨਲ ਆਫ਼ ਮੈਡੀਸਿਨ' ਵਿਚ ਪ੍ਰਕਾਸ਼ਤ ਐਸ.ਏ.ਆਰ.ਐਸ.-ਕੋਵੀ-1 ਦੀ ਤੁਲਨਾ ਵਿਚ ਐਸ.ਏ.ਆਰ.ਐਸ.- ਕੋਵੀ-2 ਦੀ ਐਰੋਸੋਲ ਅਤੇ ਸਰਫੇਸ ਸਟੇਬਿਲਿਟੀ ਨਾਮਕ ਇਕ ਸਟੱਡੀ ਦਾ ਹਵਾਲਾ ਦਿਤਾ ਜਿਸ ਨਾਲ ਇਹ ਦਾਅਵਾ ਕੀਤਾ ਗਿਆ ਕਿ ਵਾਇਰਸ ਅਖ਼ਬਾਰ ਉੱਤੇ 4-5 ਦਿਨਾਂ ਲਈ ਜ਼ਿੰਦਾ ਰਹਿ ਸਕਦਾ ਹੈ।

ਪਰ ਅਜਿਹੀਆਂ ਸਾਰੀਆਂ ਧਾਰਨਾਵਾਂ ਨੂੰ ਖਾਰਜ ਕਰਦੇ ਹੋਏ ਬੈਂਚ ਨੇ ਕਿਹਾ ਕਿ ਅਜਿਹੀਆਂ ਸਾਰੀਆਂ ਖੋਜਾਂ ਮੁਢਲੀਆਂ ਹਨ ਅਤੇ ਇਸ ਤਰ੍ਹਾਂ ਇਹ ਅਟਕਲਾਂ ਫ਼ੈਸਲਾਕੁਨ ਨਹੀਂ ਹਨ। ਬੈਂਚ ਨੇ ਕਿਹਾ ਕਿ ਇਹ ਵੱਖ-ਵੱਖ ਲਿਖਤਾਂ ਅਤੇ ਮੀਡਿਆ ਤੋਂ ਵੀ ਸਪੱਸ਼ਟ ਹੈ ਕਿ ਸਮਾਚਾਰ ਪੱਤਰਾਂ ਦੇ ਮਾਧਿਅਮ ਨਾਲ ਜਾਂ ਕਾਗ਼ਜ਼ ਦੀ ਸਤ੍ਹਾ ਦੇ ਮਾਧਿਅਮ ਨਾਲ ਵਾਇਰਸ ਦਾ ਪ੍ਰਸਾਰ ਏਨਾ ਵਿਆਪਕ ਨਹੀਂ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement