ਕੇਂਦਰੀ ਏਜੰਸੀਆਂ ਦੀ ਕਾਰਵਾਈ ਵਿਰੁਧ ਨਿੰਦਾ ਮਤਾ ਪਾਸ
Published : Mar 11, 2021, 12:45 am IST
Updated : Mar 11, 2021, 12:45 am IST
SHARE ARTICLE
image
image

ਕੇਂਦਰੀ ਏਜੰਸੀਆਂ ਦੀ ਕਾਰਵਾਈ ਵਿਰੁਧ ਨਿੰਦਾ ਮਤਾ ਪਾਸ


ਸੁਖਪਾਲ ਖਹਿਰਾ ਦੇ ਹੱਕ 'ਚ ਡਟਿਆ ਸਮੱੁਚਾ ਸਦਨ


ਚੰਡੀਗੜ੍ਹ, 10 ਮਾਰਚ (ਸੁਰਜੀਤ ਸਿੰਘ ਸੱਤੀ): ਇਨਫ਼ੋਰਸਮੈਂਟ ਡਾਇਰੈਕਟੋਰੇਟ (ਈਡੀ) ਵਲੋਂ 'ਆਪ' ਦੇ ਬਾਗ਼ੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਘਰ ਅਤੇ ਹੋਰ ਸਬੰਧਤ ਥਾਵਾਂ 'ਤੇ ਕੀਤੀ ਗਈ ਛਾਪੇਮਾਰੀ ਵਿਰੁਧ ਅੱਜ ਸਮੁੱਚਾ ਸਦਨ ਇਕਜੁਟ ਦਿਸਿਆ | ਮੁੱਖ ਮੰਤਰੀ ਨਾਲ ਸਲਾਹ ਕਰਨ ਮਗਰੋਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਕੇਂਦਰੀ ਏਜੰਸੀ ਵਿਰੁਧ ਸਦਨ ਵਿਚ ਬਕਾਇਦਾ ਨਿੰਦਾ ਮਤਾ ਲਿਆਂਦਾ, ਜਿਹੜਾ ਕਿ ਸਰਬ ਸੰਮਤੀ ਨਾਲ ਪਾਸ ਕਰ ਦਿਤਾ ਗਿਆ | ਇਥੋਂ ਤਕ ਕਿ ਸਪੀਕਰ ਰਾਣਾ ਕੇਪੀ ਨੇ ਵੀ ਇਸ ਗੱਲ ਦੀ ਪ੍ਰੋੜਤਾ ਕੀਤੀ ਕਿ ਕੇਂਦਰੀ ਏਜੰਸੀਆਂ ਵਲੋਂ ਕਿਸੇ ਚੁਣੇ ਹੋਏ ਜਨਪ੍ਰਤੀਨਿਧ ਵਿਰੁਧ ਇਹ ਕਾਰਵਾਈ ਉਸ ਵੇਲੇ ਕੀਤੀ ਗਈ, ਜਦੋਂ ਸਬੰਧਤ ਸੂਬੇ ਦਾ ਸਦਨ ਚਲ ਰਿਹਾ ਸੀ ਅਤੇ ਅਜਿਹਾ ਕੀਤਾ ਜਾਣਾ ਕਿਸੇ ਪ੍ਰਤੀਨਿਧ ਨੂੰ  ਸਦਨ 'ਚ ਹਿੱਸਾ ਲੈਣ 'ਚ ਅੜਿੱਕਾ ਪਾਉਣਾ ਹੈ ਅਤੇ ਨਿਯਮਾਂ ਮੁਤਾਬਕ ਵਿਧਾਨ ਸਭਾ ਦੇ ਕਿਸੇ ਮੈਂਬਰ ਨੂੰ  ਸਦਨ ਦੇ ਚਲਦਿਆਂ ਸਦਨ 'ਚ ਹਿੱਸਾ ਲੈਣ ਤੋਂ ਨਹੀਂ ਰੋਕਿਆ ਜਾ ਸਕਦਾ | 
ਉਨ੍ਹਾਂ ਕਿਹਾ ਕਿ ਨਾ ਤੇ ਇਸ ਕਾਰਵਾਈ ਬਾਰੇ ਈਡੀ ਨੇ ਵਿਧਾਨ ਸਭਾ ਨੂੰ  ਜਾਣਕਾਰੀ ਦਿਤੀ ਤੇ ਨਾ ਹੀ ਸਰਕਾਰ ਨੂੰ  ਸੂਚਨਾ ਦਿਤੀ | ਇਸ ਤੋਂ ਪਹਿਲਾਂ ਸਵੇਰ ਵੇਲੇ 'ਆਪ' ਦੇ ਹੀ ਬਾਗ਼ੀ ਵਿਧਾਇਕ ਕੰਵਰ ਸੰਧੂ ਨੇ ਈਡੀ ਦੀ ਕਾਰਵਾਈ ਦਾ ਮੁੱਦਾ ਚੁਕਿਆ | ਉਨ੍ਹਾਂ ਕਿਹਾ ਕਿ ਕੇਂਦਰ ਵਿਰੁਧ ਜੋ ਵੀ ਆਵਾਜ਼ ਚੁਕਦਾ ਹੈ, ਉਸ ਪਿੱਛੇ ਏਜੰਸੀਆਂ ਵਲੋਂ ਕਾਰਵਾਈ ਵਿੱਢ ਦਿਤੀ ਜਾਂਦੀ ਹੈ | ਇਸ 'ਤੇ ਬ੍ਰਹਮ ਮਹਿੰਦਰਾ ਨੇ ਸਪੀਕਰ ਨੂੰ  ਅਪਣੇ ਪੱਧਰ 'ਤੇ ਕੋਈ ਕਾਰਵਾਈ ਕਰਨ ਦੀ ਬੇਨਤੀ ਕੀਤੀ ਪਰ ਸਪੀਕਰ ਨੇ ਕਿਹਾ ਕਿ ਇਸ ਸਬੰਧੀ ਮਤਾ ਲਿਆਂਦਾ ਜਾਵੇ | ਦੁਪਹਿਰ ਬਾਅਦ ਨਿੰਦਾ ਮਤਾ ਪੇਸ਼ ਕੀਤਾ ਕਿ ਕੇਂਦਰ ਨੂੰ  ਇਹ ਗੱਲ ਕਹੀ ਜਾਵੇ ਕਿ ਉਹ ਜਨਪ੍ਰਤੀਨਿਧੀਆਂ ਵਿਰੁਧ ਈਡੀ, ਐਨਆਈਏ ਜਹੀਆਂ ਅਪਣੀ ਕੇਂਦਰੀ ਏਜੰਸੀਆਂ ਨੂੰ  ਕਾਰਵਾਈ ਕਰਨੋਂ ਰੋਕੇ | ਇਸ ਮਤੇ ਦਾ ਸਮਰਥਨ ਕਰਦਿਆਂ 

ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ 'ਆਰ ਵੀ ਫ਼੍ਰੀ ਔਰ ਆਰ ਵੀ ਫ਼ੀਅਰ' | ਉਨ੍ਹਾਂ ਕਿਹਾ ਕਿ ਜਿਹੜਾ ਵੀ ਕੇਂਦਰ ਵਿਰੁਧ ਆਵਾਜ ਚੁੱਕਦਾ ਹੈ, ਉਸ ਪਿੱਛੇ ਜਾਂਚ ਏਜੰਸੀਆਂ ਲਗਾ ਦਿਤੀਆਂ ਜਾਂਦੀਆਂ ਹਨ | ਉਨ੍ਹਾਂ ਇਥੋਂ ਤਕ ਕਿਹਾ ਕਿ ਪੰਜਾਬ ਸਰਕਾਰ ਨੂੰ  ਵੀ ਠੀਕ ਉਹੋ ਜਿਹਾ ਕਦਮ ਚੁੱਕਣਾ ਚਾਹੀਦਾ ਹੈ, ਜਿਵੇਂ ਪਛਮੀ ਬੰਗਾਲ ਵਿਚ ਉਥੋਂ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਉਥੇ ਕੀਤੀ ਗਈ ਕਾਰਵਾਈ 'ਤੇ ਸੀਬੀਆਈ ਵਿਰੁਧ ਚੁਕਿਆ ਸੀ | ਸਦਨ ਦੇ ਸਾਰੇ ਮੈਂਬਰਾਂ ਨੇ ਨਿੰਦਾ ਮਤੇ ਦਾ ਸਮਰਥਨ ਕੀਤਾ ਅਤੇ ਇਸ ਨੂੰ  ਸਹਿਮਤੀ ਨਾਲ ਪਾਸ ਕਰ ਦਿਤਾ ਗਿਆ | ਇਸ ਤੋਂ ਪਹਿਲਾਂ ਸਵੇਰ ਵੇਲੇ ਸੁਖਪਾਲ ਖਹਿਰਾ ਨੇ ਸਦਨ 'ਚ ਪੁੱਜ ਕੇ ਅਪਣੇ ਵਿਰੁਧ ਕੀਤੀ ਕਾਰਵਾਈ 'ਤੇ ਸਥਿਤੀ ਸਪੱਸ਼ਟ ਕੀਤੀ ਤੇ ਨਾਲ ਹੀ ਉਨ੍ਹਾਂ ਨਾਲ ਖੜ੍ਹਨ ਕਾਰਨ ਸਦਨ ਦਾ ਧਨਵਾਦ ਕੀਤਾ |
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement