Punjab Weather Update: ਪੰਜਾਬ ਵਿਚ ਘਟੀ ਠੰਢ, ਧੁੱਪ ਨੇ ਵਧਾਇਆ ਤਾਪਮਾਨ, ਅਗਲੇ ਦਿਨਾਂ 'ਚ ਹੋਰ ਤਾਪਮਾਨ ਵਧਣ ਦੀ ਉਮੀਦ

By : GAGANDEEP

Published : Feb 11, 2024, 8:28 am IST
Updated : Feb 11, 2024, 9:06 am IST
SHARE ARTICLE
Punjab Weather Update news in punjabi
Punjab Weather Update news in punjabi

Punjab Weather Update: 10 ਦਿਨਾਂ 'ਚ ਲਗਭਗ 40 ਫੀਸਦੀ ਘੱਟ

Punjab Weather Update news in punjabi : ਉੱਤਰੀ ਭਾਰਤ ਦੇ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਹਿਮਾਚਲ ਫਰਵਰੀ ਦੇ ਮਹੀਨੇ ਸੋਕੇ ਦੀ ਲਪੇਟ ਵਿਚ ਹਨ। ਤਿੰਨਾਂ ਰਾਜਾਂ ਵਿਚ ਆਮ ਨਾਲੋਂ ਲਗਭਗ 40 ਫੀਸਦੀ ਘੱਟ ਬਾਰਿਸ਼ ਦਰਜ ਕੀਤੀ ਗਈ ਹੈ। ਜਦਕਿ ਹਿਮਾਚਲ 'ਚ ਬਰਫਬਾਰੀ ਵੀ ਬਹੁਤ ਘੱਟ ਹੈ। ਦੂਜੇ ਪਾਸੇ ਤਿੰਨਾਂ ਸੂਬਿਆਂ 'ਚ ਠੰਢ ਦਾ ਅਸਰ ਘੱਟ ਹੋਣਾ ਸ਼ੁਰੂ ਹੋ ਗਿਆ ਹੈ। ਘੱਟੋ-ਘੱਟ ਤਾਪਮਾਨ 'ਚ ਕਰੀਬ 1 ਤੋਂ 2 ਡਿਗਰੀ ਦੀ ਗਿਰਾਵਟ ਆਵੇਗੀ।

ਇਹ ਵੀ ਪੜ੍ਹੋ: Faridkot News: ਫਰੀਦਕੋਟ ਨਹਿਰ 'ਚੋਂ ਮਿਲੀਆਂ ਮਾਂ-ਬੱਚੇ ਦੀਆਂ ਲਾਸ਼ਾਂ, ਇਕ ਦੂਜੇ ਨਾਲ ਬੰਨ੍ਹ ਕੇ ਦੋਵਾਂ ਨੇ ਮਾਰੀ ਛਾਲ

ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਫਰਵਰੀ ਦੇ 10 ਦਿਨਾਂ ਵਿਚ ਔਸਤਨ 15.3 ਮਿਲੀਮੀਟਰ ਮੀਂਹ ਪਿਆ ਹੈ, ਜਦੋਂ ਕਿ ਇਨ੍ਹਾਂ ਦਿਨਾਂ ਦੌਰਾਨ ਆਮ ਤੌਰ ’ਤੇ 27.4 ਮਿਲੀਮੀਟਰ ਮੀਂਹ ਪੈਂਦਾ ਹੈ। ਯਾਨੀ ਇਸ ਮਹੀਨੇ 'ਚ ਹੁਣ ਤੱਕ 44 ਫੀਸਦੀ ਘੱਟ ਬਾਰਿਸ਼ ਦਰਜ ਕੀਤੀ ਗਈ ਹੈ। ਇਸੇ ਤਰ੍ਹਾਂ ਹਰਿਆਣਾ 'ਚ ਔਸਤਨ 12.7 ਮਿਲੀਮੀਟਰ ਬਾਰਿਸ਼ ਹੋਈ ਹੈ, ਜਦਕਿ ਹੁਣ ਤੱਕ 19.2 ਮਿਲੀਮੀਟਰ ਬਾਰਿਸ਼ ਹੋ ਚੁੱਕੀ ਹੈ। ਹਰਿਆਣਾ ਵਿਚ 34 ਫੀਸਦੀ ਮੀਂਹ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ: Barnala Jail News: ਬਰਨਾਲਾ ਜੇਲ 'ਚੋ 8 ਮੋਬਾਈਲ ਫੋਨ ਲਵਾਰਸ ਹਾਲਤ 'ਚ ਬਰਾਮਦ

ਹਿਮਾਚਲ ਪ੍ਰਦੇਸ਼ ਵਿਚ ਇਸ ਸਾਲ 67 ਮਿਲੀਮੀਟਰ ਮੀਂਹ ਪਿਆ, ਜਦੋਂ ਕਿ 114 ਮਿਲੀਮੀਟਰ ਮੀਂਹ ਪੈਣ ਦੀ ਉਮੀਦ ਸੀ। ਇਸ ਸਾਲ ਹੁਣ ਤੱਕ ਹਿਮਾਚਲ ਵਿੱਚ 41 ਫੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਹੈ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਵੀ ਸੀਤ ਲਹਿਰ ਤੋਂ ਕਾਫ਼ੀ ਰਾਹਤ ਮਿਲੀ ਹੈ। ਲਗਾਤਾਰ ਧੁੱਪ ਕਾਰਨ ਦਿਨ ਦਾ ਤਾਪਮਾਨ ਆਮ ਵਾਂਗ ਹੋ ਗਿਆ ਹੈ। ਹੁਣ ਘੱਟੋ-ਘੱਟ ਤਾਪਮਾਨ ਵਿੱਚ ਵੀ ਕਰੀਬ 1 ਤੋਂ 2 ਡਿਗਰੀ ਦਾ ਵਾਧਾ ਹੋਵੇਗਾ। ਇਸ ਦੇ ਨਾਲ ਹੀ ਮੌਸਮ ਵਿਭਾਗ ਵੱਲੋਂ ਚਾਰੇ ਰਾਜਾਂ ਵਿੱਚ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ: Haryana Internet Services Closed: ਹਰਿਆਣਾ 'ਚ ਤਿੰਨ ਦਿਨਾਂ ਲਈ ਇੰਟਰਨੈੱਟ ਸੇਵਾਵਾਂ ਕੀਤੀਆਂ ਬੰਦ, ਧਾਰਾ 144 ਲਾਗੂ

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Punjab Weather Update news in punjabi , stay tuned to Rozana Spokesman

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement