CM Channi ਦੇ ਭਾਣਜੇ ਨੂੰ ਈਡੀ ਦੇ ਅਫ਼ਸਰਾਂ ਨੇ ਬੋਰੀਆਂ 'ਚ ਪਾ ਕੇ ਕੁੱਟਿਆ- ਰਵਨੀਤ ਬਿੱਟੂ
Published : Feb 11, 2022, 9:14 pm IST
Updated : Feb 11, 2022, 9:14 pm IST
SHARE ARTICLE
Ravneet Bittu
Ravneet Bittu

'ਬੀਜੇਪੀ ਦੇ ਉਮੀਦਵਾਰਾਂ ਨੂੰ ਕਿੰਨਾ ਕੋਲੋਂ ਖ਼ਤਰਾ'

 

ਚੰਡੀਗੜ੍ਹ : ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਅੱਜ ਇਕ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਵਿਚ ਉਹਨਾਂ ਨੇ ਭਾਜਪਾ 'ਤੇ ਨਿਸ਼ਾਨਾ ਸਾਧਿਆ। ਉਹਨਾਂ ਕਿਹਾ ਕਿ ਬੀਜੇਪੀ ਨੇ ਇਕ ਡਰ ਦਾ ਮਾਹੌਲ ਬਣਾਇਆ ਹੋਇਆ। ਉਹਨਾਂ ਦੇ ਸਾਰੇ ਉਮੀਦਵਾਰਾਂ ਨੂੰ ਵੱਡੀ ਗਿਣਤੀ ਵਿਚ ਸਕਿਊਰਟੀ ਮੁਹੱਈਆਂ ਕਰਵਾਈ ਗਈ ਹੈ। ਇਸ ਬਾਰੇ ਅਸੀਂ ਆਉਣ ਵਾਲੇ ਦਿਨਾਂ ਵਿਚ ਚੋਣ ਕਮਿਸ਼ਨ ਨਾਲ ਗੱਲ ਕਰਾਂਗੇ।

 

 

Ravneet BittuRavneet Bittu

ਇਹ ਇੰਨੀ ਵੱਡੀ ਗਿਣਤੀ ਵਿਚ ਸਕਿਊਰਟੀ ਉਮੀਦਵਾਰਾਂ ਨੂੰ ਕਿਉਂ ਦਿੱਤੀ ਗਈ ਹੈ। ਇਸ ਬਾਰੇ ਬੀਜੇਪੀ ਜ਼ਰੂਰ ਦੱਸੇ। ਉਹਨਾਂ ਨੂੰ ਕਿੰਨਾ ਕੋਲੋਂ ਖ਼ਤਰਾ ਹੈ?  ਪੰਜਾਬ ਵਿਚ ਜਿਹਨਾਂ ਨੂੰ ਵੀ ਸਕਿਊਰਟੀ ਮਿਲੀ ਹੋਈ ਹੈ ਉਹ ਵਾਪਸ ਲਈ ਹੋਈ ਹੈ ਚਾਹੇ ਉਹ ਕਾਂਗਰਸ ਦੇ ਮੰਤਰੀ ਹੋਣ ਜਾਂ ਪਰਿਵਾਰਕ ਮੈਂਬਰ ਹੋਣ। ਚੋਣ ਕਮਿਸ਼ਨ ਨੂੰ ਵੇਖਣਾ ਚਾਹੀਦਾ ਹੈ। ਬੀਜੇਪੀ ਦੇ ਉਮੀਦਵਾਰਾਂ ਨੂੰ ਕਿਸ ਕਰਕੇ ਇੰਨੀ ਵੱਡੀ ਗਿਣਤੀ ਵਿਚ ਸਕਿਊਰਟੀ ਦਿੱਤੀ ਗਈ ਹੈ।

 

Ravneet Bittu Ravneet Bittu

ਮੁੱਖ ਮੰਤਰੀ ਚੰਨੀ ਦੇ ਭਾਣਜੇ ਭੁਪਿੰਦਰ ਹਨੀ ਜਿਹਨਾਂ ਨੂੰ ਅੱਜ ਵੀ 14 ਦਿਨ ਦੀ ਨਿਆਇਕ ਹਿਰਾਸਤ ਵਿਚ ਭੇਜਿਆ ਗਿਆ। ਗਲਤ ਖਬਰਾਂ ਫੈਲਾ ਕੇ ਉਸ ਦਾ ਵਾਰ- ਵਾਰ ਰਿਮਾਂਡ ਮੰਗਦੇ ਰਹੇ। ਅੱਜ ਸਾਨੂੰ ਪਤਾ ਲੱਗਾ ਕਿ ਉਸ ਨਾਲ ਕਿੰਨਾ ਮਾੜਾ ਸਲੂਕ ਕੀਤਾ ਗਿਆ। ਉਸ ਨੂੰ ਸਾਹਮਣੇ ਨਹੀਂ ਆਉਣ ਦੇ ਰਹੇ। ਉਸ ਦੇ ਸਰੀਰ 'ਤੇ ਕਰੰਟ ਲਗਾਇਆ।

 

ravneet bitturavneet bittu

ਹਨੀ ਨਾਲ ਜਾਨਵਰਾਂ ਨਾਲੋਂ ਵੀ ਭੈੜਾ ਸਲੂਕ ਕੀਤਾ ਗਿਆ। ਉਸ ਨੂੰ ਬੋਰੀਆਂ ਵਿਚ ਪਾ-ਪਾ ਕੁੱਟਿਆ ਗਿਆ ਕਿ ਤਾਂ ਜੋ ਪਛਾਨ ਨਾ ਹੋ ਸਕੇ ਵੀ ਈਡੀ ਦੇ ਕਿਸ ਅਫਸਰ ਨੇ ਉਸ ਨੂੰ ਕੁੱਟਿਆ। ਇੰਨੀ ਨਫਤਰ ਕਿਉਂ ਗਰੀਬ ਤੋਂ? ਪੀਐਮ ਦੀ ਰੈਲੀ ਰੱਦ ਹੋਣ ਦਾ ਗੁੱਸਾ ਤੁਸੀਂ ਗਰੀਬ 'ਤੇ ਲਾ ਰਹੇ ਹੋ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement