ਜੂਝਦਾ ਪੰਜਾਬ ਜਥੇਬੰਦੀ ਵਲੋਂ ਵੀ ਸੰਯੁਕਤ ਸਮਾਜ ਮੋਰਚੇ ਨੂੰ ਸਮਰਥਨ ਦਾ ਐਲਾਨ
Published : Jan 11, 2022, 12:27 am IST
Updated : Jan 11, 2022, 12:27 am IST
SHARE ARTICLE
image
image

ਜੂਝਦਾ ਪੰਜਾਬ ਜਥੇਬੰਦੀ ਵਲੋਂ ਵੀ ਸੰਯੁਕਤ ਸਮਾਜ ਮੋਰਚੇ ਨੂੰ ਸਮਰਥਨ ਦਾ ਐਲਾਨ

ਚੰਡੀਗੜ੍ਹ, 10 ਜਨਵਰੀ (ਭੁੱਲਰ) : ਅਮਿਤੋਜ ਮਾਨ, ਬੱਬੂ ਮਾਨ ਵਰਗੇ ਕਲਾਕਾਰਾਂ ਤੇ ਬੁਧੀਜੀਵੀਆਂ ਵਲੋਂ ਬਣਾਈ ਗਈ ਗ਼ੈਰ ਸਿਆਸੀ ਜਥੇਬੰਦੀ ਜੂਝਦਾ ਪੰਜਾਬ ਨੇ ਵੀ ਸੰਯੁਕਤ ਸਮਾਜ ਮੋਰਚੇ ਨੂੰ  ਅਪਣਾ ਸਮਰਥਨ ਦੇ ਦਿਤਾ ਹੈ |
ਇਹ ਐਲਾਨ ਅੱਜ ਇਥੇ ਪ੍ਰੈੱਸ ਕਾਨਫ਼ਰੰਸ 'ਚ ਕੀਤਾ ਗਿਆ | ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ  ਇਸ ਗੱਲ ਦੀ ਖ਼ੁਸ਼ੀ ਹੈ ਕਿ ਕਿਸਾਨਾਂ ਦੇ ਸਿਆਸੀ ਮੋਰਚੇ ਨੂੰ  ਉਨ੍ਹਾਂ ਵਲੋਂ ਤਿਆਰ ਪੰਜਾਬ ਮਾਡਲ ਦੇ 13 ਨੁਕਾਤੀ ਏਜੰਡਾ ਪ੍ਰਵਾਨ ਕਰ ਲਿਆ ਹੈ | ਅਮਿਤੋਜ ਮਾਨ ਨੇ ਕਿਹਾ ਕਿ ਸਾਡੀ ਜਥੇਬੰਦੀ ਗ਼ੈਰ ਸਿਆਸੀ ਹੀ ਰਹੇਗੀ ਅਤੇ ਚੋਣਾਂ 'ਚ ਸਿੱਧੇ ਤੌਰ 'ਤੇ ਸ਼ਾਮਲ ਨਹੀਂ ਹੋਵੇਗੀ, ਪਰ ਪੰਜਾਬ ਨੂੰ  ਬਚਾਉਣ ਲਈ ਚੰਗੇ ਬਦਲ ਦੀ ਮਦਦ ਕਰੇਗੀ | ਪਿਛੇ ਰਹਿ ਕੇ ਸਲਾਹ ਦੇਵੇਗੀ | ਉਨ੍ਹਾਂ ਕਿਹਾ ਕਿ ਭਵਿੱਖ 'ਚ ਅਗਰ ਕੋਈ ਲੋਕ ਪੱਖੀ ਸਰਕਾਰ ਬਣਦੀ ਹੈ ਤਾਂ ਉਸ ਉਪਰ ਗ਼ੈਰ ਸਿਆਸੀ ਸਲਾਹਕਾਰ ਬਾਡੀ ਦਾ ਕੁੰਡਾ ਹੋਣਾ ਚਾਹੀਦਾ ਹੈ | ਜੂਝਦਾ ਪੰਜਾਬ ਇਹੀ ਮਕਸਦ ਨੂੰ  ਲੈ ਕੇ ਕੰਮ ਕਰ ਰਿਹਾ ਹੈ | ਇਸ ਦੀ ਮੈਂਬਰਸ਼ਿਪ ਕੁੱਝ ਹੀ ਦਿਨਾਂ 'ਚ 4 ਹਜ਼ਾਰ ਤੋਂ ਉਪਰ ਹੋ ਚੁੱਕੀ ਹੈ |
ਉਨ੍ਹਾਂ ਕਿਹਾ ਕਿ ਜੇ ਸੰਯੁਕਤ ਸਮਾਜ ਮੋਰਚੇ ਨੇ ਸਹੀ ਦਿਸ਼ਾ 'ਚ ਕਦਮ ਅੱਗੇ ਵਧਾਉਣੇ ਜਾਰੀ ਰੱਖੇ ਤਾਂ ਕੁੱਝ ਹੀ ਦਿਨਾਂ 'ਚ ਪੰਜਾਬ 'ਚ ਤਬਦੀਲੀ ਹੁੰਦੀ ਵਿਖਾਈ ਦੇਵੇਗੀ ਕਿਉਂਕਿ ਰਵਾਇਤੀ ਪਾਰਟੀਆਂ ਤੋਂ ਲੋਕ ਅੱਕ ਚੁੱਕੇ ਹਨ |

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement