ਹਰਿਆਣਾ 'ਚ 16 ਜਨਵਰੀ ਤੋਂ ਸ਼ੁਰੂ ਹੋਵੇਗਾ ਟੀਕਾਕਰਨ
Published : Jan 11, 2021, 12:03 am IST
Updated : Jan 11, 2021, 12:03 am IST
SHARE ARTICLE
image
image

ਹਰਿਆਣਾ 'ਚ 16 ਜਨਵਰੀ ਤੋਂ ਸ਼ੁਰੂ ਹੋਵੇਗਾ ਟੀਕਾਕਰਨ


67 ਲੱਖ ਲੋਕਾਂ ਨੂੰ ਲੱਗੇਗੀ ਕੋਰੋਨਾ ਵੈਕਸੀਨ, ਹਿਸਾਰ, ਗੁਰੂਗ੍ਰਾਮ, ਰੋਹਤਕ ਅਤੇ ਕੁਰੂਕੁਸ਼ੇਤਰ 'ਚ ਖੇਤਰੀ ਵੈਕਸੀਨ ਸੈਂਟਰ ਰਹਿਣਗੇ

ਹਰਿਆਣਾ, 10 ਜਨਵਰੀ: ਹਰਿਆਣਾ 'ਚ ਟੀਕਾਕਰਨ ਦਾ ਕੰਮ 16 ਜਨਵਰੀ ਤੋਂ ਸ਼ੁਰੂ ਕੀਤਾ ਜਾਵੇਗਾ | ਇਹ ਜਾਣਕਾਰੀ ਪ੍ਰਦੇਸ਼ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਐਤਵਾਰ ਨੂੰ ਦਿਤੀ | ਉਨ੍ਹਾਂ ਨੇ ਕਿਹਾ ਕਿ ਇਸ ਦੇ ਅਧੀਨ ਸੂਬੇ ਦੇ ਤਿੰਨ ਵਰਗਾਂ ਦੇ ਕਰੀਬ 67 ਲੱਖ ਲੋਕਾਂ ਨੂੰ ਕੋਵਿਡ-19 ਵੈਕਸੀਨ ਲਾਈ ਜਾਵੇਗੀ | 
ਵਿਜ ਨੇ ਦਸਿਆ ਕਿ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਹਰਿਆਣਾ ਸਰਕਾਰ ਸਿਹਤ ਸੇਵਾ ਕਾਮਿਆਂ, ਫ਼ਰੰਟਲਾਈਨ ਵਰਕਰ, 50 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਅਤੇ 50 ਸਾਲ ਤੋਂ ਘੱਟ ਉਮਰ ਦੇ ਸ਼ੂਗਰ, ਦਿਲ ਦੀ ਬੀਮਾਰੀ ਵਰਗੇ ਗੰਭੀਰ ਰੋਗਾਂ ਨਾਲ ਪੀੜਤ ਲੋਕਾਂ ਨੂੰ ਕੋਰੋਨਾ ਵੈਕਸੀਨ ਦਾ ਟੀਕਾ ਲਾਇਆ ਜਾਵੇਗਾ | ਸਿਹਤ ਮੰਤਰੀ ਨੇ ਦਸਿਆ ਕਿ 16 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕਰਨਗੇ |
ਇਸ ਦੌਰਾਨ ਹੈਲਥ ਵਰਕਰ ਨੂੰ ਵੈਕਸੀਨੇਸ਼ਨ ਲਈ ਹਰਿਆਣਾ 'ਚ 107 ਸੈਸ਼ਨ ਸਾਈਟ ਰਹਿਣਗੀਆਂ, ਜਿਨ੍ਹਾਂ ਨੂੰ ਬਾਅਦ 'ਚ ਵਧਾ ਕੇ 700 ਕੀਤਾ ਜਾਵੇਗਾ | ਇਨ੍ਹਾਂ ਸਾਈਟਸ 'ਤੇ ਪ੍ਰਦੇਸ਼ ਦੇ ਕਰੀਬ 2 ਲੱਖ ਹੈਲਥ ਵਰਕਰਾਂ ਨੂੰ ਕੋਰੋਨਾ ਵੈਕਸੀਨ ਦਾ ਟੀਕਾਕਰਣ ਹੋਵੇਗਾ | 
ਵਿਜ ਨੇ ਦਸਿਆ ਕਿ ਪ੍ਰਦੇਸ਼ 'ਚ ਕੋਲਡ ਚੈਨ ਨੂੰ ਕਾਇਮ ਰੱਖਣ ਦੀ ਉੱਚਿਤ ਵਿਵਸਥਾ ਹੈ | ਕੋਵਿਡ-19 ਦੀ ਵੈਕਸੀਨ ਨੂੰ ਜਨ-ਜਨ ਤਕ ਪਹੁੰਚਾਉਣ ਲਈ ਹਰਿਆਣਾ ਦੇ ਕੁਰੂਕੁਸ਼ੇਤਰ 'ਚ ਇਕ ਰਾਜ ਪਧਰੀ ਵੈਕਸੀਨ ਸਟੋਰ ਬਣਾਇਆ ਗਿਆ ਹੈ | ਇਸ ਤੋਂ ਇਲਾਵਾ ਹਿਸਾਰ, ਗੁਰੂਗ੍ਰਾਮ, ਰੋਹਤਕ ਅਤੇ ਕੁਰੂਕੁਸ਼ੇਤਰ 'ਚ ਖੇਤਰੀ ਵੈਕਸੀਨ ਸੈਂਟਰ ਰਹਿਣਗੇ | ਸੂਬੇ ਦੇ ਸਾਰੇ 2imageimage2 ਜ਼ਿਲਿ੍ਹਆਂ 'ਚ ਵੈਕਸੀਨ ਸਟੋਰ ਹੋਣਗੇ ਅਤੇ ਸਿਹਤ ਕੇਂਦਰ ਪੱਧਰ ਤਕ 659 ਕੋਲਡ ਚੈਨ ਪੁਆਇੰਟ ਬਣਾਏ ਗਏ ਹਨ | ਹਰਿਆਣਾ ਦੇ ਸਾਰੇ ਜ਼ਿਲਿ੍ਹਆਂ 'ਚ 22 ਇੰਸੁਲੇਟੇਡ ਵੈਕਸੀਨ ਵੈਨ ਉਪਲਬਧ ਰਹਿਣਗੀਆਂ ਅਤੇ ਕੋਵਿਡ-19 ਲਈ ਮਾਈਕ੍ਰੋ ਯੋਜਨਾ ਤਿਆਰ ਕੀਤੀ ਹੈ, ਜੋ ਕਿ ਸਾਰੇ ਜ਼ਿਲਿਆਂ 'ਚ ਸ਼ੁਰੂ ਕਰ ਦਿਤੀ ਗਈ ਹੈ |              (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement