''ਨਫ਼ਾ ਨੁਕਸਾਨ ਦੇਖਣਾ 'ਆਪ' ਦੇ ਸੀ.ਏ. ਦਾ ਕੰਮ, ਪੰਜਾਬ ਦੇ ਸੀ.ਐਮ. ਦਾ ਨਹੀਂ''
Published : Jan 11, 2021, 12:18 am IST
Updated : Jan 11, 2021, 12:18 am IST
SHARE ARTICLE
image
image

''ਨਫ਼ਾ ਨੁਕਸਾਨ ਦੇਖਣਾ 'ਆਪ' ਦੇ ਸੀ.ਏ. ਦਾ ਕੰਮ, ਪੰਜਾਬ ਦੇ ਸੀ.ਐਮ. ਦਾ ਨਹੀਂ''

ਚੰਡੀਗੜ੍ਹ, 10 ਜਨਵਰੀ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਦੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ 'ਆਪ' ਆਗੂ ਰਾਘਵ ਚੱਢਾ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁਧ ਕੀਤੀ ਦੂਸ਼ਣਬਾਜ਼ੀ ਨੂੰ ਸਿਰੇ ਤੋਂ ਖ਼ਾਰਜ ਕਰਦਿਆਂ ਕਿਹਾ ਕਿ ਸਮੁੱਚੀ ਆਮ ਆਦਮੀ ਪਾਰਟੀ ਨੂੰ ਝੂਠ ਬੋਲਣ ਅਤੇ ਲੋਕਾਂ ਨੂੰ ਗੰੁਮਰਾਹ ਕਰਨ ਦੀ ਆਦਤ ਪੈ ਗਈ ਹੈ | ਉਨਾਂ ਕਿਹਾ, ''ਨਫ਼ਾ ਨੁਕਸਾਨ ਦੇਖਣਾ 'ਆਪ' ਦੇ ਸੀ.ਏ. (ਚਾਰਟਡ ਅਕਾਊਾਟੈਂਟ) ਦਾ ਕੰਮ ਹੈ, ਪੰਜਾਬ ਦੇ ਸੀ.ਐਮ. (ਮੁੱਖ ਮੰਤਰੀ) ਦਾ ਨਹੀਂ |''

ਸਿੰਗਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਹਰ ਆਗੂ ਦੀ ਇਹੋ ਮਾਨਸਿਕਤਾ ਹੈ ਕਿ ਵਾਰ-ਵਾਰ ਝੂਠ ਬੋਲਣ ਨਾਲ ਲੋਕਾਂ ਨੂੰ ਗੱਲ ਸੱਚ ਲੱਗਣ ਲੱਗ ਜਾਂਦੀ ਹੈ, ਇਸੇ ਲਈ ਇਸ ਕਲਾ ਵਿਚ ਮੁਹਾਰਤ ਹਾਸਲ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੇ ਨਕਸ਼ੇ ਕਦਮਾਂ ਉਤੇ ਰਾਘਵ ਚੱਢਾ ਚੱਲ ਰਿਹਾ ਹੈ | ਉਨ੍ਹਾਂ ਕਿਹਾ ਕਿ ਇਹ ਪਾਰਟੀ ਝੂਠ ਬੋਲਣ ਦੀ ਫ਼ੈਕਟਰੀ ਹੈ ਜਿੱਥੋਂ ਨਿੱਤ ਨਵਾਂ ਝੂਠ ਤਿਆਰ ਕਰ ਕੇ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਉਪਰ ਪੰਜਾਬ ਦਾ ਇਕ ਛੋਟਾ ਬੱਚਾ ਵੀ ਹੁਣ ਯਕੀਨ ਨਹੀਂ ਕਰਦਾ |
ਕਾਂਗਰਸੀ ਮੰਤਰੀ ਨੇ ਰਾਘਵ ਚੱਢਾ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਜਿੰਨੀ ਉਸ ਦੀ ਉਮਰ ਹੈ, ਉਸ ਤੋਂ ਕਿਤੇ ਵੱਧ ਮੁੱਖ ਮੰਤਰੀ ਦਾ ਸਿਆਸੀ ਜੀਵਨ ਹੈ | ਭਾਰਤੀ ਸੈਨਾ ਵਿਚ ਨਿਭਾਈਆਂ ਸੇਵਾਵਾਂ ਨੂੰ ਜੋੜ ਕੇ ਦੇਖਿਆ ਜਾਵੇ ਤਾਂ ਮੁੱਖ ਮੰਤਰੀ ਦਾ ਤਜ਼ਰਬਾ ਆਪ ਆਗੂ ਦੇ ਜੀਵਨ ਤੋਂ ਦੋਗੁਣਾ ਹੈ | ਉਨ੍ਹਾਂ ਕਿਹਾ ਕਿ ਰਾਘਵ ਚੱਢਾ ਨੂੰ ਬਿਆਨ ਦੇਣ ਤੋਂ ਪਹਿਲਾਂ ਘੱਟੋ-ਘੱਟ ਪਿਛੋਕੜ ਦੇਖ ਲੈਣਾ ਚਾਹੀਦਾ ਸੀ ਕਿਉਾਕਿ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਲੋਕਾਂ ਖ਼ਾਤਰ ਕਿਤੇ ਅਪਣਾ ਨਿਜੀ ਨਫ਼ਾ ਨੁਕਸਾਨ ਨਹੀਂ ਦੇਖਿਆ, ਇਥੋਂ ਤਕ ਕਿ ਅਪਣੀ ਪਾਰਟੀ ਦੀ ਪ੍ਰਵਾਹ ਨਹੀਂ ਕੀਤੀ | ਚਾਰਟਡ ਅਕਾਊਾਟੈਂਟ ਰਾਘਵ ਚੱਢਾ ਹੀ ਨਫ਼ਾ ਨੁਕਸਾਨ ਦੇਖਦਾ ਹੋਵੇਗਾ |
ਉਨ੍ਹਾਂ ਕਿਹਾ ਕਿ ਜੇ ਰਾਘਵ ਚੱਢਾ ਨੂੰ ਪੰਜਾਬ ਦਾ ਇੰਚਾਰਜ ਲਾਇਆ ਹੀ ਹੈ ਤਾਂ ਉਹ ਉਨ੍ਹਾਂ ਦੀ ਜਾਣਕਾਰੀ ਲਈ ਦਸ ਦੇਣਾ ਚਾਹੁੰਦੇ ਹਨ ਕਿ ਪੰਜਾਬ ਦੀ ਕਿਸਾਨੀ ਅਤੇ ਸੂਬੇ ਵਾਸਤੇ ਕੈਪਟਨ ਅਮਰਿੰਦਰ ਸਿੰਘ ਨੇ ਅਪਣੇ ਪਿਛਲੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਅਪਣੀ ਹਾਈ ਕਮਾਨ ਅਤੇ ਗੁਆਂਢੀ ਸੂਬੇ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਦੀ ਪ੍ਰਵਾਹ ਨਾ ਕਰਦਿਆਂ ਪਾਣੀਆਂ ਦਾ ਸਮਝੌਤਾ ਰੱਦ ਕਰ ਦਿਤਾ ਸੀ | ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਬਾਦਲਾਂ ਵਲੋਂ ਦਰਜ ਕੇਸਾਂ ਦੀ ਕਿਤੇ ਪ੍ਰਵਾਹ ਨਹੀਂ ਕੀਤੀ | ਇਥੋਂ ਤਕ ਕਿ ਕਿਤੇ ਅਹੁਦੇ ਦਾ ਲਾਲਚ ਨਹੀਂ ਕੀਤਾ ਅਤੇ ਸੂਬੇ ਦੇ ਹਿੱਤਾਂ ਲਈ ਅਸਤੀਫ਼ਾ ਦੇਣ ਤੋਂ ਵੀ ਪਿੱਛੇ ਨਹੀਂ ਹਟੇ |

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement