ਲੁਧਿਆਣਾ ਜੇਲ 'ਚ ਹੰਗਾਮਾ, ਹਵਾਲਾਤੀ ਆਪਸ 'ਚ ਭਿੜੇ, ਤਿੰਨ ਦੇ ਸਿਰ 'ਚ ਲੱਗੀਆਂ ਸੱਟਾਂ
Published : Dec 10, 2022, 12:04 am IST
Updated : Dec 10, 2022, 12:04 am IST
SHARE ARTICLE
image
image

ਲੁਧਿਆਣਾ ਜੇਲ 'ਚ ਹੰਗਾਮਾ, ਹਵਾਲਾਤੀ ਆਪਸ 'ਚ ਭਿੜੇ, ਤਿੰਨ ਦੇ ਸਿਰ 'ਚ ਲੱਗੀਆਂ ਸੱਟਾਂ

ਲੁਧਿਆਣਾ, 9 ਦਸੰਬਰ (ਗਿੱਲ): ਜੇਲ੍ਹ ਨਿਯਮਾਂ ਨੂੰ  ਨਜ਼ਰਅੰਦਾਜ਼ ਕਰਦੇ ਹੋਏ ਅੱਧਾ ਦਰਜਨ ਤੋਂ ਵੱਧ ਹਵਾਲਾਤੀ ਆਪਸ 'ਚ ਭਿੱੜ ਗਏ | ਬੰਦਿਆਂ ਨੇ ਖੂਬ ਹੰਗਾਮਾ ਕੀਤਾ ਤੇ ਇੱਕ ਦੂਜੇ ਦੇ ਸੱਟਾਂ ਮਾਰੀਆਂ | ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਸਹਾਇਕ ਸੁਪਰਡੈਂਟ ਸੂਰਜ ਮੱਲ ਦੀ ਸ਼ਿਕਾਇਤ ਉਪਰ ਹਵਾਲਾਤੀ ਦਰਪਣ ਸਿੰਗਲਾ, ਰੋਬਿਨ,ਰੋਮਿਸ ਕੁਮਾਰ ਉਰਫ ਰੋਮੀ ਅਤੇ ਅਰਜੁਨ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਕੇਸ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ | ਸਹਾਇਕ ਸੁਪਰਡੈਂਟ ਸੂਰਜ ਮੱਲ ਦੇ ਮੁਤਾਬਕ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਨੇ ਹਵਾਲਾਤੀ ਦੀਪਕ ਧਾਲੀਵਾਲ ,ਰੋਹਿਤ ਟਾਂਕ ਉਰਫ ਬੇਟਾ ,ਅਨੀਕੇਤ ਬੈਂਸ ਉਰਫ ਕਾਕੂ, ਸ਼ਿਵਾ ਭੱਟੀ, ਅੰਕੁਸ਼ ਕੁਮਾਰ ਉਰਫ ਜੱਟ ਨਾਲ ਲੜਾਈ ਝਗੜਾ ਕੀਤਾ | ਹਵਾਲਾਤੀ ਅੰਕੁਸ਼ ਕੁਮਾਰ ਉਰਫ ਜੱਟ, ਦੀਪਕ ਧਾਲੀਵਾਲ, ਰੋਹਿਤ ਟਾਂਕ ਅਤੇ ਦਰਪਣ ਸਿੰਗਲਾ ਦੇ ਸਿਰ 'ਚ ਸੱਟਾਂ ਲੱਗੀਆਂ ਜਿਨ੍ਹਾਂ ਨੂੰ  ਜੇਲ੍ਹ ਦੇ ਹਸਪਤਾਲ ਲਿਆਂਦਾ ਗਿਆ | ਜ਼ਿਆਦਾ ਫੱਟੜ ਹੋਏ ਹਵਾਲਾਤੀ ਅੰਕੁਸ਼ ਕੁਮਾਰ ਉਰਫ ਜੱਟ ਨੂੰ  ਸਿਵਲ ਹਸਪਤਾਲ ਲੁਧਿਆਣਾ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ | ਇਸ ਮਾਮਲੇ 'ਚ ਜਾਂਚ ਅਧਿਕਾਰੀ ਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਸਹਾਇਕ ਸੁਪਰਡੈਂਟ ਸੂਰਜ ਮੱਲ ਦੀ ਸ਼ਿਕਾਇਤ ਤੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ | ਹਮਲਾ ਕਰਨ ਵਾਲੇ ਹਵਾਲਾਤੀਆਂ ਨੇ ਅਜਿਹਾ ਕਰਕੇ ਜੇਲ੍ਹ ਨਿਯਮਾਂ ਦੀ ਉਲੰਘਣਾ ਕੀਤੀ ਹੈ |
ਫੋਟੋ : ਲੁਧਿਆਣਾ ਡੀ

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement