ਬਾਦਲ ਪਰਵਾਰ ਨੇ ਅਪਣੀਆਂ ਗ਼ਲਤੀਆਂ ਅਕਾਲੀ ਦਲ ਸਿਰ ਮੜ੍ਹੀਆਂ : ਬ੍ਰਹਮਪੁਰਾ
Published : Dec 10, 2018, 12:25 pm IST
Updated : Dec 10, 2018, 12:25 pm IST
SHARE ARTICLE
Ranjit Singh Brahmpura
Ranjit Singh Brahmpura

ਟਕਸਾਲੀ ਅਕਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਅਪਣੀਆਂ ਗ਼ਲਤੀਆਂ ਨੂੰ ਸਮੁੱਚੇ ਅਕਾਲੀ ਦਲ ਸਿਰ ਮੜ੍ਹ.......

ਬਰਨਾਲਾ  : ਟਕਸਾਲੀ ਅਕਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਅਪਣੀਆਂ ਗ਼ਲਤੀਆਂ ਨੂੰ ਸਮੁੱਚੇ ਅਕਾਲੀ ਦਲ ਸਿਰ ਮੜ੍ਹ ਦਿਤਾ ਹੈ। ਬਾਦਲ ਪਰਵਾਰ ਅਪਣੀਆਂ ਗ਼ਲਤੀਆਂ ਨੂੰ ਆਪ ਹੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋ ਕੇ ਬਖ਼ਸ਼ਾਉਂਦਾ ਤਾਂ ਸ਼ਾਇਦ ਬਖ਼ਸ਼ਣਹਾਰ ਉਸ ਨੂੰ ਬਖ਼ਸ਼ ਦਿੰਦਾ। ਉਨ੍ਹਾਂ ਕਿਹਾ ਕਿ ਜੇ ਬਾਦਲ ਪਰਵਾਰ ਨੇ ਮੁਆਫ਼ੀ ਮੰਗਣੀ ਸੀ ਤਾਂ ਨਿਮਾਣੇ ਸਿੱਖ ਵਾਂਗ ਉਥੇ ਜਾਂਦਾ। ਅੱਜ ਤਕ ਕਦੇ ਵੀ ਨਹੀਂ ਹੋਇਆ ਕਿ ਅਕਾਲ ਤਖ਼ਤ ਸਾਹਿਬ 'ਤੇ ਕੋਈ ਮੁਆਫ਼ੀ ਮੰਗਣ ਆਇਆ ਹੋਵੇ ਤੇ ਪੂਰਾ ਲਾਮ ਲਸ਼ਕਰ ਨਾਲ ਲੈ ਕੇ ਆਇਆ ਹੋਵੇ। 

ਉਨ੍ਹਾਂ ਕਿਹਾ ਕਿ ਬਾਦਲ ਪਰਵਾਰ ਬੇਅਦਬੀ ਅਤੇ ਗੋਲੀ ਕਾਂਡ ਦੀ ਤਾਂ ਕੋਈ ਗੱਲ ਹੀ ਨਹੀਂ ਕਰ ਰਿਹਾ, ਉਹ ਤਾਂ ਅਕਾਲੀ ਸਰਕਾਰ ਵਲੋਂ 10 ਸਾਲਾਂ ਦੇ ਰਾਜ ਦੌਰਾਨ ਹੋਈ ਗ਼ਲਤੀ ਨੂੰ ਬਖ਼ਸ਼ਾ ਰਿਹਾ ਹੈ ਜਿਸ ਤੋਂ ਸਾਫ਼ ਸਿੱਧ ਹੁੰਦਾ ਹੈ ਕਿ ਬਾਦਲ ਪਰਵਾਰ ਅਸਲੀ ਅਰਥਾਂ ਵਿਚ ਅਪਣੀ ਗ਼ਲਤੀ ਮੰਨ ਹੀ ਨਹੀਂ ਰਿਹਾ। ਉਨ੍ਹਾਂ ਇਹ ਵੀ ਕਿਹਾ, 'ਮੇਰੀ ਅਕਾਲੀ ਦਲ 'ਚ ਵਾਪਸੀ ਨਹੀਂ ਹੋਵੇਗੀ, 16 ਦਸੰਬਰ ਨੂੰ ਖੰਡੇ ਨਾਲ ਖੰਡਾ ਖੜਕਾ ਕੇ ਨਵਾਂ ਐਲਾਨ ਕੀਤਾ ਜਾ ਸਕਦਾ ਹੈ।' 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement