ਕਰਤਾਰਪੁਰ ਤੋਂ 55 ਕਿਲੋ ਅਫ਼ੀਮ ਬਰਾਮਦ,
Published : Nov 10, 2021, 12:32 am IST
Updated : Nov 10, 2021, 12:32 am IST
SHARE ARTICLE
image
image

ਕਰਤਾਰਪੁਰ ਤੋਂ 55 ਕਿਲੋ ਅਫ਼ੀਮ ਬਰਾਮਦ,

ਆਦਮਪੁਰ/ਜਲੰਧਰ, 9 ਨਵੰਬਰ (ਕਰਮਵੀਰ ਸਿੰਘ, ਸੀਤਲ ਚੰਦਰ) : ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ’ਚ ਹੋਰ ਤੇਜੀ ਲਿਆਉਂਦਿਆਂ, ਪੰਜਾਬ ਪੁਲਿਸ ਵਲੋਂ ਨੇੜਲੇ ਕਸਬੇ ਕਰਤਾਰਪੁਰ ਵਿਖੇ ਵਿਸ਼ੇਸ਼ ਚੈਕਿੰਗ ਦੌਰਾਨ 55 ਕਿਲੋ ਅਫੀਮ ਸਮੇਤ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਗਿਆ। ਕਾਬੂ ਕੀਤੇ ਤਸਕਰ ਦੀ ਪਛਾਣ ਯੁੱਧਵੀਰ ਸਿੰਘ ਉਰਫ ਯੋਧਾ ਵਾਸੀ ਪਿੰਡ ਦੇਵੀਦਾਸਪੁਰ, ਜੰਡਿਆਲਾ ਗੁਰੂ ਅੰਮ੍ਰਿਤਸਰ ਵਜੋਂ ਹੋਈ ਹੈ। ਜੋ ਕਿ ਭਗੌੜਾ ਸੀ ਅਤੇ ਐਨ.ਡੀ.ਪੀ.ਐਸ ਦੇ ਵੱਖ-ਵੱਖ ਮਾਮਲਿਆਂ ’ਚ ਲੋੜੀਂਦਾ ਸੀ। ਪੁਲਿਸ ਨੇ ਦੋਸ਼ੀ ਕੋਲੋਂ ਯੂ.ਪੀ 14 ਈ.ਯੂ 8399 ਵਾਲੀ ਇੱਕ ਟੋਇਟਾ ਅਰਬਨ ਕਰੂਜਰ ਕਾਰ ਵੀ ਬਰਾਮਦ ਕੀਤੀ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਜੀ.ਪੀ ਪੰਜਾਬ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਦੱਸਿਆ ਕਿ ਜਲੰਧਰ ਦਿਹਾਤੀ ਪੁਲਿਸ ਦੇ ਸੀ.ਆਈ.ਏ. ਵਿੰਗ ਵੱਲੋਂ ਕਰਤਾਰਪੁਰ-ਕਿਸ਼ਨਪੁਰਾ ਰੋਡ ‘ਤੇ ਨਾਕਾ ਲਗਾਇਆ ਸੀ ਅਤੇ ਪੁਲੀਸ ਵੱਲੋਂ ਅਰਬਨ ਕਰੂਜਰ ਕਾਰ ਨੂੰ ਰੋਕਿਆ ਅਤੇ 55 ਕਿਲੋ ਅਫੀਮ ਬਰਾਮਦ ਕੀਤੀ। ਉਨ੍ਹਾਂ ਦਸਿਆ ਕਿ ਹਾਲਾਂਕਿ ਯੁੱਧਵੀਰ ਦਾ ਸਾਥੀ ਪਲਵਿੰਦਰ ਸਿੰਘ ਉਰਫ ਸੰਨੀ ਵਾਸੀ ਅੰਮ੍ਰਿਤਸਰ ਮੌਕੇ ’ਤੋਂ ਫ਼ਰਾਰ ਹੋਣ ’ਚ ਕਾਮਯਾਬ ਹੋ ਗਿਆ। ਉਨ੍ਹਾਂ ਦਸਿਆ ਕਿ ਯੁੱਧਵੀਰ ਨੇ ਖੁਲਾਸਾ ਕੀਤਾ ਕਿ ਉਸ ਨੂੰ ਇਹ ਖੇਪ ਪੇਸ਼ੇਵਰ ਨਸ਼ਾ ਤਸਕਰ ਨਵਪ੍ਰੀਤ ਸਿੰਘ ਉਰਫ ਨਵ ਵਾਸੀ ਪਿੰਡ ਵਜੀਰ ਭੁੱਲਰ (ਬਿਆਸ) ਜੋ ਕਿ ਮੌਜੂਦਾ ਸਮੇਂ ਦੌਰਾਨ ਵਿਦੇਸ਼ ’ਚ ਰਹਿ ਰਹੇ ਰਾਹੀਂ ਪ੍ਰਾਪਤ ਹੋਈ। ਯੁੱਧਵੀਰ ਨੇ ਕਬੂਲਿਆ ਕਿ ਨਵ ਵਿਦੇਸ਼ ‘ਚ ਬੈਠ ਕੇ ਆਪਣੇ ਸਾਥੀਆਂ ਰਾਹੀਂ ਪੰਜਾਬ ‘ਚ ਅਫੀਮ ਅਤੇ ਹੈਰੋਇਨ ਦੀ ਵੱਡੇ ਪੱਧਰ ‘ਤੇ ਸਪਲਾਈ ਕਰਦਾ ਹੈ। 
ਜ਼ਿਕਰਯੋਗ ਹੈ ਕਿ ਨਵ ਉੱਤੇ ਐਨ.ਡੀ.ਪੀ.ਐਸ ਐਕਟ ਤਹਿਤ ਵੱਖ-ਵੱਖ ਅਪਰਾਧਿਕ ਮਾਮਲੇ ਆਇਦ ਹਨ ਅਤੇ ਉਹ ਫਿਲੌਰ ਦੇ ਚਿੰਟੂ ਕਤਲ ਕੇਸ ’ਚ ਵੀ ਲੋੜੀਂਦਾ ਹੈ। ਹਾਲ ਹੀ ’ਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਬਰਾਮਦ ਕੀਤੀ ਗਈ 300 ਕਿਲੋ ਹੈਰੋਇਨ ਦੀ ਖੇਪ ’ਚ ਨਵ ਦਾ ਨਾਂ ਵੀ ਸਾਹਮਣੇ ਆਇਆ ਸੀ। ਇਸ ਮਾਮਲੇ ਸਬੰਧੀ ਐਫ.ਆਈ.ਆਰ 11 ਨਵੰਬਰ, ਨੂੰ ਥਾਣਾ ਕਰਤਾਰਪੁਰ ਵਿਖੇ ਐਨ.ਡੀ.ਪੀ.ਐਸ ਐਕਟ ਦੀ ਧਾਰਾ ਤਹਿਤ ਦਰਜ ਕੀਤਾ ਗਿਆ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement