ਖ਼ਬਰਾਂ |

ਤਾਜ਼ਾ |

10.29 ਲੱਖ ਦਾ ਜੁਰਮਾਨਾ ਵੀ ਬੇਅਸਰ! ਲੁਧਿਆਣਾ ਦੀ ਸਬਜ਼ੀ ਮੰਡੀ 'ਚ ਮੁੜ ਵਾਤਾਵਰਨ ਨਿਯਮਾਂ ਦੀ ਉਲੰਘਣਾ ਦੇ ਦੋਸ਼
Published : Oct 10, 2026, 12:22 pm IST
Updated : Oct 10, 2026, 12:22 pm IST
SHARE ARTICLE
Even a fine of 10.29 lakh proves Allegations fresh violations of environmental norms at Ludhiana's vegetable market.
Even a fine of 10.29 lakh proves Allegations fresh violations of environmental norms at Ludhiana's vegetable market.

ਕੰਪੈਕਟਰਾਂ 'ਚ ਕੂੜਾ ਦਬਾਉਣ ਮਗਰੋਂ ਦੂਸ਼ਿਤ ਪਾਣੀ ਖੁੱਲ੍ਹੇ ਪਲਾਟਾਂ 'ਚ ਸੁੱਟਣ ਦੇ ਦੋਸ਼ | ਰੋਜ਼ਾਨਾ 20 ਟਨ ਕੂੜੇ ਦੇ ਨਿਪਟਾਰੇ ਦੇ ਠੇਕੇ 'ਤੇ ਵੀ ਉੱਠੇ ਸਵਾਲ

ਲੁਧਿਆਣਾ: ਜ਼ਿਲ੍ਹਾ ਮੰਡੀ ਬੋਰਡ ਅਧੀਨ ਆਉਂਦੀ ਲੁਧਿਆਣਾ ਦੀ ਸਬਜ਼ੀ ਮੰਡੀ ਵਿੱਚ ਕੂੜੇ ਦੇ ਪ੍ਰਬੰਧਨ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਸਾਲ 2025 ਵਿੱਚ ਵਾਤਾਵਰਨ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵਿੱਚ ਮਾਰਕੀਟ ਕਮੇਟੀ ’ਤੇ 10 ਲੱਖ 29 ਹਜ਼ਾਰ ਰੁਪਏ ਦਾ ਵਾਤਾਵਰਨ ਮੁਆਵਜ਼ਾ ਲਗਾਇਆ ਗਿਆ ਸੀ। ਇਸ ਦੇ ਬਾਵਜੂਦ ਮੰਡੀ ਵਿੱਚ ਸਫ਼ਾਈ ਅਤੇ ਕੂੜੇ ਦੇ ਨਿਪਟਾਰੇ ਦੀ ਵਿਵਸਥਾ ਨੂੰ ਲੈ ਕੇ ਮੁੜ ਸਵਾਲ ਉੱਠ ਰਹੇ ਹਨ।

ਰੋਜ਼ਾਨਾ ਸਪੋਕਸਮੈਨ ਦੇ ਪੱਤਰ ਪ੍ਰੇਰਕ ਵੱਲੋਂ ਮੰਡੀ ਦੇ ਦੌਰੇ ਦੌਰਾਨ ਵੱਖ-ਵੱਖ ਥਾਵਾਂ ’ਤੇ ਖ਼ਰਾਬ ਸਬਜ਼ੀਆਂ, ਫਲਾਂ, ਨਾਰੀਅਲ ਅਤੇ ਹੋਰ ਕੂੜੇ ਦੇ ਢੇਰ ਦੇਖਣ ਨੂੰ ਮਿਲੇ। ਇਸ ਤੋਂ ਇਲਾਵਾ ਕੰਪੈਕਟਰਾਂ ਵਿੱਚ ਗਿੱਲੇ ਕੂੜੇ ਨੂੰ ਦਬਾਉਣ ਤੋਂ ਬਾਅਦ ਨਿਕਲਣ ਵਾਲੇ ਦੂਸ਼ਿਤ ਤਰਲ ਨੂੰ ਕਥਿਤ ਤੌਰ ’ਤੇ ਨਾਲ ਲੱਗਦੇ ਖਾਲੀ ਪਲਾਟਾਂ ਵਿੱਚ ਬਿਨਾਂ ਟਰੀਟਮੈਂਟ ਦੇ ਛੱਡੇ ਜਾਣ ਦੇ ਦੋਸ਼ ਵੀ ਸਾਹਮਣੇ ਆਏ ਹਨ।

ਕੰਪੈਕਟਰਾਂ ’ਚੋਂ ਨਿਕਲਣ ਵਾਲੇ ਦੂਸ਼ਿਤ ਪਾਣੀ ਦੇ ਨਿਪਟਾਰੇ ’ਤੇ ਸਵਾਲ

ਮੰਡੀ ਵਿੱਚ ਰੋਜ਼ਾਨਾ ਵੱਡੀ ਮਾਤਰਾ ਵਿੱਚ ਸਬਜ਼ੀਆਂ ਅਤੇ ਫਲਾਂ ਦਾ ਕੂੜਾ ਪੈਦਾ ਹੁੰਦਾ ਹੈ। ਮਿਲੀ ਜਾਣਕਾਰੀ ਅਨੁਸਾਰ ਮੰਡੀ ਦੀ ਸਫ਼ਾਈ ਅਤੇ ਰੋਜ਼ਾਨਾ ਲਗਭਗ 20 ਟਨ ਕੂੜੇ ਦੇ ਨਿਪਟਾਰੇ ਦਾ ਠੇਕਾ ਭਗਵਤੀ ਟਰੇਡਰ ਕੋਲ ਹੈ।ਇਕੱਠੇ ਕੀਤੇ ਕੂੜੇ ਨੂੰ ਮੰਡੀ ਅੰਦਰ ਕੰਪੈਕਟਰਾਂ ਰਾਹੀਂ ਦਬਾਇਆ ਜਾਂਦਾ ਹੈ ਅਤੇ ਇਸ ਤੋਂ ਬਾਅਦ ਤਾਜਪੁਰ ਰੋਡ ਸਥਿਤ ਠੋਸ ਰਹਿੰਦ-ਖੂੰਹਦ ਨਿਪਟਾਰਾ ਪਲਾਂਟ ਵਿੱਚ ਲਿਜਾਇਆ ਜਾਂਦਾ ਹੈ।

ਹਾਲਾਂਕਿ, ਗਿੱਲੇ ਜੈਵਿਕ ਕੂੜੇ ਨੂੰ ਕੰਪੈਕਟਰਾਂ ਵਿੱਚ ਦਬਾਉਣ ਦੌਰਾਨ ਨਿਕਲਣ ਵਾਲੇ ਦੂਸ਼ਿਤ ਤਰਲ ਦੀ ਸੰਭਾਲ ਅਤੇ ਨਿਪਟਾਰੇ ਨੂੰ ਲੈ ਕੇ ਸਵਾਲ ਉੱਠ ਰਹੇ ਹਨ। ਦੋਸ਼ ਹਨ ਕਿ ਇਸ ਤਰਲ ਨੂੰ ਬਿਨਾਂ ਟਰੀਟਮੈਂਟ ਦੇ ਨੇੜਲੇ ਖਾਲੀ ਪਲਾਟਾਂ ਵਿੱਚ ਛੱਡਿਆ ਜਾ ਰਿਹਾ ਹੈ। ਜੇਕਰ ਜਾਂਚ ਦੌਰਾਨ ਇਹ ਦੋਸ਼ ਸਹੀ ਪਾਏ ਜਾਂਦੇ ਹਨ, ਤਾਂ ਇਸ ਨਾਲ ਵਾਤਾਵਰਨ ਅਤੇ ਨੇੜਲੇ ਰਿਹਾਇਸ਼ੀ ਇਲਾਕਿਆਂ ਦੀ ਸਫ਼ਾਈ ’ਤੇ ਪੈਣ ਵਾਲੇ ਸੰਭਾਵੀ ਪ੍ਰਭਾਵਾਂ ਦੀ ਜਾਂਚ ਵੀ ਅਹਿਮ ਹੋਵੇਗੀ।

ਸਬੰਧਤ ਵਿਭਾਗਾਂ ਵੱਲੋਂ ਇਹ ਪਤਾ ਲਗਾਉਣਾ ਜ਼ਰੂਰੀ ਹੋਵੇਗਾ ਕਿ ਦੂਸ਼ਿਤ ਤਰਲ ਦੇ ਢੁੱਕਵੇਂ ਨਿਪਟਾਰੇ ਲਈ ਕੀ ਪ੍ਰਬੰਧ ਹਨ ਅਤੇ ਜੇਕਰ ਨਿਯਮਾਂ ਦੀ ਉਲੰਘਣਾ ਹੋ ਰਹੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਕਿਸ ਦੀ ਬਣਦੀ ਹੈ।

ਪੀਪੀਸੀਬੀ ਵੱਲੋਂ ਜਾਂਚ ਮਗਰੋਂ ਸਖ਼ਤ ਕਾਰਵਾਈ ਦਾ ਭਰੋਸਾ

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਰੀਜਨਲ ਦਫ਼ਤਰ-3 ਵਿੱਚ ਤਾਇਨਾਤ ਐਸਡੀਓ ਲਵਿੰਦਰ ਮਾਨ ਨੇ ਦੱਸਿਆ ਕਿ ਸਾਲ 2025 ਵਿੱਚ ਸਬਜ਼ੀ ਮੰਡੀ ਵਿੱਚ ਕੂੜੇ ਦੇ ਰੱਖ-ਰਖਾਅ ਅਤੇ ਪ੍ਰਬੰਧਨ ਸਬੰਧੀ ਵਾਤਾਵਰਨ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵਿੱਚ ਮਾਰਕੀਟ ਕਮੇਟੀ ’ਤੇ 10 ਲੱਖ 29 ਹਜ਼ਾਰ ਰੁਪਏ ਦਾ ਵਾਤਾਵਰਨ ਮੁਆਵਜ਼ਾ ਲਗਾਇਆ ਗਿਆ ਸੀ।

ਉਨ੍ਹਾਂ ਕਿਹਾ ਕਿ ਹੁਣ ਮੁੜ ਕੂੜੇ ਦੇ ਨਿਪਟਾਰੇ ਅਤੇ ਕੰਪੈਕਟਰਾਂ ਵਿੱਚੋਂ ਨਿਕਲਣ ਵਾਲੇ ਦੂਸ਼ਿਤ ਪਾਣੀ ਨੂੰ ਖੁੱਲ੍ਹੇ ਪਲਾਟਾਂ ਵਿੱਚ ਛੱਡੇ ਜਾਣ ਦਾ ਮਾਮਲਾ ਗੰਭੀਰ ਹੈ। ਇਸ ਦੀ ਜਾਂਚ ਕਰਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਲਦ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਰਿਹਾਇਸ਼ੀ ਇਲਾਕੇ ਦਾ ਕੂੜਾ ਪਹਿਲਾਂ ਦਬਾਉਣ ਕਾਰਨ ਵਿਗੜੀ ਮੰਡੀ ਦੀ ਸਫ਼ਾਈ: ਚੇਅਰਮੈਨ

ਮੰਡੀ ਬੋਰਡ ਦੇ ਚੇਅਰਮੈਨ ਗੁਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਸਬਜ਼ੀ ਮੰਡੀ ਵਿੱਚ ਕੂੜੇ ਦੇ ਢੇਰਾਂ ਸਬੰਧੀ ਸ਼ਿਕਾਇਤਾਂ ਮਿਲਣ ਤੋਂ ਬਾਅਦ ਉਨ੍ਹਾਂ ਵੱਲੋਂ ਦੇਰ ਰਾਤ ਅਚਨਚੇਤ ਜਾਂਚ ਕੀਤੀ ਗਈ ਸੀ।

ਉਨ੍ਹਾਂ ਅਨੁਸਾਰ ਜਾਂਚ ਦੌਰਾਨ ਸਾਹਮਣੇ ਆਇਆ ਕਿ ਨਗਰ ਨਿਗਮ ਵੱਲੋਂ ਮੰਡੀ ਬੋਰਡ ਦੇ ਸਹਿਯੋਗ ਨਾਲ ਲਗਾਏ ਗਏ ਸੱਤ ਕੰਪੈਕਟਰਾਂ ਵਿੱਚ ਪਹਿਲਾਂ ਨੇੜਲੇ ਰਿਹਾਇਸ਼ੀ ਇਲਾਕੇ ਦਾ ਕੂੜਾ ਦਬਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਸੀ। ਇਸ ਕਾਰਨ ਸਬਜ਼ੀ ਮੰਡੀ ਦਾ ਕੂੜਾ ਇਕੱਠਾ ਹੋਣ ਦੀ ਸਮੱਸਿਆ ਪੈਦਾ ਹੋ ਰਹੀ ਸੀ।

ਚੇਅਰਮੈਨ ਨੇ ਕਿਹਾ ਕਿ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਪਹਿਲਾਂ ਸਬਜ਼ੀ ਮੰਡੀ ਵਿੱਚੋਂ ਨਿਕਲਣ ਵਾਲੇ ਕੂੜੇ ਨੂੰ ਕੰਪੈਕਟ ਕੀਤਾ ਜਾਵੇ।

ਕੰਪੈਕਟਰਾਂ ਵਿੱਚੋਂ ਨਿਕਲਣ ਵਾਲੇ ਦੂਸ਼ਿਤ ਪਾਣੀ ਨੂੰ ਖੁੱਲ੍ਹੇ ਪਲਾਟਾਂ ਵਿੱਚ ਸੁੱਟੇ ਜਾਣ ਬਾਰੇ ਉਨ੍ਹਾਂ ਕਿਹਾ ਕਿ ਇਸ ਪਾਣੀ ਦੇ ਟਰੀਟਮੈਂਟ ਲਈ ਪਲਾਂਟ ਲਗਾਉਣ ਵਾਸਤੇ ਸਬੰਧਤ ਵਿਭਾਗਾਂ ਨੂੰ ਜਲਦ ਪੱਤਰ ਲਿਖਿਆ ਜਾਵੇਗਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rajasthan Railway Track Blast Case 'ਚ ਵੱਡੀ ਗ੍ਰਿਫ਼ਤਾਰੀ! Gurdaspur ਤੋਂ 2 ਮੁੱਖ ਮੁਲਜ਼ਮ Arrest | Punjab |

15 Nov 2026 1:39 PM

? LIVE | 14 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ | Punjab News | India News | | Rozana Spokesman TV

14 Nov 2026 2:04 PM

? LIVE | 13 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ

13 Nov 2026 2:47 PM

ਆਮ ਆਦਮੀ ਪਾਰਟੀ ਦੀ ਦੂਜੀ ਲਿਸਟ ਜਲਦ! ਕਿਸ ਵਿਧਾਇਕ ਦੀ ਕੱਟੇਗੀ ਟਿਕਟ?

12 Nov 2026 1:37 PM

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡਾ ਉਛਾਲ, ਜਾਣੋ ਅੱਜ ਦੇ ਨਵੇਂ ਰੇਟ

06 Nov 2026 2:11 PM
Advertisement