ਸ਼ਿਲਾਂਗ ਵਿਚ ਸਿੱਖ ਸੰਗਠਨ ਨੇ ‘ਗ਼ੈਰ-ਕਾਨੂੰਨੀ ਵਸਨੀਕਾਂ’ ਦੇ ਸਥਾਨ ਤਬਦੀਲੀ ਦਾ ਕੀਤਾ ਵਿਰੋਧ
Published : Oct 10, 2021, 12:42 am IST
Updated : Oct 10, 2021, 12:42 am IST
SHARE ARTICLE
image
image

ਸ਼ਿਲਾਂਗ ਵਿਚ ਸਿੱਖ ਸੰਗਠਨ ਨੇ ‘ਗ਼ੈਰ-ਕਾਨੂੰਨੀ ਵਸਨੀਕਾਂ’ ਦੇ ਸਥਾਨ ਤਬਦੀਲੀ ਦਾ ਕੀਤਾ ਵਿਰੋਧ

ਆਖ਼ਰੀ ਸਾਹ ਤਕ ਲੜਨ ਦੀ ਚੁਕੀ ਸਹੁੰ

ਸ਼ਿਲਾਂਗ, 9 ਅਕਤੂਬਰ : ਮੇਘਾਲਿਆ ਮੰਤਰੀਮੰਡਲ ਵਲੋਂ ਇਥੋਂ ਦੇ ਥੇਮ ਇਵ ਮਾਵਲੌਂਗ ਖੇਤਰ ਵਿਚ ‘ਗ਼ੈਰਕਨੂੰਨੀ ਵਸਨੀਕਾਂ’ ਨੂੰ ਤਬਦੀਲ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇਣ ਦੇ ਕੁੱਝ ਦਿਨਾਂ ਬਾਅਦ, ਸ਼ਿਲਾਂਗ ’ਚ ਸਿੱਖ ਭਾਈਚਾਰੇ ਦੇ ਮੈਂਬਰਾਂ ਦੀ ਨੁਮਾਇੰਦਗੀ ਕਰਨ ਵਾਲੀ ਹਰੀਜਨ ਪੰਚਾਇਤ ਕਮੇਟੀ (ਐਚਪੀਸੀ) ਨੇ ਕਿਹਾ ਹੈ ਕਿ ਉਹ ਸਰਕਾਰ ਨੂੰ ਇਹ ਮੁਹਿੰਮ ਚਲਾਉਣ ਤੋਂ ਰੋਕਣ ਲਈ ‘‘ਪੂੁਰੀ ਕੋਸ਼ਿਸ਼’’ ਕਰੋਗੀ। ਰਾਜ ਮੰਤਰੀ ਮੰਡਲ ਨੇ ਇਹ ਫ਼ੈਸਲਾ ਇਸ ਹਫ਼ਤੇ ਦੇ ਸ਼ੁਰੂ ਵਿਚ ਉਪ ਮੁੱਖ ਮੰਤਰੀ ਪ੍ਰੇਸਟਨ ਤਿਨਸੋਂਗ ਦੀ ਅਗਵਾਈ ਵਾਲੀ ਉੱਚ ਪਧਰੀ ਕਮੇਟੀ (ਐਚਐਲਸੀ) ਦੁਆਰਾ ਕੀਤੀਆਂ ਸਿਫਾਰਸ਼ਾਂ ਦੇ ਅਧਾਰ ਤੇ ਲਿਆ।
ਐਚਪੀਸੀ ਦੇ ਸਕੱਤਰ ਗੁਰਜੀਤ ਸਿੰਘ ਨੇ ਸਨਿਚਰਵਾਰ ਨੂੰ ਪੀਟੀਆਈ ਨੂੰ ਦਸਿਆ, “ਕਈ ਸਾਲਾਂ ਤੋਂ ਪੰਜਾਬ ਲੇਨ ਇਲਾਕੇ ਦੇ ਥੇਮ ਇਵ ਮਾਵਲੌਂਗ ਵਿਚ ਰਹਿ ਰਹੇ ਸੈਂਕੜੇ ਦਲਿਤ ਸਿੱਖ ਪ੍ਰਵਾਰਾਂ ਦੇ ਹਿਤਾਂ ਦੀ ਪ੍ਰਤੀਨਿਧਤਾ ਕਰਨ ਵਾਲੀ ਐਚਪੀਸੀ ਨੇ ਉੱਚ ਪੱਧਰੀ ਕਮੇਟੀ ਦੀ ਰਿਪੋਰਟ ਨੂੰ ਰੱਦ ਕਰ ਦਿਤਾ ਹੈ।’’
ਗੁਰਜੀਤ ਸਿੰਘ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਸੰਸਥਾ ਨੇ “ਖੇਤਰ ਵਿਚ ਰਹਿਣ ਵਾਲੇ ਲੋਕਾਂ ਦੇ ਅਧਿਕਾਰਾਂ ਲਈ ਆਖ਼ਰੀ ਸਾਹ ਤਕ ਲੜਨ’’ ਦੀ ਸਹੁੰ ਖਾਧੀ ਹੈ। ਸਿੰਘ ਨੇ ਕਿਹਾ, “ਰਾਜ ਦੇ ਸੱਭ ਤੋਂ ਵੱਡੇ ਰਵਾਇਤੀ ਬਾਜ਼ਾਰ ਦੇ ਨਜ਼ਦੀਕ ਸਥਿਤ 2.5 ਏਕੜ ਕਾਲੋਨੀ ਦੀ ਜ਼ਮੀਨ ਬਹੁਤ ਸਾਰੇ ਪ੍ਰਵਾਰਾਂ ਦੀ ਜੀਵਨ ਰੇਖਾ ਵਜੋਂ ਕੰਮ ਕਰਦੀ ਹੈ, ਜਿਨ੍ਹਾਂ 
ਨੇ ਖੇਤਰ ਵਿਚ ਦੁਕਾਨਾਂ ਅਤੇ ਹੋਰ ਕਾਰੋਬਾਰ ਸਥਾਪਤ ਕੀਤੇ ਹਨ।’’ ਉਨ੍ਹਾਂ ਕਿਹਾ, “ਅਸੀਂ ਅਪਣੀ ਜ਼ਮੀਨ ਲਈ ਅਪਣੀ ਜਾਨ ਦੇ ਦੇਵਾਂਗੇ ਪਰ ਮੇਘਾਲਿਆ ਸਰਕਾਰ ਦੁਆਰਾ ਕਿਸੇ ਵੀ ਗ਼ੈਰਕਾਨੂੰਨੀ, ਅਨੈਤਿਕ ਅਤੇ ਅਨਿਆਂਪੂਰਨ ਕਾਰਵਾਈ ਨੂੰ ਨਹੀਂ ਹੋਣ ਦੇਵਾਂਗੇ।”
ਉਨ੍ਹਾਂ ਦਾਅਵਾ ਕੀਤਾ ਕਿ ਖਾਸੀ ਪਹਾੜੀ ਖੇਤਰ ਦੇ ਪ੍ਰਮੁੱਖਾਂ ਵਿਚੋਂ ਇਕ-ਹਿਮਾ ਮਾਈਲੀਮ ਦੇ ਮੁਖੀ ਦੁਆਰਾ ਪੰਜਾਬੀਆਂ ਨੂੰ ਇਹ ਜ਼ਮੀਨ ਤੋਹਫ਼ੇ ਵਜੋਂ ਭੇਂਟ ਕੀਤੀ ਗਈ ਸੀ। ਸਿੰਘ ਨੇ ਕਿਹਾ, “ਇਸ ਜ਼ਮੀਨ ਉੱਤੇ ਕਿਸੇ ਹੋਰ ਦਾ ਕੋਈ ਅਧਿਕਾਰ ਨਹੀਂ ਹੈ।’’     (ਏਜੰਸੀ)     
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement