ਹੁਣ ਖੇਤੀ ਨੀਤੀਆਂ ਨੂੰ  ਲੈ ਕੇ ਨਵਜੋਤ ਸਿੱਧੂ ਨੇ ਮੋਦੀ ਸਰਕਾਰ 'ਤੇ ਤਿੱਖੇ ਨਿਸ਼ਾਨੇ ਸਾਧੇ
Published : Sep 10, 2021, 6:55 am IST
Updated : Sep 10, 2021, 6:55 am IST
SHARE ARTICLE
image
image

ਹੁਣ ਖੇਤੀ ਨੀਤੀਆਂ ਨੂੰ  ਲੈ ਕੇ ਨਵਜੋਤ ਸਿੱਧੂ ਨੇ ਮੋਦੀ ਸਰਕਾਰ 'ਤੇ ਤਿੱਖੇ ਨਿਸ਼ਾਨੇ ਸਾਧੇ

ਕਿਹਾ, ਮੋਦੀ ਸਰਕਾਰ ਕੋਲ ਖੇਤੀ, ਕਿਸਾਨਾਂ ਤੇ ਮਜ਼ਦੂਰਾਂ ਬਾਰੇ ਅੰਕੜੇ ਨਹੀਂ ਪਰ ਵੱਡੇ ਕਾਰਪੋਰੇਟ ਮਿੱਤਰਾਂ ਬਾਰੇ ਹੈ ਪੂਰੀ ਜਾਣਕਾਰੀ

ਚੰਡੀਗੜ੍ਹ, 9 ਸਤੰਬਰ (ਗੁਰਉਪਦੇਸ਼ ਭੁੱਲਰ): ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਕੇਂਦਰ ਸਰਕਾਰ ਵਲੋਂ ਕਣਕ ਦੀ ਐਮ.ਐਸ.ਪੀ. ਵਿਚ 40 ਰੁਪਏ ਦੇ ਵਾਧੇ ਉਪਰ ਪ੍ਰਤੀਕਿਰਿਆ ਦਿੰਦੇ ਹੋਏ ਖੇਤੀ ਨੀਤੀਆਂ ਨੂੰ  ਲੈ ਕੇ ਮੋਦੀ ਸਰਕਾਰ ਉਪਰ ਤਿੱਖੇ ਨਿਸ਼ਾਨੇ ਸਾਧੇ ਹਨ | ਉਨ੍ਹਾਂ ਇਸ ਵਾਰ ਅਪਣੀ ਸਰਕਾਰ ਬਾਰੇ ਕੋਈ ਵੀ ਟਿਪਣੀ ਨਹੀਂ ਕੀਤੀ ਪਰ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ  ਵੀ ਨਿਸ਼ਾਨੇ ਉਪਰ ਲਿਆ ਹੈ | 
ਉਨ੍ਹਾਂ ਕਿਹਾ ਕਿ ਮੋਦੀ  ਸਰਕਾਰ ਨੇ ਕਿਸਾਨਾਂ ਦੀ ਆਮਦਨ 2022 ਤਕ ਦੁਗਣੀ ਕਰਨ ਦਾ ਵਾਅਦਾ ਕੀਤਾ ਸੀ ਪਰ ਗੰਨੇ 'ਤੇ ਵਾਧਾ ਕੀਤਾ ਸਿਰਫ਼ 1.75 ਫ਼ੀ ਸਦੀ (5 ਰੁਪਏ) ਅਤੇ ਹੁਣ ਕਣਕ ਦੀ ਐਮ.ਐਸ.ਪੀ. ਵਿਚ ਵਾਧਾ ਕੀਤਾ ਸਿਰਫ਼ 2 ਫ਼ੀ ਸਦੀ (40 ਰੁਪਏ) ਜੋ ਕਿ 12 ਸਾਲਾਂ ਵਿਚ ਸੱਭ ਤੋਂ ਥੋੜ੍ਹਾ ਵਾਧਾ ਹੈ | ਉਨ੍ਹਾਂ ਅੰਕੜੇ ਦਿੰਦੇ ਹੋਏ ਦਸਿਆ ਕਿ ਇਸ ਦੇ ਮੁਕਾਬਲੇ ਲਾਗਤ ਮੁੱਲਾਂ ਵਿਚ ਬਹੁਤ ਵੱਡੇ ਵਾਧੇ ਹੋਏ ਹਨ | ਇਨ੍ਹਾਂ ਵਿਚ ਡੀਜ਼ਲ ਉਪਰ 40 ਫ਼ੀ ਸਦੀ, ਡੀ.ਏ.ਪੀ. 'ਤੇ 140 ਫ਼ੀ ਸਦੀ, ਸਰੋ੍ਹ ਦੇ ਤੇਲ 'ਤੇ 174 ਫ਼ੀ ਸਦੀ, ਸੂਰਜਮੁਖੀ ਦੇ ਤੇਲ ਉਪਰ 170 ਫ਼ੀਸਦੀ ਵਾਧਾ ਅਤੇ ਗੈਸ ਸਿਲੰਡਰ ਉਪਰ ਸਾਲ ਅੰਦਰ ਹੀ 190 ਰੁਪਏ ਦਾ ਵਾਧਾ ਸ਼ਾਮਲ ਹੈ | ਉਨ੍ਹਾਂ ਕਿਹਾ ਕਿ ਐਨ.ਡੀ.ਏ. ਦਾ ਮਤਲਬ ਹੈ 'ਨੋ ਡਾਟਾ ਅਵੇਲਏਬਲ' ਜਿਸ ਸਰਕਾਰ ਕੋਲ ਖੇਤੀ ਤੇ ਕਿਸਾਨਾਂ ਬਾਰੇ ਅੰਕੜਾ ਹੀ ਉਪਲਬੱਧ ਨਹੀਂ ਤਾਂ ਉਹ ਸਰਕਾਰ ਆਮਦਨ ਦੁਗਣੀ ਕਰਨ ਬਾਰੇ ਕਿਵੇਂ ਸੋਚ ਸਕਦੀ ਹੈ ਅਤੇ ਇਹ ਵਾਅਦਾ ਇਕ ਜੁਮਲਾ ਹੀ ਹੈ |
ਸਿੱਧੂ ਨੇ ਕਿਹਾ ਕਿ ਮੋਦੀ ਸਰਕਾਰ ਸਿਰਫ਼ ਅਪਣੇ ਅਮੀਰ ਕਾਰਪੋਰੇਟ ਦੋਸਤਾਂ ਦਾ ਡਾਟਾ ਜਾਣਦੀ ਹੈ ਜਿਨ੍ਹਾਂ ਦੇ ਵੱਡੇ ਵੱਡੇ ਕਰਜ਼ੇ ਮਾਫ਼ ਹੁੰਦੇ ਹਨ ਪਰ ਕਿਸਾਨਾਂ, ਛੋਟੇ ਵਪਾਰੀਆਂ ਅਤੇ ਮਜ਼ਦੂਰਾਂ ਦਾ ਕੋਈ ਫ਼ਿਕਰ ਨਹੀਂ | ਕੇਂਦਰ ਵਲੋਂ ਬਣਾਹੇ ਤਿੰਨੇ ਖੇਤੀ ਕਾਨੂੰਨਾਂ ਦਾ ਲਾਭ ਅੰਬਾਨੀ ਤੇ ਅਡਾਨੀ ਨੂੰ  ਹੋਣਾ ਹੈ ਅਤੇ 80 ਫ਼ੀ ਸਦੀ ਅਬਾਦੀ ਨੂੰ  ਨਜ਼ਰ ਅੰਦਾਜ਼ ਕਰ ਕੇ ਇਹ ਕਾਨੂੰਨ ਬਣਾਏ ਗਏ ਹਨ | ਸਿੱਧੂ ਨੇ ਸ਼ੋ੍ਰਮਣੀ ਅਕਾਲੀ ਦਲ ਉਪਰ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜੂਨ 2020 ਦੀ ਸਰਬ ਪਾਰਟੀ ਮੀਟਿੰਗ ਵਿਚ ਸੁਖਬੀਰ ਬਾਦਲ ਨੇ ਖੇਤੀ ਕਾਨੂੰਨਾਂ ਦਾ ਸਮਰਥਨ ਕੀਤਾ ਸੀ | ਇਸੇ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੇ ਵੀ ਖੇਤੀ ਕਾਨੂੰਨਾਂ ਦੇ ਸਮਰਥਨ ਵਿਚ ਵੀਡੀਉ ਜਾਰੀ ਕੀਤੀ ਸੀ ਤੇ ਹਰਸਿਮਰਤ ਕੌਰ ਬਾਦਲ ਨੇ ਵੀ ਮੀਡੀਆ ਇੰਟਰਵਿਊ ਵਿਚ ਖੇਤੀ ਕਾਨੂੰਨਾਂ ਦੇ ਹੱਕ ਵਿਚ ਗੱਲ ਕੀਤੀ ਸੀ | 
ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਵੀ ਖੇਤੀ ਕਾਨੂੰਨਾਂ ਦੀ ਪਹਿਲਾਂ ਹਮਾਇਤ ਕੀਤੀ ਅਤੇ ਦਿੱਲੀ ਸਰਕਾਰ ਵਲੋਂ ਇਕ ਖੇਤੀ ਕਾਨੂੰਨ ਲਾਗੂ ਕਰਨ ਦਾ ਪੱਤਰ ਵੀ ਜਾਰੀ ਕੀਤਾ ਸੀ ਪਰ ਬਾਅਦ ਵਿਚ ਕਿਸਾਨਾਂ ਦੀ ਹਮਾਇਤ ਦਾ ਡਰਾਮਾ ਕੀਤਾ ਜਾ ਰਿਹਾ ਹੈ |

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement