ਡਾ. ਰੈਡੀਜ਼ ਲੈਬ ਨੇ ਭਾਰਤ 'ਚ ਕੋਵਿਡ-19 ਦੇ ਇਲਾਜ ਲਈ ਬਾਜ਼ਾਰ 'ਚ ਉਤਾਰੀ ਰੈਮਡੇਸਿਵਿਰ
Published : Sep 10, 2020, 1:43 am IST
Updated : Sep 10, 2020, 1:43 am IST
SHARE ARTICLE
image
image

ਡਾ. ਰੈਡੀਜ਼ ਲੈਬ ਨੇ ਭਾਰਤ 'ਚ ਕੋਵਿਡ-19 ਦੇ ਇਲਾਜ ਲਈ ਬਾਜ਼ਾਰ 'ਚ ਉਤਾਰੀ ਰੈਮਡੇਸਿਵਿਰ

ਹੈਦਰਾਬਾਦ, 9 ਸਤੰਬਰ : ਫ਼ਾਰਮਾ ਕੰਪਨੀ ਡਾ. ਰੈਡੀਜ਼ ਲੈਬੋਰੇਟਰੀਜ਼ ਲਿਮਟਿਡ ਨੇ ਬੁਧਵਾਰ ਨੂੰ ਭਾਰਤ 'ਚ ਕੋਵਿਡ-19 ਪੀੜਤਾਂ ਦੇ ਸੰਭਾਵਤ ਇਲਾਜ ਲਈ ਰੈਮਡੇਸਿਵਿਰ ਦਵਾਈ ਬਾਜ਼ਾਰ 'ਚ ਉਤਾਰਨ ਦਾ ਐਲਾਨ ਕੀਤਾ। ਇਹ ਦਵਾਈ 'ਰੈਡਾਇਕਸ' ਬ੍ਰਾਂਡ ਨਾਂ ਤਹਿਤ ਉਪਲਬਧ ਹੋਵੇਗੀ।
ਕੰਪਨੀ ਵਲੋਂ ਜਾਰੀ ਇਕ ਪ੍ਰੈੱਸ ਬਿਆਨ 'ਚ ਕਿਹਾ ਗਿਆ ਹੈ ਕਿ ਇਹ ਦਵਾਈ ਗਿਲਿਡ ਸਾਇੰਸਿਜ਼ ਇੰਕ (ਗਿਲਿਡ) ਨਾਲ ਲਾਇਸੈਂਸ ਵਿਵਸਥਾ ਤਹਿਤ ਜਾਰੀ ਕੀਤੀ ਗਈ ਹੈ। ਗਿਲਿਡ ਨੇ ਡਾ. ਰੈਡੀਜ਼ ਨੂੰ ਰੈਮਡੇਸਿਵਿਰ ਦੇ ਰਜਿਸਟ੍ਰੇਸ਼ਨ, ਨਿਰਮਾਣ ਅਤੇ ਵਿਕਰੀ ਦਾ ਅਧਿਕਾਰ ਦਿਤਾ ਹੈ। ਇਸ ਤਰ੍ਹਾਂ ਦੇ ਅਧਿਕਾਰ ਭਾਰਤ ਸਮੇਤ 127 ਦੇਸ਼ਾਂ 'ਚ ਕੋਵਿਡ-19 ਦੇ ਸੰਭਾਵਤ ਇਲਾਜ 'ਚ ਕੰਮ ਆਉਣ ਵਾਲੀ ਇਸ ਦਵਾਈ ਲਈ ਦਿਤੇ ਗਏ ਹਨ। ਭਾਰਤ ਦੇ ਡਰੱਗ ਕੰਟਰੋਲਰ ਜਨਰਲ ਡੀ. ਸੀ. ਜੀ. ਆਈ. ਨੇ ਰੈਮਡੇਸਿਵਿਰ ਦਾ ਇਸਤੇਮਾਲ ਭਾਰਤ 'ਚ ਕੋਵਿਡ-19 ਦੇ ਗੰਭੀਰ ਲੱਛਣ ਵਾਲੇ ਹਸਪਤਾਲ 'ਚ ਦਾਖ਼ਲ ਮਰੀਜ਼ਾਂ 'ਤੇ ਮੁਸ਼ਕਲ ਸਥਿਤੀ 'ਚ ਕਰਨ ਦੀ ਮਨਜ਼ੂਰੀ ਦਿਤੀ ਹੈ। ਕੰਪਨੀ ਨੇ ਕਿਹਾ ਕਿ ਡਾ. ਰੈਡੀਜ਼ ਦੀ 'ਰੈਡਾਇਕਸ' 100 ਮਿਲੀਗ੍ਰਾਮ ਦੀ ਛੋਟੀ ਸ਼ੀਸ਼ੀ 'ਚ ਉਪਲਬਧ ਹੋਵੇਗੀ। ਡਾ. ਰੈਡੀਜ਼ ਲੈਬੋਰੇਟਰੀਜ਼, ਬ੍ਰਾਂਡਡ ਮਾਰਕਿਟ (ਭਾਰਤ ਤੇ ਉਭਰ ਰਹੇ ਬਾਜ਼ਾਰਾਂ) ਦੇ ਸੀ. ਈ.ਓ. ਐੱਮ. ਵੀ. ਰਮੰਨਾ ਨੇ ਕਿਹਾ, “ਅਸੀਂ ਬਿਮਾਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੇ ਉਤਪਾਦਾਂ ਦੇ ਵਿਕਾਸ ਲਈ ਯਤਨ ਜਾਰੀ ਰਖਾਂਗੇ। 'ਰੈਡਾਇਕਸ' ਦੀ ਮਾਰਕੀਟ 'ਚ  ਸ਼ੁਰੂਆਤ ਭਾਰਤ 'ਚ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਇਕ ਮਹੱਤਵਪੂਰਣ ਦਵਾਈ ਪੇਸ਼ ਕਰਨ ਦੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ।'' (ਪੀਟੀਆਈ)imageimage

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement