ਖ਼ਬਰਾਂ |

ਤਾਜ਼ਾ |

ਕੇਂਦਰ ਨੇ ਟੋਟਾ ਚਾਵਲ ਦੀ ਰਿਜ਼ਰਵ ਕੀਮਤ ਘਟਾਈ
Published : Jul 10, 2026, 11:37 am IST
Updated : Jul 10, 2026, 11:37 am IST
SHARE ARTICLE
Centre reduces reserve price of broken rice
Centre reduces reserve price of broken rice

ਪੰਜਾਬ ਦੇ 5 ਹਜ਼ਾਰ ਤੋਂ ਵੱਧ ਸ਼ੈਲਰ ਮਾਲਕਾਂ ਦੀ ਚਿੰਤਾ ਵਧੀ

ਚੰਡੀਗੜ੍ਹ: ਪਿਛਲੇ ਹਫ਼ਤੇ ਕੇਂਦਰ ਨੇ ਟੋਟਾ ਚਾਵਲ ਨੂੰ ਓਪਨ ਬਾਜ਼ਾਰ ਵਿਚ ਵੇਚਣ ਵਾਸਤੇ ਸ਼ੈਲਰ ਮਾਲਕਾਂ ਨੂੰ ਖੁਲ੍ਹੀ ਛੁੱਟੀ ਦਿੰਦਿਆਂ ਸਰਕਾਰੀ ਰਿਜ਼ਰਵ ਕੀਮਤ ਪ੍ਰਤੀ ਕੁਇੰਟਲ 2320 ਰੁਪਏ ਤੋਂ ਘਟਾ ਕੇ 2000 ਰੁਪਏ ਕਰ ਦਿਤੀ। ਪੰਜਾਬ ਹਰਿਆਣਾ ਤੇ ਯੂ.ਪੀ. ਨੂੰ ਇਸ ਨਵੀਂ ਵੇਚ ਸਕੀਮ ਤੋਂ ਬਾਹਰ ਰਖਿਆ ਗਿਆ ਹੈ। ਇਸ ਨਵੀਂ ਓਪਨ ਮਾਰਕੀਟ ਵੇਚ ਸਕੀਮ ਤਹਿਤ ਪੰਜਾਬ ਦੇ 5 ਹਜ਼ਾਰ ਤੋਂ ਵੱਧ ਸ਼ੈਲਰ ਮਾਲਕ ਡੂੰਘੀ ਚਿੰਤਾ ਵਿਚ ਫਸ ਗਏ ਹਨ ਕਿਉਂਕਿ ਪਿਛਲੇ ਸਾਲਾਂ ਦੇ ਸਟਾਕ ਬਚੇ ਹੋਏ ਪਹਿਲਾਂ ਹੀ ਸਟੋਰਾਂ ਵਿਚ ਪਏ ਹਨ, ਉਤੋਂ 50 ਲੱਖ ਟਨ ਤੋਂ ਵੱਧ ਝੋਨਾ ਅਜੇ ਛੜਨ ਨੂੰ ਪਿਆ ਹੈ ਜਿਸ ਵਿਚੋਂ 66 ਪ੍ਰਤੀਸ਼ਤ ਚਾਵਲ ਹੋਰ ਨਿਕਲਣਾ ਹੈ।

ਰਾਈਸ ਮਿੱਲਰਜ਼ ਐਸੋਸੀਏਸ਼ਨ ਯਾਨੀ ਮਿਲ ਮਾਲਕ ਸੰਗਠਨ ਦੇ ਇਕ ਬੁਲਾਰੇ ਨੇ ਦਸਿਆ ਕਿ ਪਿਛਲੇ ਹਫ਼ਤੇ ਜਾਰੀ ਕੇਂਦਰ ਵਲੋਂ ਇਸ ਨਵੀਂ ਵੇਚ ਸਕੀਮ ਦਾ ਪੰਜਾਬ ਦੇ ਚਾਵਲ ਮਿੱਲਰਾਂ ਨੂੰ ਦੋਹਰੀ ਮਾਰ ਪਵੇਗੀ ਕਿਉਂਕਿ ਸਰਕਾਰ ਨੇ ਪ੍ਰਤੀ ਕੁਇੰਟਲ ਰਿਜ਼ਰਵ ਕੀਮਤ 320 ਰੁਪਏ ਪ੍ਰਤੀ ਕੁਇੰਟਲ ਘਟਾ ਦਿਤੀ ਹੈ। ਟੋਟੇ ਦੀ ਪ੍ਰਤੀਸ਼ਤ ਵੀ 68 ਤੋਂ 66 ਕਰ ਕੇ ਮਿੱਲਰਾਂ ਨੂੰ ਨੁਕਸਾਨ ਪਹੁੰਚਾਇਆ ਹੈ ਉਤੋਂ ਖੁਲ੍ਹੇ ਬਾਜ਼ਾਰ ਵਿਚ ਵੇਚਣ ’ਤੇ ਵੀ ਪਾਬੰਦੀ ਲਗਾ ਦਿਤੀ ਹੈ।

ਰੋਜ਼ਾਨਾ  ਸਪੋਕਸਮੈਨ ਨਾਲ ਇਸ ਵਿਸ਼ੇ ’ਤੇ ਗੱਲਬਾਤ ਕਰਦੇ ਹੋਏ ਫ਼ੂਡ ਸਪਲਾਈ ਮਹਿਕਮੇ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਕੇਂਦਰ ਸਰਕਾਰ ਨੂੰ ਲਿਖ ਕੇ ਇਸ ਨਵੀਂ ਸਕੀਮ ਸਬੰਧੀ ਸਪੱਸ਼ਟ ਵੇਰਵਾ ਲਿਆ ਜਾਵੇਗਾ ਕਿ ਪੰਜਾਬ ਨੂੰ ਇਸ ਓਪਨ ਮਾਰਕੀਟ  ਸੇਲ ਸਕੀਮ ਤੋਂ ਕਿਉਂ ਬਾਹਰ ਰਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਮੌਜੂਦਾ ਹਾਲਾਤ ਵਿਚ ਮਿੱਲ ਮਾਲਕਾਂ ਕੋਲ 100 ਫ਼ੀ ਸਦੀ ਟੋਟਾ ਚਾਵਲ ਦਾ ਕੁਲ ਭੰਡਾਰ 1,00,000 ਇਕ ਲੱਖ ਟਨ ਦਾ ਜੋ ਸੜ ਰਿਹਾ ਹੈ, 18 ਲੱਖ ਟਨ ਹੋਰ ਅਗਲੇ 2-3 ਮਹੀਨਿਆਂ ਵਿਚ ਝੋਨਾ ਛੜਾਈ ਤੋਂ ਜਮ੍ਹਾਂ ਹੋ ਜਾਵੇਗਾ ਅਤੇ ਚਾਵਲ ਮਿੱਲਰਾਂ ਦੀ ਮੁਸੀਬਤ ਅਤੇ ਘਾਟਾ ਦਿਨੋਂ ਦਿਨ ਵਧਦਾ ਜਾਵੇਗਾ।

ਮਿੱਲ ਮਾਲਕਾਂ ਦਾ ਇਹ ਵੀ ਕਹਿਣਾ ਹੈ ਕਿ ਕੇਂਦਰ ਦੀ ਨਵੀਂ ਪਟਰੌਲ ਸਕੀਮ ਜਿਸ ਵਿਚ 20 ਫ਼ੀ ਸਦੀ ਈਥਾਨੌਲ ਮਿਲਾਉਣ ਦੀ ਇਜਾਜ਼ਤ ਹੈ ਹੇਠ ਇਹ ਟੋਟਾ ਚਾਵਲ, ਈ-ਔਕਸ਼ਨ ਰਾਹੀਂ ਵੇਚਿਆ ਜਾ ਸਕਦਾ ਹੈ ਪਰ ਕੇਂਦਰ ਸਰਕਾਰ ਪੰਜਾਬ ਨੂੰ ਇਸ ਓਪਨ ਮਾਰਕੀਟ ਸੇਲ ਸਕੀਮ ਤੋਂ ਬਾਹਰ ਰੱਖ ਕੇ ਮਿੱਲ ਮਾਲਕਾਂ ਦੀ ਮੁਸ਼ਕਲ ਵਧਾ ਦਿਤੀ ਹੈ। ਇਕ ਮੋਟੇ ਅੰਦਾਜ਼ੇ ਮੁਤਾਬਕ ਆਉਂਦੇ ਸਾਉਣੀ ਸੀਜ਼ਨ ਦੌਰਾਨ ਝੋਨੇ ਦੀ ਸਰਕਾਰੀ ਖ਼ਰੀਦ ਦਾ ਟੀਚਾ ਐਤਕੀਂ ਵੀ 180-185 ਲੱਖ ਟਨ ਦਾ ਰਖਿਆ ਹੈ ਜਿਸ ਤੋਂ 68 ਫ਼ੀ ਸਦੀ ਚਾਵਲ ਬਣੇਗਾ, ਸਟੋਰ ਪਹਿਲਾਂ ਹੀ ਕਣਕ ਤੇ ਚਾਵਲਾਂ ਨਾਲ ਨੱਕੋ ਨੱਕ ਭਰੇ ਹੋਏ ਹਨ ਅਤੇ ਲੋੜਵੰਦ ਰਾਜਾਂ ਨੂੰ ਭੇਜੇ ਜਾਣ ਵਾਲੇ ਚਾਵਲ ਤੇ ਕਣਕ, ਰੇਲ ਗੱਡੀਆਂ, ਮਾਲ ਗੱਡੀਆਂ ਰਾਹੀਂ ਬਹੁਤ ਸੁਸਤ ਚਾਲ ਨਾਲ ਚਲਦੇ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਪ੍ਰਦਰਸ਼ਨਕਾਰੀ ਨੌਜਵਾਨ ਦੇਸ਼-ਵਿਰੋਧੀ ਨਹੀਂ', Mohan Bhagwat ਦਾ Gen Z 'ਤੇ ਵੱਡਾ ਬਿਆਨ

07 Aug 2026 2:56 PM

"RSS ਦੇ ਚਮਚੋ ਬਾਹਰ ਜਾਓ", Raja Warring ਦੀ Meeting 'ਚ 'GoBackBaghel' ਦੀਆਂ T-Shirts ਲੈ ਕੇ ਪਹੁੰਚੇ ਪ੍ਰਦਰਸ਼ਨਕਾਰੀ

06 Aug 2026 3:14 PM

Raja Warring ਨੇ ਜਿਹੜੇ ਮੁੰਡੇ ਤੋਂ Channi ਨੂੰ ਫ਼ੋਨ ਲਵਾਇਆ, ਉਸ 'ਤੇ ਚਿੱਟੇ ਦਾ ਪਰਚਾ' - Tarunpreet Singh Sond

06 Aug 2026 3:13 PM

'ਮੈਨੂੰ ਕੋਈ ਬਿਨਾਂ ਪੱਗ ਤੋ ਫਿਲਮ ਕਰਨ ਲਈ 100 ਕਰੋੜ ਵੀ ਦੇਵੇ, ਮੈਂ ਨਹੀਂ ਕਰਾਂਗਾ': Raj Kundra Exclusive Interview

04 Aug 2026 1:38 PM

'ਕੇਂਦਰ ਸਰਕਾਰ ਬਹੁਤ ਹੀ ਮਾੜੇ ਤਰੀਕੇ ਨਾਲ਼ ਕਰ ਰਹੀ ਕੰਮ', ਬਦਮਾਸ਼ੀ ਨਾਲ਼ ਇਨ੍ਹਾ ਨੇ E20 ਲਿਆਂਦਾ: Inderbir Singh Nijjar

04 Aug 2026 1:37 PM
Advertisement