ਪ੍ਰਧਾਨ ਮੰਤਰੀ ਨੂੰ  ਭੇਟਕੀਤੀ ਗਈ ਕਿਤਾਬ'ਦਿਰਾਮਾਇਣਆਫ਼ ਸ੍ਰੀ ਗੁਰੂ ਗੋਬਿੰਦ ਸਿੰਘਜੀ'ਦੀਪਹਿਲੀਕਾਪੀ   
Published : Jul 10, 2021, 12:43 am IST
Updated : Jul 10, 2021, 12:43 am IST
SHARE ARTICLE
image
image

ਪ੍ਰਧਾਨ ਮੰਤਰੀ ਨੂੰ  ਭੇਟ ਕੀਤੀ ਗਈ ਕਿਤਾਬ 'ਦਿ ਰਾਮਾਇਣ ਆਫ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ' ਦੀ ਪਹਿਲੀ ਕਾਪੀ   


ਨਵੀਂ ਦਿੱਲੀ, 9 ਜੁਲਾਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ  ਸ਼ੁਕਰਵਾਰ ਨੂੰ  ਮਰਹੂਮ ਬਲਜੀਤ ਕੌਰ ਤੁਲਸੀ ਵਲੋਂ ਲਿਖੀ ਗਈ ''ਦਿ ਰਾਮਾਇਣ ਆਫ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ'' ਦੀ ਪਹਿਲੀ ਕਾਪੀ ਭੇਟ ਕੀਤੀ ਗਈ | ਕਾਂਗਰਸ ਸੰਸਦ ਮੈਂਬਰ ਅਤੇ ਨਿਆਂਇਕ ਕੇ.ਟੀ.ਐਸ. ਤੁਲਸੀ ਨੇ ਇਹ ਕਿਤਾਬ ਪ੍ਰਧਾਨ ਮੰਤਰੀ ਨੂੰ  ਭੇਟ ਕੀਤੀ | ਬਲਜੀਤ ਕੌਰ ਤੁਲਸੀ, ਕੇ.ਟੀ.ਐਸ ਤੁਲਸੀ ਦੀ ਮਾਂ ਹੈ | ਕੇ.ਟੀ.ਐਸ ਤੁਲਸੀ ਛੱਤੀਸਗੜ੍ਹ ਤੋਂ ਕਾਂਗਰਸ ਦੇ ਰਾਜ ਸਭਾ ਮੈਂਬਰ ਹਨ | ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਕੇ ਕਿਹਾ, ''ਮਰਹੂਮ ਬਲਜੀਤ ਕੌਰ ਤੁਲਸੀ ਵਲੋਂ ਲਿਖੀ 'ਦਿ ਰਾਮਾਇਣ ਆਫ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ' ਦੀ ਪਹਿਲੀ ਕਾਪੀ ਮੈਨੂੰ ਪ੍ਰਾਪਤ ਹੋਈ |'' ਇਸ ਨਾਲ ਹੀ ਪ੍ਰਧਾਨ ਮੰਤਰੀ ਨੇ ਇਸ ਮੁਲਾਕਾਤ ਨਾਲ ਸਬੰਧਤ ਕੁੱਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ | ਇਕ ਹੋਰ ਟਵੀਟ 'ਚ ਪ੍ਰਧਾਨ ਮੰਤਰੀ ਨੇ ਦਸਿਆ ਕਿ ਇਸ ਮੁਲਾਕਾਤ ਦੌਰਾਨ ਕੇਟੀਐਸ ਤੁਲਸੀ ਨੇ ਸਿੱਖ ਧਰਮ ਦੇ ਆਦਰਸ਼ ਸਿਧਾਂਤਾਂ ਦੇ ਬਾਰੇ ਗੱਲ ਕੀਤੀ ਅਤੇ ਨਾਲ ਹੀ ਗੁਰਬਾਣੀ ਦੇ ਸ਼ਬਦ ਸੁਣਾਏ | ਉਨ੍ਹਾਂ ਕਿਹਾ, ''ਮਨ ਨੂੰ  ਛੂਹਣ ਵਾਲੇ ਸਨ ਉਨ੍ਹਾਂ ਦੇ ਵਿਚਾਰ |''         (ਏਜੰਸੀ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement