ਨਕਲੀ ਰੇਮਡੇਸਿਵਿਰ ਦੀ ਕਾਲਾਬਾਜ਼ਾਰੀ ਦੇ ਦੋਸ਼ 'ਚ ਮਲੋਟ ਨਿਵਾਸੀ ਗਿ੍ਫ਼ਤਾਰ
Published : Jul 10, 2021, 12:53 am IST
Updated : Jul 10, 2021, 12:53 am IST
SHARE ARTICLE
image
image

ਨਕਲੀ ਰੇਮਡੇਸਿਵਿਰ ਦੀ ਕਾਲਾਬਾਜ਼ਾਰੀ ਦੇ ਦੋਸ਼ 'ਚ ਮਲੋਟ ਨਿਵਾਸੀ ਗਿ੍ਫ਼ਤਾਰ

ਮਲੋਟ, 9 ਜੁਲਾਈ (ਗੁਰਮੀਤ ਸਿੰਘ ਮੱਕੜ) : ਸਥਾਨਕ ਪੱਪੀ ਮਾਰਕੀਟ ਨਿਵਾਸੀ ਮਯੰਕ ਗਰਗ ਜੋ ਕਿ ਚੰਡੀਗੜ੍ਹ ਵਿਖੇ ਦਵਾਈਆਂ ਦਾ ਕਾਰੋਬਾਰ ਕਰਦਾ ਸੀ ਨੂੰ  ਮਨਾਲੀ ਤੋਂ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ | ਪੁਲਿਸ ਸੂਤਰਾਂ ਅਨੁਸਾਰ ਜੈਪੁਰ ਸਮੇਤ ਦੇਸ਼ ਦੇ ਵੱਖ ਵੱਖ ਸ਼ਹਿਰਾਂ ਵਿਚ ਕੋਰੋਨਾ ਕਾਲ ਦੌਰਾਨ ਰੇਮਡੇਸਿਵਿਰ ਇਨਜੈਕਸ਼ਨਾਂ ਦੀ ਕਾਲਾਬਾਜ਼ਾਰੀ ਕਰਨ ਦੇ ਮਾਮਲੇ ਵਿਚ ਮਯੰਕ ਗਰਗ ਮਾਸਟਰ ਮਾਈਡ ਸੀ | 
ਜੈਪੁਰ ਤੋਂ ਗਿ੍ਫ਼ਤਾਰ ਕਾਲਾਬਾਜ਼ਾਰੀ ਕਰਨ ਵਾਲੇ ਵਿਅਕਤੀ ਦੇ ਕਾਬੂ ਆਉਣ ਤੋਂ ਬਾਅਦ ਉਸ ਦੀ ਨਿਸ਼ਾਨਦੇਹੀ 'ਤੇ ਪੁਲਿਸ ਨੇ ਮਯੰਕ ਗਰਗ ਨੂੰ  ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੇ ਦੋਸ਼ੀ ਦੀ ਤਾਲਾਸ਼ ਵਿਚ ਪੰਜਾਬ, ਉੱਤਰ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਵਿਚ ਛਾਪੇਮਾਰੀ ਕੀਤੀ ਸੀ | ਪੁਲਿਸ ਨੂੰ  ਸੂਚਨਾ ਮਿਲੀ ਕਿ ਉਹ ਚੰਡੀਗੜ੍ਹ ਸਥਿਤ ਇਕ ਹੋਟਲ ਵਿਚ ਹੈ, ਪ੍ਰੰਤੂ ਉਹ ਪਹਿਲਾਂ ਹੀ ਹੋਟਲ ਛੱਡ ਕੇ ਫ਼ਰਾਰ ਹੋ ਗਿਆ | ਪੁਲਿਸ ਵਲੋਂ ਮਨਾਲੀ ਦੇ ਅਨੇਕਾਂ ਹੋਟਲਾਂ ਵਿਚ ਛਾਪੇਮਾਰੀ ਕੀਤੀ ਗਈ ਤਾਂ ਕਿਤੇ ਜਾ ਕੇ ਮਯੰਕ ਨੂੰ  ਗਿ੍ਫ਼ਤਾਰ ਕੀਤਾ | ਇਸ ਤੋਂ ਪਹਿਲਾਂ ਫ਼ਿਲਮ ਕਲੋਨੀ ਦੀ ਦਵਾਈ ਮਾਰਕੀਟ ਵਿਚ ਰਾਮ ਅਵਤਾਰ ਯਾਦਵ, ਸ਼ੰਕਰ ਦਿਆਲ ਸੈਣੀ, ਵਿਕਰਮ ਸਿੰਘ ਗੁੱਜਰ ਅਤੇ ਡਾ. ਜਤੇਸ਼ ਅਰੋੜਾ ਨੂੰ  ਗਿ੍ਫ਼ਤਾਰ ਕੀਤਾ | ਉਨ੍ਹਾਂ ਦੀ ਕੀਤੀ ਪੁੱਛਗਿੱਛ ਦੌਰਾਨ ਉਨ੍ਹਾਂ ਮਯੰਕ ਗਰਗ ਦਾ ਨਾਮ ਦਸਿਆ, ਜਿਸ ਤੋਂ ਬਾਅਦ ਉਹ ਫ਼ਰਾਰ ਚਲ ਰਿਹਾ ਸੀ | ਮਾਮਲਾ ਉਜਾਗਰ ਹੋਣ ਤੋਂ ਬਾਅਦ ਮਯੰਕ ਗਰਗ ਨੇ ਮੋਬਾਈਲ ਫ਼ੋਨ ਰਖਣਾ ਵੀ ਛੱਡ ਦਿਤਾ ਸੀ |
ਫੋਟੋਫਾਇਲ ਨੰ:-09ਐਮਐਲਟੀ04 
ਕੈਂਪਸ਼ਨ:-ਤਸਵੀਰ:-ਗੁਰਮੀਤ ਸਿੰਘ ਮੱਕੜ, ਮਲੋਟ |   
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement