ਦੇਸ਼ ’ਚ ਇਕਸਾਰ ਸਿਵਲ ਕੋਡ ਹੋਵੇ, ਸੰਵਿਧਾਨ ਦੀ ਧਾਰਾ 44 ਲਾਗੂ ਕਰਨ ਦਾ ਇਹੀ ਸਹੀ ਸਮਾਂ : ਦਿੱਲੀ ਹਾਈ
Published : Jul 10, 2021, 12:35 am IST
Updated : Jul 10, 2021, 12:35 am IST
SHARE ARTICLE
image
image

ਦੇਸ਼ ’ਚ ਇਕਸਾਰ ਸਿਵਲ ਕੋਡ ਹੋਵੇ, ਸੰਵਿਧਾਨ ਦੀ ਧਾਰਾ 44 ਲਾਗੂ ਕਰਨ ਦਾ ਇਹੀ ਸਹੀ ਸਮਾਂ : ਦਿੱਲੀ ਹਾਈ ਕੋਰਟ

ਨਵੀਂ ਦਿੱਲੀ, 9 ਜੁਲਾਈ : ਦਿੱਲੀ ਹਾਈਕੋਰਟ ਨੇ ਤਲਾਕ ਦੇ ਮਾਮਲੇ ’ਚ ਫ਼ੈਸਲਾ ਦਿੰਦੇ ਹੋਏ ਦੇਸ਼ ’ਚ  ਇਕਸਾਰ ਸਿਵਲ ਕੋਡ ਦੀ ਜ਼ਰੂਰਤ ਦੱਸੀ ਹੈ। ਜਸਟਿਸ ਪ੍ਰਤੀਭਾ ਐੱਮ ਸਿੰਘ ਨੇ ਅਪਣੇ ਫ਼ੈਸਲੇ ’ਚ ਕਿਹਾ ਕਿ ਅੱਜ ਦਾ ਹਿੰਦੂਸਤਾਨ ਧਰਮ, ਜਾਤੀ, ਭਾਈਚਾਰੇ ਤੋਂ ਉੱਪਰ ਉੱਠ ਚੁੱਕਾ ਹੈ। ਆਧੁਨਿਕ ਹਿੰਦੁਸਤਾਨ ’ਚ ਧਰਮ, ਜਾਤੀ ਦੀਆਂ ਰੁਕਾਵਟਾਂ ਹੌਲੀ-ਹੌਲੀ ਖ਼ਤਮ ਹੋ ਰਹੀਆਂ ਹਨ। ਇਸ ਬਦਲਾਅ ਦੀ ਵਜ੍ਹਾ ਨਾਲ ਵਿਆਹ ਤੇ ਤਲਾਕ ’ਚ ਦਿੱਕਤ ਵੀ ਆ ਰਹੀ ਹੈ। ਅੱਜੇ ਦੀ ਨੌਜਵਾਨ ਪੀੜ੍ਹੀ ਨੂੰ ਇਨ੍ਹਾਂ ਦਿੱਕਤਾਂ ਨਾਲ ਜੂਝਣਾ ਨਹੀਂ ਚਾਹੀਦਾ। ਲਿਹਾਜਾ ਦੇਸ਼ ’ਚ ਇਕਸਾਰ ਸਿਵਲ ਕੋਡ ਲਾਗੂ ਹੋਣਾ ਚਾਹੀਦਾ ਹੈ। ਧਾਰਾ 44 ’ਚ ਜੋ ਇਕਸਾਰ ਸਿਵਲ ਕੋਡ ਦੀ ਜੋ ਉਮੀਦ ਜਤਾਈ ਗਈ ਸੀ। ਹੁਣ ਉਸ ਨੂੰ ਸਿਰਫ਼ ਉਮੀਦ ਨਹੀਂ ਰਹਿਣੀ ਚਾਹੀਦੀ ਉਸ ਨੂੰ ਹਕੀਕਤ ’ਚ ਬਦਲ ਦੇਣਾ ਚਾਹੀਦਾ ਹੈ। ਦਰਅਸਲ ਤਲਾਕ ਦੇ ਮਾਮਲੇ ’ਚ ਦਿੱਲੀ ਹਾਈ ਕੋਰਟ ਦੀ ਜਸਟਿਸ ਪ੍ਰਤੀਭਾ ਐੱਮ ਸਿੰਘ ਨੇ ਇਹ ਟਿੱਪਣੀ ਕੀਤੀ। ਕੋਰਟ ਦੇ ਸਾਹਮਣੇ ਇਹ ਸਵਾਲ ਖੜ੍ਹਾ ਹੋ ਗਿਆ ਸੀ ਕਿ ਤਲਾਕ ਨੂੰ ਹਿੰਦੂ ਵਿਆਹ ਐਕਟ ਦੇ ਮੁਤਾਬਕ ਫ਼ੈਸਲਾ ਦਿਤਾ ਜਾਵੇ ਜਾਂ ਫਿਰ ਮੀਨਾ ਜਨਜਾਤੀ ਦੇ ਨਿਯਮ ਮੁਤਾਬਕ ਪਤੀ ਹਿੰਦੂ ਮੈਰਿਜ ਐਕਟ  ਮੁਤਾਬਕ ਤਲਾਕ ਚਾਹੁੰਦਾ ਸੀ। ਜਦਕਿ ਪਤਨੀ ਦਾ ਕਹਿਣਾ ਸੀ ਕਿ ਉਹ ਮੀਨਾ ਜਨਜਾਤੀ ’ਚ ਆਉਂਦੀ ਹੈ ਲਿਹਾਜਾ ਉਸ ’ਤੇ ਹਿੰਦੂ ਮੈਰਿਜ ਐਕਟ ਲਾਗੂ ਨਹੀਂ ਹੁੰਦਾ। ਇਸ ਵਜ੍ਹਾ ਨਾਲ ਉਸ ਦੇ ਪਤੀ ਦੁਆਰਾ ਦਾਇਰ ਫੈਮਿਲੀ ਕੋਰਟ ’ਚ ਤਲਾਕ ਦੀ ਅਰਜ਼ੀ ਖ਼ਾਰਜ ਕੀਤੀ ਜਾਵੇ। ਪਤੀ ਨੇ ਹਾਈਕੋਰਟ ’ਚ ਪਤਨੀ ਦੇ ਇਸ ਦਲੀਲ ਖ਼ਿਲਾਫ਼ ਅਰਜ਼ੀ ਦਾਇਰ ਕੀਤੀ ਸੀ।
ਹਾਈਕੋਰਟ ਨੇ ਪਤੀ ਦੀ ਅਪੀਲ ਨੂੰ ਸਵੀਕਾਰ ਕਰਦੇ ਹੋਏ ਇਕਸਾਲ ਸਿਵਲ ਕੋਡ ਲਾਗੂ ਕਰਨ ਦੀ ਜ਼ਰੂਰਤ ਮਹਿਸੂਸ ਕੀਤੀ। ਹਾਈਕੋਰਟ ਨੇ ਅਪਣੇ ਫ਼ੈਸਲੇ ’ਚ ਇਹ ਵੀ ਕਿਹਾ ਕਿ ਇਸ ਫ਼ੈਸਲੇ ਨੂੰ ਕਾਨੂੰਨ ਮੰਤਰਾਲੇ ’ਚ ਭੇਜਿਆ ਜਾਵੇਗਾ ਤਾਂਕਿ ਕਾਨੂੰਨ ਮੰਤਰਾਲਾ ਇਸ ’ਤੇ ਵਿਚਾਰ ਕਰ ਸਕੇ।     (ਏਜੰਸੀ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement