ਫ਼ਤਿਹਵੀਰ ਨੂੰ ਬਾਹਰ ਕੱਢਣ ਲਈ ਫ਼ੌਜ ਦੀ ਮਦਦ ਨਾ ਲੈਣ ’ਤੇ ਸੁਣੋ ਡੀਸੀ ਦੀ ਜ਼ੁਬਾਨੀ
Published : Jun 10, 2019, 2:08 pm IST
Updated : Jun 10, 2019, 2:14 pm IST
SHARE ARTICLE
Ghanshyam Thori
Ghanshyam Thori

ਵੀਰਵਾਰ ਦੁਪਹਿਰ 3 ਵਜੇ ਤੋਂ ਬੋਰ ਦੇ ਅੰਦਰ ਫਸਿਆ ਹੈ ਫ਼ਤਿਹਵੀਰ

ਸੰਗਰੂਰ: 150 ਫੁੱਟ ਡੂੰਘੇ ਬੋਰਵੈੱਲ ’ਚ ਫਸੇ 2 ਦੇ ਸਾਲ ਮਾਸੂਮ ਫ਼ਤਿਹਵੀਰ ਸਿੰਘ ਨੂੰ ਬਾਹਰ ਕੱਢਣ ਲਈ ਬਚਾਓ ਕਾਰਜ ਲਗਾਤਾਰ ਜਾਰੀ ਹਨ ਪਰ ਨਾਲ ਹੀ ਹਰ ਪਾਸਿਓਂ ਲੋਕਾਂ ਵਲੋਂ ਪ੍ਰਸ਼ਾਸਨ ’ਤੇ ਤਰ੍ਹਾਂ-ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਹਨ। ਫ਼ੌਜ ਦੀ ਮਦਦ ਨਾ ਲੈਣ ’ਤੇ ਸੰਗਰੂਰ ਦੇ ਡੀਸੀ ਘਨਸ਼ਿਆਨ ਥੋਰੀ ਨੇ ਸਾਫ਼ ਕਰ ਦਿਤਾ ਹੈ ਕਿ ਫ਼ੌਜ ਤੇ ਐਨਡੀਆਰਐਫ਼ ਦੇ ਕੰਮ ਕਰਨ ਵਿਚ ਕੋਈ ਫ਼ਰਕ ਨਹੀਂ ਹੈ। ਜਿਹੜੀ ਤਕਨੀਕ ਨਾਲ ਫ਼ੌਜ ਨੇ ਕੰਮ ਕਰਨਾ ਸੀ ਉਹੀ ਤਕਨੀਕ ਨਾਲ ਐਨਡੀਆਰਐਫ਼ ਦੀ ਟੀਮ ਕੰਮ ਕਰ ਰਹੀ ਹੈ। ਇਸ ਲਈ ਫ਼ੌਜ ਨੂੰ ਨਹੀਂ ਬੁਲਾਇਆ ਗਿਆ।

Fatehveer Fatehveer

ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜਿਸ ਬੋਰ ਵਿਚ ਫ਼ਤਹਿਵੀਰ ਫਸਿਆ ਹੋਇਆ ਹੈ, ਉਸ ਦੇ ਬਰਾਬਰ ਪੁੱਟੇ ਗਏ ਬੋਰ ਵਿਚ ਉਸ ਤਕ ਪਹੁੰਚਣ ਲਈ ਕਿੰਨਾ ਸਮਾਂ ਹੋਰ ਲੱਗੇਗਾ, ਇਹ ਇਕ ਘੰਟੇ ਵਿਚ ਸਪੱਸ਼ਟ ਹੋ ਜਾਵੇਗਾ। ਪਹਿਲਾਂ ਗ਼ਲਤ ਦਿਸ਼ਾ ਵਿਚ ਖੁਦਾਈ ਤੇ ਹੋਰ ਕਾਰਨਾਂ ਕਾਰਨ ਬਚਾਅ ਕਾਰਜਾਂ ਵਿਚ ਦੇਰੀ ਹੋਈ ਸੀ ਪਰ ਹੁਣ ਸਹੀ ਦਿਸ਼ਾ ਦਾ ਪਤਾ ਲੱਗ ਚੁੱਕਾ ਹੈ। ਘਨਸ਼ਿਆਮ ਥੋਰੀ ਨੇ ਇਹ ਵੀ ਸਾਫ਼ ਕੀਤਾ ਕਿ ਉਨ੍ਹਾਂ ਫ਼ੌਜ ਨਾਲ ਵੀ ਸੰਪਰਕ ਕੀਤਾ ਸੀ ਪਰ ਉਨ੍ਹਾਂ ਜਵਾਬ ਦਿਤਾ ਕਿ ਜਿਹੜੀ ਤਕਨੀਕ ਐਨਡੀਆਰਐਫ਼ ਕੋਲ ਹੈ, ਉਸ ਦੀ ਵਰਤੋਂ ਨਾਲ ਹੀ ਫ਼ੌਜ ਨੇ ਆਪ੍ਰੇਸ਼ਨ ਕਰਨਾ ਸੀ।

FatehveerFatehveer

ਡੀਸੀ ਨੇ ਬਚਾਅ ਕਾਰਜ ਵਿਚ ਦੇਰੀ ਹੋਣ ਬਾਰੇ ਬੋਲਦਿਆਂ ਕਿਹਾ ਕਿ ਸਾਡੇ ਕੋਲ ਹੱਥ ਨਾਲ ਬਚਾਅ ਕਾਰਜ ਅੱਗੇ ਤੋਰਨ ਤੋਂ ਇਲਾਵਾ ਹੋਰ ਕੋਈ ਵੀ ਰਾਸਤਾ ਨਹੀਂ ਸੀ। ਜ਼ਮੀਨ ’ਚ ਹੋਰ ਵੀ ਬੋਰ ਹਨ ਅਸੀਂ ਸਹੀ ਬੋਰ ਪਤਾ ਲਗਾ ਰਹੇ ਹਾਂ, ਜਿਸ ਵਿਚ ਫ਼ਤਿਹਵੀਰ ਫਸਿਆ ਹੋਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਿਸ ਹਾਲਾਤ ਵਿਚ ਬੱਚਾ ਫਸਿਆ ਹੋਇਆ ਹੈ, ਉੱਥੇ ਕਿਸੇ ਕਿਸਮ ਦੀ ਮਸ਼ੀਨ ਕੰਮ ਨਹੀਂ ਕਰ ਸਕਦੀ। ਡੀਸੀ ਨੇ ਇਹ ਵੀ ਦੱਸਿਆ ਕਿ ਉਹ ਬਚਾਅ ਕਾਰਜਾਂ ਸਬੰਧੀ ਲਗਾਤਾਰ ਮੁੱਖ ਮੰਤਰੀ ਦਫ਼ਤਰ ਨਾਲ ਸੰਪਰਕ ਵਿਚ ਹਨ।

ਦੱਸ ਦਈਏ ਕਿ ਫ਼ਤਹਿਵੀਰ ਸਿੰਘ ਵੀਰਵਾਰ ਦੁਪਹਿਰ 3 ਵਜੇ ਤੋਂ ਬੋਰ ਦੇ ਅੰਦਰ ਫਸਿਆ ਹੋਇਆ ਹੈ। ਫ਼ਤਿਹਵੀਰ ਦੇ ਪਰਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement