ਲੈਫ਼ਟੀਨੈਂਟ ਜਨਰਲ ਅਮਰਦੀਪ ਸਿੰਘ ਔਜਲਾ ਨੇ ਕਾਰਜਭਾਰ ਸੰਭਾਲਿਆ
Published : May 10, 2022, 12:08 am IST
Updated : May 10, 2022, 12:08 am IST
SHARE ARTICLE
image
image

ਲੈਫ਼ਟੀਨੈਂਟ ਜਨਰਲ ਅਮਰਦੀਪ ਸਿੰਘ ਔਜਲਾ ਨੇ ਕਾਰਜਭਾਰ ਸੰਭਾਲਿਆ

ਸ਼੍ਰੀਨਗਰ, 9 ਮਈ : ਲੈਫ਼ਟੀਨੈਂਟ ਜਨਰਲ ਅਮਰਦੀਪ ਸਿੰਘ ਔਜਲਾ ਨੇ ਸੋਮਵਾਰ ਨੂੰ ਲੈਫ਼ਟੀਨੈਂਟ ਜਨਰਲ ਡੀ. ਪੀ. ਪਾਂਡੇ ਦੀ ਥਾਂ ਭਾਰਤੀ ਫ਼ੌਜ ਦੀ ਰਣਨੀਤਕ ਕਸ਼ਮੀਰ ਸਥਿਤ 15ਵੀਂ ਚਿਨਾਰ ਕੋਰ ਦੇ ਜਨਰਲ ਅਫ਼ਸਰ ਕਮਾਂਡਿੰਗ (ਜੀਓਸੀ) ਦਾ ਅਹੁਦਾ ਸੰਭਾਲਿਆ। ਇਕ ਰਖਿਆ ਬੁਲਾਰੇ ਨੇ ਇਹ ਜਾਣਕਾਰੀ ਦਿਤੀ। ਲੈਫ਼ਟੀਨੈਂਟ ਜਨਰਲ ਪਾਂਡੇ ਨੇ 2021 ਦੇ ਮਹੱਤਵਪੂਰਨ ਪੜਾਅ ’ਚ ਕੋਰ ਦੀ ਕਮਾਨ ਸੰਭਾਲੀ ਸੀ, ਜਦੋਂ ਕਸ਼ਮੀਰ ਅਤਿਵਾਦ ਦੀ ਚੁਣੌਤੀ ਅਤੇ ਕੋਵਿਡ-19 ਮਹਾਂਮਾਰੀ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਿਹਾ ਸੀ।  ਬੁਲਾਰੇ ਨੇ ਕਿਹਾ ਕਿ ਪਾਂਡੇ ਦੇ ਕਾਰਜਕਾਲ ਕੰਟਰੋਲ ਰੇਖਾ ਦੇ ਨਾਲ-ਨਾਲ ਅੰਦਰੂਨੀ ਇਲਾਕਿਆਂ ’ਚ ਸੁਰੱਖਿਆ ਦਾ ਬਿਹਤਰ ਮਾਹੌਲ ਬਣਿਆ। ਨਾਗਰਿਕ ਪ੍ਰਸ਼ਾਸਨ ਅਤੇ ਸੁਰੱਖਿਆ ਫੋਰਸ ਦੇ ਤਾਲਮੇਲ ਨਾਲ ਕਮਸ਼ੀਰ ’ਚ ਆਮ ਹਾਲਾਤ ਲਿਆਉਣ ਦੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਅਤਿਵਾਦ ਦੀਆਂ ਘਟਨਾਵਾਂ ’ਚ ਗਿਰਾਵਟ ਆਈ।  ਬੁਲਾਰੇ ਮੁਤਾਬਕ ਅਤਿਵਾਦੀਆਂ ਨੂੰ ਮਾਰ ਡਿਗਾਉਣ ਲਈ ਲਗਾਤਾਰ ਮੁਹਿੰਮ ਚਲਾਈ ਗਈ, ਜਿਸ ’ਚ ਘੱਟੋ-ਘੱਟ ਨੁਕਸਾਨ ਹੋਇਆ ਅਤੇ ਇਕ ਵੀ ਨਾਗਰਿਕ ਮਾਰਿਆ ਨਹੀਂ ਗਿਆ। ਅਪਣੇ ਵਿਦਾਈ ਸੰਦੇਸ਼ ’ਚ ਲੈਫ਼ਟੀਨੈਂਟ ਜਨਰਲ ਪਾਂਡੇ ਨੇ ਚਿਨਾਰ ਕੋਰ ਦੇ ਸਾਰੇ ਰੈਂਕ ਦੇ ਅਧਿਕਾਰੀਆਂ ਅਤੇ ਜਵਾਨਾਂ ਦੀ ਉਨ੍ਹਾਂ ਦੇ ਸਮਰਪਣ ਅਤੇ ਸਖ਼ਤ ਮਿਹਨਤ ਲਈ ਪ੍ਰਸ਼ੰਸਾ ਕੀਤੀ। (ਏਜੰਸੀ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement