ਗਿਆਨ ਸਾਗਰ ਹਸਪਤਾਲ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 34 ਹੋਈ
Published : Apr 10, 2020, 9:20 am IST
Updated : Apr 10, 2020, 9:28 am IST
SHARE ARTICLE
File photo
File photo

 ਬਾਹਰਲੇ ਰਾਜਾਂ ਤੋਂ ਆਏ ਟਰੱਕ ਡਰਾਈਵਰਾਂ ਨੂੰ ਇਕਾਂਤਵਾਸ ਦੇ ਨਿਰਦੇਸ਼

ਬਨੂੜ  (ਅਵਤਾਰ ਸਿੰਘ) : ਗਿਆਨ ਸਾਗਰ ਹਸਪਤਾਲ ਵਿਖੇ ਕਰੋਨਾ ਪੀੜਤਾਂ ਦੀ ਗਿਣਤੀ 34 ਪਹੁੰਚ ਗਈ ਹੈ। ਪਿੰਡ ਜਵਾਹਰ (ਡੇਰਾਬਸੀ) ਤੋਂ ਅੱਜ ਦੂਜੇ ਦਿਨ ਵੀ ਪੁੱਜਿਆ ਇੱਕ ਹੋਰ ਮਰੀਜ਼ ਵੀ ਸ਼ਾਮਲ ਹੈ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ ਐਸਪੀਐਸ ਗੁਰਾਇਆ ਨੇ ਦੱਸਿਆ ਕਿ ਸਾਰੇ ਕਰੋਨਾ ਪੀੜਤਾਂ ਦੀ ਹਾਲਤ ਬਿਲਕੁੱਲ ਠੀਕ ਹੈ ਅਤੇ ਕਿਸੇ ਵੀ ਤਰਾਂ ਦੀ ਕੋਈ ਘਬਰਾਹਟ ਵਾਲੀ ਗੱਲ ਨਹੀਂ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਜ਼ੇਰੇ ਇਲਾਜ ਮਰੀਜ਼ ਮਾਨਸਿਕ ਤੌਰ ਤੇ ਪੂਰੀ ਚੜ੍ਹਦੀ ਕਲਾ ਵਿੱਚ ਹਨ।

ਕਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਐਨਆਰਆਈਜ਼ ਅਤੇ ਜਮਾਤੀਆਂ ਨੂੰ ਇਕਾਂਤਵਾਸ ਉੱਤੇ ਭੇਜਣ ਮਗਰੋਂ ਹੁਣ ਸਿਹਤ ਵਿਭਾਗ ਬਾਹਰਲੇ ਰਾਜਾਂ ਤੋਂ ਆ ਰਹੇ ਟਰੱਕ ਡਰਾਈਵਰਾਂ ਨੂੰ ਵੀ ਇਕਾਂਤਵਾਸ ਤੇ ਭੇਜ ਰਿਹਾ ਹੈ। ਪਿਛਲੇ ਦੋ ਦਿਨਾਂ ਦੌਰਾਨ ਸਿਹਤ ਵਿਭਾਗ ਨੇ ਬਨੂੜ ਖੇਤਰ ਦੇ ਪਿੰਡਾਂ ਵਿੱਚੋਂ ਅਜਿਹੇ ਅੱਧੀ ਦਰਜਨ ਤੋਂ ਵੱਧ ਡਰਾਈਵਰਾਂ ਨੂੰ ਇਕਾਂਤਵਾਸ ਤੇ ਰਹਿਣ ਲਈ ਆਖਿਆ।

ਇਸ ਦੀ ਪੁਸ਼ਟੀ ਕਰਦੇ ਹੋਏ ਐਸਐਮਓ ਡਾ ਹਰਪ੍ਰੀਤ ਕੌਰ ਓਬਰਾਏ ਨੇ ਦੱਸਿਆ ਕਿ ਸਿਹਤ ਵਰਕਰ ਲਖਵੰਤ ਸਿੰਘ, ਰਘਵੀਰ ਸਿੰਘ, ਗੁਰਦੀਪ ਸਿੰਘ ਅਤੇ ਆਸ਼ਾ ਸੁਪਰਵਾਈਜ਼ਰ ਰੁਪਿੰਦਰ ਕੌਰ ਦੀ ਅਗਵਾਈ ਹੇਠਲੀ ਟੀਮ ਨੇ ਬਨੂੜ ਪੁਲਿਸ ਦੇ ਕਰਮਚਾਰੀਆਂ ਨੂੰ ਨਾਲ ਲੈਕੇ ਟਰੱਕ ਡਰਾਈਵਰਾਂ ਦੇ ਘਰਾਂ ਅੱਗੇ 14 ਦਿਨਾਂ ਲਈ ਇਕਾਂਤਵਾਸ ਦੇ ਨੋਟਿਸ ਚਿਪਕਾਏ।

ਟੀਮ ਨੇ ਸਬੰਧਿਤ ਡਰਾਈਵਰਾਂ ਦੇ ਪਰਿਵਾਰਾਂ ਨੂੰ ਲੋੜੀਂਦੀਆਂ ਸਾਵਧਾਨੀਆਂ ਤੋਂ ਜਾਣੂ ਕਰਾਇਆ। ਉਨ੍ਹਾਂ ਸਬੰਧਿਤ ਪਿੰਡਾਂ ਦੀਆਂ ਪੰਚਾਇਤਾਂ ਅਤੇ ਗਵਾਂਢੀਆਂ ਨੂੰ ਵੀ ਅਜਿਹੇ ਵਿਅਕਤੀਆਂ ਦੇ ਘਰੋਂ ਬਾਹਿਰ ਜਾਣ ਦੀ ਸੂਰਤ ਵਿੱਚ ਵਿਭਾਗੀ ਕਰਮਚਾਰੀਆਂ ਨੂੰ ਜਾਣੂ ਕਰਾਉਣ ਦੀ ਅਪੀਲ ਕੀਤੀ। ਟਰੱਕ ਡਰਾਈਵਰਾਂ ਨੇ ਵਿਭਾਗੀ ਹਦਾਇਤਾਂ ਦੀ ਪੂਰਨ ਪਾਲਣਾ ਕਰਨ ਦਾ ਯਕੀਨ ਦਿਵਾਇਆ। ਇਹ ਡਰਾਈਵਰ ਕੇਰਲਾ, ਮੱਧ ਪ੍ਰਦੇਸ਼, ਚੇਨਈ ਵਗੈਰਾ ਤੋਂ ਗੱਡੀਆਂ ਲੈਕੇ ਆਏ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement