ਅੰਮ੍ਰਿਤਸਰ ਤੋਂ ਜੈਪੁਰ ਵਿਚਾਲੇ ਸ਼ੁਰੂ ਹੋਵੇਗੀ ਸਿੱਧੀ ਉਡਾਣ, ਸੈਰ ਸਪਾਟੇ ਨੂੰ ਮਿਲੇਗਾ ਹੁਲਾਰਾ

By : KOMALJEET

Published : Jan 10, 2023, 9:30 am IST
Updated : Jan 10, 2023, 9:30 am IST
SHARE ARTICLE
Representational
Representational

ਸਪਾਈਸ ਜੈੱਟ ਨੇ 20 ਜਨਵਰੀ ਤੋਂ ਉਡਾਣ ਸ਼ੁਰੂ ਕਰਨ ਦਾ ਕੀਤਾ ਫ਼ੈਸਲਾ

 

ਅੰਮ੍ਰਿਤਸਰ : ਸਪਾਈਸ ਜੈੱਟ ਨੇ ਪੰਜਾਬ ਦੇ ਅੰਮ੍ਰਿਤਸਰ ਤੋਂ ਜੈਪੁਰ ਲਈ ਸਿੱਧੀ ਉਡਾਣ ਚਲਾਉਣ ਦਾ ਫੈਸਲਾ ਕੀਤਾ ਹੈ। ਸਪਾਈਸ ਜੈੱਟ ਦੀ ਪਹਿਲੀ ਫਲਾਈਟ 20 ਜਨਵਰੀ ਤੋਂ ਰੋਜ਼ਾਨਾ ਉਡਾਣ ਭਰੇਗੀ। ਸਪਾਈਸ ਜੈੱਟ ਦੇ ਫੈਸਲੇ ਨਾਲ ਜੋ ਲੋਕ ਉੱਤਰੀ ਭਾਰਤ ਦਾ ਦੌਰਾ ਕਰਨਾ ਚਾਹੁੰਦੇ ਹਨ, ਉਹ ਹੁਣ ਜੈਪੁਰ ਦੇ ਨਾਲ-ਨਾਲ ਅੰਮ੍ਰਿਤਸਰ ਲਈ ਵੀ ਯੋਜਨਾ ਬਣਾ ਸਕਦੇ ਹਨ। ਇਸ ਨਾਲ ਦੋਵਾਂ ਸ਼ਹਿਰਾਂ ਦੇ ਸੈਰ ਸਪਾਟੇ ਨੂੰ ਵੀ ਹੁਲਾਰਾ ਮਿਲੇਗਾ।

ਸਪਾਈਸ ਜੈੱਟ ਦੀ ਵੈੱਬਸਾਈਟ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਪਾਈਸ ਜੈੱਟ ਦੀ ਫਲਾਈਟ ਜੈਪੁਰ ਤੋਂ ਅੰਮ੍ਰਿਤਸਰ ਅਤੇ ਫਿਰ ਜੈਪੁਰ ਲਈ ਉਡਾਣ ਭਰੇਗੀ। ਇਹ ਫਲਾਈਟ ਜੈਪੁਰ ਤੋਂ ਸਵੇਰੇ 10:55 'ਤੇ ਉਡਾਣ ਭਰੇਗੀ। ਡੇਢ ਘੰਟੇ ਦੇ ਸਫ਼ਰ ਤੋਂ ਬਾਅਦ ਇਹ ਉਡਾਣ ਦੁਪਹਿਰ 12:25 ਵਜੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰੇਗੀ।

ਇਹ ਉਡਾਣ ਅੰਮ੍ਰਿਤਸਰ ਤੋਂ ਸ਼ਾਮ 7:05 ਵਜੇ ਉਡਾਣ ਭਰੇਗੀ। ਇਹ ਵਾਪਸੀ ਦਾ ਸਫਰ ਵੀ ਸਿਰਫ 1:30 ਘੰਟੇ ਦਾ ਹੋਵੇਗਾ ਅਤੇ ਇਹ ਫਲਾਈਟ ਜੈਪੁਰ ਏਅਰਪੋਰਟ 'ਤੇ ਰਾਤ 8:35 ਵਜੇ ਲੈਂਡ ਕਰੇਗੀ। ਸਪਾਈਸ ਜੈੱਟ ਨੇ ਵੀ 1:30 ਘੰਟੇ ਦੀ ਇਸ ਯਾਤਰਾ ਨੂੰ ਬਹੁਤ ਕਿਫਾਇਤੀ ਰੱਖਿਆ ਹੈ। ਇੱਕ ਟਿਕਟ 4750 ਰੁਪਏ ਵਿੱਚ ਬੁੱਕ ਕੀਤੀ ਜਾ ਸਕਦੀ ਹੈ। ਸਪਾਈਸ ਜੈੱਟ ਨੇ ਵੀ ਆਪਣੀ ਵੈੱਬਸਾਈਟ 'ਤੇ ਬੁਕਿੰਗ ਸ਼ੁਰੂ ਕਰ ਦਿੱਤੀ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement