ਨਵÄ ਵਿਆਹੀ ਜੋੜੀ ਨੇ ਲਗਾਏ ਕੇਂਦਰ ਸਰਕਾਰ ਵਿਰੁਧ ਨਾਹਰੇ
Published : Jan 10, 2021, 12:22 am IST
Updated : Jan 10, 2021, 12:22 am IST
SHARE ARTICLE
image
image

ਨਵÄ ਵਿਆਹੀ ਜੋੜੀ ਨੇ ਲਗਾਏ ਕੇਂਦਰ ਸਰਕਾਰ ਵਿਰੁਧ ਨਾਹਰੇ

ਮਾਨਸਾ, 9 ਜਨਵਰੀ (ਸਿੱਧੂ): ਮਾਨਸਾ ਵਿਚ ਅੱਜ ਇਕ ਅਨੋਖਾ ਵਿਆਹ ਦੇਖਣ ਨੂੰ ਮਿਲਿਆ ਜਿਸ ਵਿਚ ਨਵÄ ਵਿਆਹੀ ਜੋੜੀ ਨੇ ਗੀਤਾਂ ਦੀ ਬਜਾਏ ਕੇਂਦਰ ਸਰਕਾਰ ਵਿਰੁਧ ਨਾਹਰੇ ਲਗਾਏ ਅਤੇ ਵਿਆਹ ਵਿਚ ਸ਼ਾਮਲ ਬਰਾਤੀਆਂ ਨੇ ਤੋਹਫ਼ਾ ਦੀ ਬਜਾਏ ਹੱਥਾਂ ਵਿਚ ਕਿਸਾਨੀ ਝੰਡੇ ਲੈ ਕੇ ਵਿਆਹ ਵਿਚ ਸ਼ਾਮਲ ਹੋਏ। ਪੂਰਾ ਵਿਆਹ ਕਿਸਾਨੀ ਸੰਘਰਸ਼ ਵਿਚ ਰੰਗਿਆ ਹੋਇਆ ਨਜ਼ਰ ਆਇਆ। ਮਾਨਸਾ ਦੇ ਮੈਰਿਜ਼ ਪੈਲਸ ਵਿਚ ਅੱਜ ਇਕ ਨੌਜਵਾਨ ਕਿਸਾਨ ਦਾ ਵਿਆਹ ਸੀ ਜਿਸ ਵਿਚ ਬਰਾਤੀਆਂ ਨੇ ਕਿਸਾਨੀ ਝੰਡੇ ਫੜੇ ਹੋਏ ਸਨ।
 ਵਿਆਹ ਵਿਚ ਗੀਤ ਗਾਉਣ ਦੀ ਬਜਾਏ ਕੇਂਦਰ ਸਰਕਾਰ ਵਿਰੁਧ ਨਾਹਰੇਬਾਜ਼ੀ ਕੀਤੀ ਗਈ। ਲੈਬੰਰ ਸਿੰਘ ਨਾਮ ਦੇ ਨੌਜਵਾਨ ਨੇ ਦਸਿਆ ਕਿ ਉਸ ਨੇ ਅਪਣੇ ਵਿਆਹ ਵਿਚ ਜ਼ਿਆਦਾ ਖ਼ੁਸ਼ੀਆਂ ਨਹÄ ਮਨਾਈਆਂ ਕਿਉਂਕਿ ਦਿੱਲੀ ਧਰਨੇ ਵਿਚ ਲਗਾਤਾਰ ਸ਼ਾਮਲ ਹੋ ਰਹੇ ਹਨ ਅਤੇ ਵਿਆਹ ਤੋਂ ਬਾਅਦ ਵੀ ਉਹ ਦਿੱਲੀ ਵਲ ਜਾਣਗੇ। ਇਸ ਮੌਕੇ ਲਾੜੀ ਨੇ ਵੀ ਅਪਣੇ ਵਿਆਹ ਵਿਚ ਕਿਸਾਨੀ ਝੰਡੇ ਕਿਸਾਨੀ ਨਾਲ ਸਬੰਧਤ ਗੀਤ ਗਾਏ ਤੇ ਕਿਹਾ ਕੇ ਸੱਭ ਖ਼ੁਸ਼ੀਆਂ ਉਨ੍ਹਾਂ ਦੀ ਜ਼ਮੀਨ ਨਾ ਨਾਲ ਜੁੜੀਆਂ ਹਨ, ਕਿਉਂਕਿ ਜੇਕਰ ਉਨ੍ਹਾਂ ਕੋਲ ਜ਼ਮੀਨਾਂ ਨਹÄ ਰਹੀਆਂ ਤਾਂ ਸੱਭ ਕੁੱਝ ਖ਼ਤਮ ਹੋ ਜਾਵੇਗਾ। 
ਉਨ੍ਹਾਂ ਨੇ ਅਪਣੇ ਵਿਆਹ ਵਿਚ ਕਿਸਾਨੀ ਮਾਹੌਲ ਨੂੰ ਸ਼ਲਾਘਾਯੋਗ ਕਦਮ ਦਸਿਆ। ਵਿਆਹ ਵਿਚ ਸ਼ਾਮਲ ਬਰਾਤੀਆਂ ਨੇ ਦਸਿਆ ਕਿ ਅੱਜ ਤਕ ਉਨ੍ਹਾਂ ਨੇ ਅਜਿਹਾ ਵਿਆਹ ਨਹÄ ਦੇਖਿਆ ਜਿਸ ਵਿਚ ਸਿਰਫ਼ ਕਿਸਾਨੀ ਸੰਘਰਸ਼ ਬਾਰੇ ਗੀਤ ਗਏ ਹੋਣ ਅਤੇ ਬਰਾਤੀ ਕਿਸਾਨੀ ਝੰਡੇ ਲੈ ਕੇ ਆਏ ਹੋਣ। ਵਿਆਹ ਦੀ ਇਲਾਕੇ ਵਿਚ ਚਰਚਾ ਹੋ ਰਹੀ ਹੈ।
ਫ਼ੋਟੋ : ਮਾਨਸਾ-ਮੈਰਿਜ
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement