ਸਰਦਾਰ ਜੇ ਜੇ ਸਿੰਘ ਦੀ ਪੋਤਰੀ ਸਬਰੀਨਾ ਸਿੰਘ ਵ੍ਹਾਈਟ ਹਾਊਸ ਦੀ ਡਿਪਟੀ ਪ੍ਰੈੱਸ ਸਕੱਤਰ ਬਣੀ
Published : Jan 10, 2021, 1:22 am IST
Updated : Jan 10, 2021, 1:22 am IST
SHARE ARTICLE
image
image

ਸਰਦਾਰ ਜੇ ਜੇ ਸਿੰਘ ਦੀ ਪੋਤਰੀ ਸਬਰੀਨਾ ਸਿੰਘ ਵ੍ਹਾਈਟ ਹਾਊਸ ਦੀ ਡਿਪਟੀ ਪ੍ਰੈੱਸ ਸਕੱਤਰ ਬਣੀ

ਵਾਸ਼ਿੰਗਟਨ, 9 ਜਨਵਰੀ : ਭਾਰਤੀ ਮੂਲ ਦੀ ਅਮਰੀਕੀ ਸਬਰੀਨਾ ਸਿੰਘ ਅਮਰੀਕਾ ਦੀ ਨਵੀਂ ਚੁਣੀ ਉਪ ਰਾਸ਼ਟਰਪਤੀ ਲਈ ਵ੍ਹਾਈਟ ਹਾਊਸ ਵਿਚ ਡਿਪਟੀ ਪ੍ਰੈੱਸ ਸਕੱਤਰ ਵਜੋਂ ਆਪਣੀਆਂ ਸੇਵਾਵਾਂ ਦੇਵੇਗੀ | ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਅਤੇ ਨਵੇਂ ਚੁਣੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਸੱਤਾ ਤਬਦੀਲੀ ਟੀਮ ਵਿਚ ਇਹ ਐਲਾਨ ਕੀਤਾ | 
ਸਬਰੀਨਾ ਬਾਇਡਨ-ਹੈਰਿਸ ਚੋਣ ਪ੍ਰਚਾਰ ਮੁਹਿੰਮ ਦੌਰਾਨ ਕਮਲਾ ਹੈਰਿਸ ਦੀ ਪ੍ਰੈੱਸ ਸਕੱਤਰ ਸੀ | ਏਨਾ ਹੀ ਨਹੀਂ ਸਬਰੀਨਾ ਨੇ ਮਾਈਕ ਬਲੂਮਬਰਗ ਦੀ ਰਾਸ਼ਟਰਪਤੀ ਮੁਹਿੰਮ ਲਈ ਸੀਨੀਅਰ ਬੁਲਾਰੇ ਅਤੇ ਕੋਰੀ ਬੁਕਰ ਦੀ ਰਾਸ਼ਟਰਪਤੀ ਮੁਹਿੰਮ ਲਈ ਰਾਸ਼ਟਰੀ ਪ੍ਰੈੱਸ ਸਕੱਤਰ ਵਜੋਂ ਵੀ ਕੰਮ ਕੀਤਾ ਹੈ | ਸਬਰੀਨਾ ਸਿੰਘ ਇੰਡੀਆ ਲੀਗ ਆਫ਼ ਅਮਰੀਕਾ ਦੇ ਸਰਦਾਰ ਜੇ.ਜੇ. ਸਿੰਘ ਦੀ ਪੋਤਰੀ ਹੈ | 1940 ਦੇ ਦਹਾਕੇ 'ਚ ਸਰਦਾਰ ਜੇ ਜੇ ਸਿੰਘ ਨੇ ਅਪਣੇ ਸਾਥੀ ਭਾਰਤੀਆਂ ਨਾਲ ਮਿਲ ਕੇ ਅਮਰੀਕਾ ਦੀ ਨਸਲੀ ਭੇਦਭਾਵੀ ਨੀਤੀਆਂ ਵਿਰੁਧ ਰਾਸ਼ਟਰ ਵਿਆਪੀ ਅਭਿਆਨ ਚਲਾਇਆ ਸੀ | ਇਸ ਦੇ ਬਾਅਦ ਤਤਕਾਲੀਨ ਰਾਸ਼ਟਰਪਤੀ ਹੈਰੀ ਹੁਮੈਨ ਨੇ 2 ਜੁਲਾਈ 1946 ਨੂੰ ਲੂਸ ਸੇਲਰ ਕਾਨੂੰਨ ਬਣਾਇਆ ਸੀ | 
ਸਬਰੀਨਾ ਇਸ ਤੋਂ ਪਹਿਲੇ ਡੈਮੋਕ੍ਰੇਟਿਕ ਨੈਸ਼ਨਲ ਕਮੇਟੀ ਲਈ ਡਿਪਟੀ ਕਮਿਊਨੀਕੇਸ਼ਨ ਡਾਇਰੈਕਟਰ, ਅਮਰੀਕਨ ਬਿ੍ਜ ਦੇ ਟਰੰਪ ਬਾਰ ਰੂਮ ਦੇ ਬੁਲਾਰੇ ਅਤੇ ਹਿਲੇਰੀ ਕਲਿੰਟਨ ਦੇ 2016 ਦੇ ਰਾਸ਼ਟਰਪਤੀ ਮੁਹਿੰਮ ਤੇ ਖੇਤਰੀ ਸੰਚਾਰ ਡਾਇਰੈਕਟਰ 

ਦੇ ਰੂਪ ਵਿਚ ਵੀ ਕੰਮ ਕੀਤਾ ਹੈ | ਸੱਤਾ ਤਬਦੀਲੀ ਟੀਮ ਨੇ ਕਿਹਾ ਕਿ ਇਨ੍ਹਾਂ ਨਿਯੁਕਤੀਆਂ ਤੋਂ ਪਤਾ ਚੱਲਦਾ ਹੈ ਕਿ ਨਵੇਂ ਚੁਣੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਇਕ ਪ੍ਰਸ਼ਾਸਨ ਦਾ ਨਿਰਮਾਣ ਕਰ ਰਹੇ ਹਨ ਜੋ ਅਮਰੀਕਾ ਵਰਗਾ ਦਿਸ ਦਾ ਹੈ ਅਤੇ ਦੇਸ਼ਵਾਸੀਆਂ ਨੂੰ ਅਪਣੀ ਸੇਵਾ ਦੇਣ ਲਈ ਤਿਆਰ ਹੈ |    (ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement