ਕੁੱਝ ਬੋਲਣ ਤੋਂ ਪਹਿਲਾਂ ਭਾਜਪਾ ਆਗੂ ਪਹਿਲਾਂ ਅਪਣੀ ਪੀੜ੍ਹੀ ਹੇਠ ਸੋਟਾ ਫੇਰਨ
Published : Jan 10, 2021, 1:45 am IST
Updated : Jan 10, 2021, 1:45 am IST
SHARE ARTICLE
image
image

ਕੁੱਝ ਬੋਲਣ ਤੋਂ ਪਹਿਲਾਂ ਭਾਜਪਾ ਆਗੂ ਪਹਿਲਾਂ ਅਪਣੀ ਪੀੜ੍ਹੀ ਹੇਠ ਸੋਟਾ ਫੇਰਨ

ਖੰਨਾ, 9 ਜਨਵਰੀ (ਏ.ਐਸ. ਖੰਨਾ): ਪੰਜਾਬ ਦੇ ਜੰਗਲਾਤ ਮੰਤਰੀ ਸਰਦਾਰ ਸਾਧੂ ਸਿੰਘ ਧਰਮਸੋਤ ਨੇ ਕਿਸਾਨਾਂ ਦੇ ਹੱਕ ਵਿਚ ਡਟਦਿਆਂ ਆਖਿਆ ਹੈ ਕਿ ਭਾਜਪਾ ਆਗੂ  ਕਿਸਾਨ ਅੰਦੋਲਨ ਦੇ ਆਗੂਆਂ  ਬਾਰੇ ਮੰਦਾ ਚੰਗਾ ਬੋਲਣ ਤੋਂ ਪਹਿਲਾਂ ਅਪਣੀ ਪੀੜ੍ਹੀ ਥੱਲੇ ਸੋਟਾ ਫੇਰਨ¢ ਉਨ੍ਹਾਂ ਆਖਿਆ ਕਿ ਪੰਜਾਬ ਵਿਚ ਭਾਜਪਾ ਦੇ ਕੁੱਝ ਆਗੂ ਅਜਿਹੇ ਹਨ | ਜਿਹੜੇ ਕਿ ਬਿਨਾਂ ਮਤਲਬ ਦੀ ਬਿਆਨਬਾਜ਼ੀ ਕਰ ਕੇ ਇਸ ਸੰਘਰਸ਼ ਨੂੰ ਬਦਨਾਮ ਕਰਨਾ  ਚਾਹੁੰਦੇ ਹਨ¢ 
ਕੈਬਨਿਟ ਮੰਤਰੀ ਧਰਮਸੋਤ ਨੇ ਆਖਿਆ ਕਿ ਕਿਸਾਨੀ ਸੰਘਰਸ਼ ਨੂੰ ਲੈ ਕੇ ਕਦੇ ਇਸ ਨੂੰ ਅਤਿਵਾਦੀ ਕਹਿਣਾ, ਕਦੇ ਨਕਸਲਾਈਟ ਕਹਿਣਾ, ਕਦੇ ਪਾਕਿਸਤਾਨ ਤੇ ਚੀਨ ਦੇ ਹਮਾਇਤੀ ਕਹਿਣਾ ਬੇਹੱਦ ਮੰਦਭਾਗਾ ਹੈ¢ ਉਨ੍ਹਾਂ ਆਖਿਆ ਕਿ   ਭਾਜਪਾ ਆਗੂਆਂ ਵਲੋਂ ਬੇਤੁਕੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਤਾਂ ਜੋ ਅੰਦੋਲਨ ਫ਼ੇਲ੍ਹ ਹੋ ਜਾਵੇ ¢ ਉਨ੍ਹਾਂ ਕਿਹਾ ਕਿ ਭਾਜਪਾ ਇਸ ਅੰਦੋਲਨ ਨੂੰ ਬਦਨਾਮ ਕਰਨਾ ਚਾਹੁੰਦੀ ਹੈ¢ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਵਲੋਂ ਕਿਸਾਨ ਆਗੂਆਂ ਉੱਤੇ ਫ਼ਾਈਵ ਸਟਾਰ ਹੋਟਲਾਂ ਵਿਚ ਰਹਿਣ ਸਬੰਧੀ ਕੀਤੀ ਜਾ ਰਹੀ ਇਲਜ਼ਾਮਬਾਜ਼ੀ ਨੂੰ ਬੇਬੁਨਿਆਦ ਦਸਦਿਆਂ ਆਖਿਆ ਕਿ ਭਾਜਪਾ ਆਗੂ ਅਸਲ ਵਿਚ ਬੁਖਲਾਹਟ ਵਿਚ ਆ ਗਏ ਹਨ, ਕਿਉਂਕਿ ਕਿਸਾਨਾਂ ਦਾ ਅੰਦੋਲਨ ਦਿਨ ਬਦਿਨ ਤਿੱਖਾ ਹੁੰਦਾ ਜਾ ਰਿਹਾ ਹੈ ਅਤੇ ਉਸ ਨੇ ਕੇਂਦਰ ਦੀ ਮੋਦੀ ਸਰਕਾਰ ਦੀ ਨੀਂਦ ਹਰਾਮ ਕਰ ਦਿਤੀ ਹੈ | ਕੈਬਨਿਟ ਮੰਤਰੀ ਧਰਮਸੋਤ ਨੇ ਦੋਸ਼ ਲਾਇਆ ਕਿ ਭਾਜਪਾ ਆਗੂ ਪੰਜਾਬ ਦਾ ਹੀ ਖਾ ਕੇ ਪੰਜਾਬ ਵਿਰੁਧ ਹੀ ਬਿਆਨਬਾਜ਼ੀ ਕਰ ਰਹੇ ਹਨ¢ ਜੋ ਕਿ ਬੇਹੱਦ ਨਿੰਦਣਯੋਗ ਹੈ¢  ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਕਿਸਾਨਾਂ ਨਾਲ ਖੜ੍ਹੀ ਹੈ ਤੇ ਡਟ ਕੇ ਖੜ੍ਹੀ ਰਹੇਗੀ ਜਦੋਂ ਤਕ ਤਿੰਨੇ ਕਾਲੇ ਕਨੂੰਨ (ਖੇਤੀਬਾੜੀ ਬਿਲ) ਰੱਦ ਨਹੀਂ ਹੋ ਜਾਂਦੇ¢ 

ਫੋਟੋ ਕੈਪਸ਼ਨ :ਖੰਨਾ 9 ਜਨਵਰੀ ਏਐਸ ਖੰਨਾ 01
ਫਾਈਲ ਫੋਟੋ: ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ    

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement